ਦਾੜੀ ਅਤੇ ਕੇਸ ਕੱਟਣ ਵਾਲੀਆ ਮਸੀਨਾ ਦੀ ਮਸ਼ਹੂਰੀ ਦੇ ਪੋਸਟਰਾ ਤੇ ਗੁਰਬਾਣੀ ਲਿਖਵਾਉਣ ਵਾਲੇ ਦੁਕਾਨਦਾਰ ਨੂੰ ਲਗਾਈ ਧਾਰਮਿਕ ਸਜਾ

By January 8, 2016 0 Comments


ਜਾਣੇ ਅਨਜਾਣੇ ਵਿਚ ਹੋਈ ਗਲਤੀ ਦੀ ਮੈ ਗੁਰੂ ਸਾਹਿਬ ਅਤੇ ਸਿੱਖ ਕੌਮ ਤੋ ਮਾਫ਼ੀ ਚਾਹੁੰਦਾ ਹਾ : ਬਹਾਦਰ ਸਿੰਘ

ਭਾਈ ਰੂਪਾ 8 ਜਨਵਰੀ ( ਅਮਨਦੀਪ ਸਿੰਘ ) : ਭਾਈ ਬਹਿਲੋ ਮਾਰਕੀਟ ਭਗਤਾ ਭਾਈਕਾ ਵਿਖੇ ਚੱਲ ਰਹੀ ਮਾਲਵਾ ਇਨਵਰਟਰ ਅਤੇ ਸਟੈਪਲਾਈਜਰ ਨਾਮ ਦੀ ਦੁਕਾਨ ਦੇ ਮਾਲਕ ਬਹਾਦਰ ਸਿੰਘ ਵਲੋਂ ਪਿਛਲੇ ਦਿਨੀ ਦੁਕਾਨ ਦੀ ਮਸ਼ਹੂਰੀ ਲਈ ਅਤੇ ਦਾੜੀ ਅਤੇ ਕੇਸ ਕੱਟਣ ਵਾਲੀਆ ਮਸੀਨਾ ਦੀ ਮਸ਼ਹੂਰੀ ਲਈ ਛਪਵਾਏ ਪੋਸਟਰਾ ਤੇ ਜਪੁਜੀ ਸਾਹਿਬ ਜੀ ਦੀਆ ਪਹਿਲੀਆ ਪੰਜ ਪੰਕਤੀਆ ਲਿਖ ਕੇ ਪਵਿਤਰ ਗੁਰਬਾਣੀ ਦੀ ਕੀਤੀ ਬੇਅਬਦੀ ਨੂੰ ਮੀਡੀਆ ਵਲੋਂ ਸਾਹਮਣੇ ਲਿਆਉਣ ਤੋ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਵਲੋਂ ਬਣਦੀ ਕਾਰਵਾਈ ਕਰ ਕੇ ਮਸਲਾ ਸੁਲਝਾ ਲਿਆ ਗਿਆ ਇਸ ਸਬੰਧੀ ਬੀਤੇ ਦਿਨੀ ਛਪੀ ਖਬਰ ਤੋ ਪ੍ਰਭਾਵਤ ਹੋ ਕੇ ਤਖਤ ਸ੍ਰੀ ਦਮਦਮਾ ਸਾਹਿਬ ਤੋ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਭਾਈ ਦਿਲਵਾਗ ਸਿੰਘ ਵਲੋਂ ਤੁਰੰਤ ਕਾਰਵਾਈ ਕਰਦਿਆ ਦੋਸੀ ਦੁਕਾਨਦਾਰ ਬਹਾਦਰ ਸਿੰਘ ਨੂੰ ਕਾਰਵਾਈ ਲਈ ਬੁਲਾਇਆ ਗਿਆ ਤਾ ਬਹਾਦਰ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਪੰਜ ਪਿਆਰਿਆ ਦੀ ਹਾਜਰੀ ਵਿਚ ਆਪਣੇ ਤੋ ਹੋਈ ਗਲਤੀ ਮੰਨਕੇ ਗੁਰੂ ਸਾਹਿਬ ਅਤੇ ਸਿੱਖ ਕੌਮ ਤੋ ਲਿਖਤੀ ਮੁਆਫੀ ਮੰਗੀ ਅਤੇ ਗੁਰੁਬਾਣੀ ਦੀ ਕੀਤੀ ਬੇਅਬਦੀ ਕਾਰਣ ਪੰਜ ਪਿਆਰਿਆ ਵਲੋਂ ਬਹਾਦਰ ਸਿੰਘ ਨੂੰ ਦੋਸੀ ਮਣਦੇ ਹੋਏ ਉਸੇ ਦਿਨ ਇੱਕ ਘੰਟਾ ਤਖਤ ਸਾਹਿਬ ਤੇ ਜੋੜਿਆ ਦੀ ਸੇਵਾ, ਲੰਗਰਾ ਵਿਚ ਬਰਤਨਾ ਦੀ ਸੇਵਾ ਆਦਿ ਦੀਆ ਸੇਵਾਵਾ ਲਾਈਆ ਗਈਆ ਅਤੇ ਨਾਲ ਹੀ ਭਗਤਾ ਭਾਈ ਦੇ ਗੁਰੁਦੁਵਾਰਾ ਸਾਹਿਬ ਪਾਤਸਾਹੀ ਦਸਵੀ ਵਿਖੇ ਹਾਜਰੀ ਭਰ ਕੇ ਵੱਖ ਵੱਖ ਸੇਵਾਵਾ ਕਰ ਕੇ ਸੱਤ ਦਿਨਾ ਲਈ ਧਾਰਮਿਕ ਸਜਾ ਲਗਾਈ ਗਈ ਅਤੇ ਦੁਕਾਨ ਦੀ ਮਸ਼ਹੂਰੀ ਲਈ ਵੰਡੇ ਗਏ ਸਾਰੇ ਵਿਵਾਦਤ ਪੋਸਟਰ ਵਾਪਸ ਇਕੱਠੇ ਕਰ ਕੇ ਤਖਤ ਸਾਹਿਬ ਵਿਖੇ ਪਹੁੰਚਾਉਣ ਦੀ ਡਿਉਟੀ ਲਗਾਈ ਗਈ ਅਤੇ ਸੱਤ ਦਿਨਾ ਬਾਅਦ ਦੁਬਾਰਾ ਤਖਤ ਸਾਹਿਬ ਤੇ ਹਾਜਰ ਹੋ ਕੇ ਕੜਾਹ ਪ੍ਰਸਾਦ ਕਰਵਾ ਕੇ ਅਰਦਾਸ ਕਰਵਾਉਣ ਲਈ ਕਿਹਾ ਗਿਆ ਇਸ ਸਬੰਧੀ ਜਦੋ ਦੁਕਾਨ ਮਾਲਕ ਬਹਾਦਰ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਜਾਣੇ ਅਨਜਾਣੇ ਵਿਚ ਹੋਈ ਗਲਤੀ ਦੀ ਮੈ ਸੱਚੇ ਦਿਲੋ ਗੁਰੂ ਸਾਹਿਬ ਅਤੇ ਪੂਰੀ ਸਿੱਖ ਕੌਮ ਤੋ ਮੁਆਫੀ ਮੰਗਦਾ ਹਾ ਅਤੇ ਮੈ ਖੁਦ ਸਿੱਖ ਪਰਿਵਾਰ ਵਿਚੋ ਪੈਦਾ ਹੋਇਆ ਹਾ ਅਤੇ ਮੈ ਖੁਦ ਗੁਰਬਾਣੀ ਦਾ ਪੂਰਾ ਸਤਿਕਾਰ ਕਰਦਾ ਹਾ ਤੇ ਬੇਅਬਦੀ ਕਰਨ ਬਾਰੇ ਮੈ ਕਦੇ ਸੋਚ ਵੀ ਨਹੀ ਸਕਦਾ ਅਤੇ ਨਾਲ ਹੀ ਉਹਨਾ ਕਿਹਾ ਕਿ ਮੈ ਤਖਤ ਸਾਹਿਬ ਤੋ ਦਿੱਤੀ ਹੋਈ ਸਜਾ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਗਾ |