ਦਾੜੀ ਅਤੇ ਕੇਸ ਕੱਟਣ ਵਾਲੀਆ ਮਸ਼ੀਨਾ ਦੀ ਮਸ਼ਹੂਰੀ ਦੇ ਪੋਸਟਰਾ ਤੇ ਲਿਖੀ ਗੁਰਬਾਣੀ

By January 6, 2016 0 Comments


ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗੁਰਮੁੱਖ ਸਿੰਘ ਦੇ ਦੋਨੋ ਫੋਨ ਬੰਦ
beadvi
ਭਾਈ ਰੂਪਾ 6 ਜਨਵਰੀ ( ਅਮਨਦੀਪ ਸਿੰਘ ) : ਸ੍ਰੋਮਣੀ ਕਮੇਟੀ ਵਲੋਂ ਸਿੱਖੀ ਦਾ ਪ੍ਰਚਾਰ ਨਾ ਕਰਨ ਕਾਰਣ ਅਤੇ ਆਮ ਲੋਕਾ ਨੂੰ ਗੁਰਬਾਣੀ ਦੇ ਸਤਿਕਾਰ ਬਾਰੇ ਜਾਣੂ ਨਾ ਕਰਵਾਉਣ ਕਰਕੇ ਰੋਜ਼ਾਨਾ ਸਿੱਖੀ ਸਿਧਾਂਤਾ ਤੇ ਹੋਣ ਵਾਲੇ ਨਵੇ ਨਵੇ ਹਮਲੇ ਸਾਹਮਣੇ ਆ ਰਹੇ ਹਨ | ਇਸੇ ਤਰਾ ਦਾ ਤਾਜਾ ਮਸਲਾ ਭਾਈ ਬਹਿਲੋ ਮਾਰਕੀਟ ਭਗਤਾ ਭਾਈਕਾ ਵਿਖੇ ਚਲ ਰਹੀ ਮਾਲਵਾ ਇਨਵਰਟਰ ਅਤੇ ਸਟੈਪਲਾਈਜਰ ਨਾਮ ਦੀ ਦੁਕਾਨ ਦੀ ਮਸ਼ਹੂਰੀ ਦੇ ਪੋਸਟਰਾ ਤੋ ਸਾਹਮਣੇ ਆਇਆ ਜਿਸ ਉੱਪਰ ਜਪੁਜੀ ਸਾਹਿਬ ਜੀ ਦੀ ਪਵਿਤਰ ਗੁਰਬਾਣੀ ਦੀਆ ਪਹਿਲੀਆ ਪੰਜ ਪੰਕਤੀਆ ਲਿਖੀਆ ਹੋਈਆ ਹਨ ਅਤੇ ਹੇਠਲੇ ਪਾਸੇ ਉਸੇ ਪੋਸਟਰ ਉਪਰ ਦਾੜੀ ਕੱਟਣ ਵਾਲੀਆ ਮਸੀਨਾ , ਵਾਲ ਸਟੇਟਨਰ, ਹੇਅਰ ਡਰੈਸਰ ਆਦਿ ਦੀ ਮਸ਼ਹੂਰੀ ਕੀਤੀ ਹੋਈ ਹੈ ਜਿਸ ਕਾਰਣ ਇਲਾਕੇ ਦੀਆ ਸਿੱਖ ਸੰਗਤਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਦੱਸਣਯੋਗ ਹੈ ਕਿ ਲਿਖੀ ਹੋਈ ਗੁਰਬਾਣੀ ਵਿਚ ਵੀ ਅਨੇਕਾ ਗਲਤੀਆ ਹਨ | ਦੁਕਾਨ ਮਾਲਕ ਬਹਾਦਰ ਸਿੰਘ ਦਾ ਕਹਿਣਾ ਹੈ ਕਿ ਪੋਸਟਰ ਪ੍ਰਿੰਟਿੰਗ ਪ੍ਰੈੱਸ ਵਾਲਿਆ ਨੇ ਸਾਡੀ ਸਹਿਮਤੀ ਤੋ ਬਿਨਾ ਤਿਆਰ ਕੀਤੇ ਹਨ | ਇਸ ਸਬੰਧੀ ਜਦੋ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗੁਰਮੁੱਖ ਸਿੰਘ ਨਾਲ ਗੱਲ ਕਰਨੀ ਚਾਹੀ ਤਾ ਉਹਨਾ ਦੇ ਦੋਨੋ ਮੋਬਾਇਲ ਨੰਬਰ ਸਵਿਚ ਬੰਦ ਪਾਏ ਗਏ ਇਸ ਸਬੰਧੀ ਜਦੋ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਦਿਲਬਾਗ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਇਹ ਮਸਲਾ ਸਾਡੇ ਧਿਆਨ ਵਿਚ ਨਹੀ ਹੈ, ਕਾਰਵਾਈ ਸਬੰਧੀ ਉਹਨਾ ਦਾ ਕਹਿਣਾ ਹੈ ਕਿ ਦਫਤਰੀ ਨਿਯਮ ਅਨੁਸਾਰ ਜੇਕਰ ਸਾਡੇ ਕੋਲ ਕੋਈ ਲਿਖਤੀ ਸਿਕਾਇਤ ਪਹੁੰਚੇਗੀ ਤਾ ਸਾਡੇ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ਇਸ ਦੌਰਾਨ ਮੀਡੀਆ ਵਲੋਂ ਦੁਕਾਨ ਮਾਲਕਾ ਦੇ ਫੋਨ ਨੰਬਰ ਵੀ ਦਿਲਵਾਗ ਸਿੰਘ ਦੇ ਧਿਆਨ ਵਿਚ ਲਿਆਂਦੇ ਗਏ | ਇਸ ਸਬੰਧੀ ਜਦੋ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਬਲਵੰਤ ਸਿੰਘ ਜੀ ਨੰਦਗੜ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਸ੍ਰੋਮਣੀ ਕਮੇਟੀ ਆਗੂਆ ਅਤੇ ਮੌਜੂਦਾ ਜਥੇਦਾਰਾ ਦੇ ਕਿਰਦਾਰ ਵਿਚ ਆਈ ਗਿਰਾਵਟ ਕਾਰਣ ਇਸ ਤਰਾ ਦੇ ਮਸਲੇ ਸਾਹਮਣੇ ਆ ਰਹੇ ਹਨ ਜੋ ਕਿ ਸਿੱਖੀ ਸਿਧਾਂਤਾ ਤੇ ਪਹਿਰਾ ਦੇਣ ਦੀ ਥਾ ਸਿਆਸੀ ਰੰਗਤ ਵਿਚ ਰੰਗ ਕੇ ਮੌਜੂਦਾ ਸਰਕਾਰ ਲਈ ਵੋਟਾ ਪੱਕੀਆ ਕਰਨ ਵਿਚ ਰੁਝੇ ਹੋਏ ਹਨ |

Posted in: ਪੰਜਾਬ