ਸਿੱਖ ਕੌਮ ਦੀ ਅਗਵਾਈ ਪੰਜ ਪਿਆਰਿਆ ਨੂੰ ਸੌਂਪੀ ਜਾਵੇ

By January 5, 2016 0 Comments


ਅੰਮ੍ਰਿਤਸਰ 5 ਜਨਵਰੀ (ਜਸਬੀਰ ਸਿੰਘ) ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜ ਪਿਆਰਿਆ ਵੱਲੋ ਸੌਦਾ ਸਾਧ ਨੂੰ ਮੁਆਫੀ ਦੇ ਕੇ ਪੰਥਕ ਪਰੰਪਰਾ ਦਾ ਹਨਨ ਕਰਨ ਵਾਲੇ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਮੁੱਖ ਸਕੱਤਰ ਨੂੰ ਪੰਜ ਪਿਆਰਿਆ ਦੇ ਆਦੇਸ਼ ਨਾ ਮੰਨਣ ਦੀ ਦੋਸ਼ ਵਿੱਚ ਸੰਗਤਾਂ ਨੂੰ ਬਾਈਕਾਟ ਕਰਨ ਦੇ ਦਿੱਤੇ ਗਏ ਆਦੇਸ਼ ਦੀ ਸ਼ਲਾਘਾ ਕਰਦਿਆ ਕਿਹਾ ਕਿ ਮੌਜੂਦਾ ਸੰਕਟਮਈ ਸਥਿਤੀ ਨੂੰ ਮੁੱਖ ਰੱਖਦਿਆ ਸਿੱਖ ਕੌਮ ਦੀ ਅਗਵਾਈ ਪੰਜਾਂ ਪਿਆਰਿਆ ਨੂੰ ਸੌਂਪ ਦੇਣੀ ਚਾਹੀਦੀ ਹੈ।

ਸਥਾਨਕ ਸ਼ਹਿਰ ਵਿੱਚ ਇੱਕ ਸਮਾਗਮ ਵਿੱਚ ਭਾਗ ਲੈਣ ਪੁੱਜੇ ਸ੍ਰ ਸਰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਤਖਤਾਂ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਇਕਬਾਲ ਸਿੰਘ ਇਸ ਵੇਲੇ ਸੰਗਤਾਂ ਵਿੱਚ ‘ਚੋ ਆਪਣਾ ਵਿਸ਼ਵਾਸ਼ ਖੋਹ ਬੈਠੇ ਹਨ ਤੇ ਪੰਜ ਪਿਆਰਿਆ ਵੱਲੋ ਸੁਣਾਏ ਗਏ ਫੈਸਲੇ ਅਨੁਸਾਰ ਉਹਨਾਂ ਦੀ ਤੁਰੰਤ ਛੁੱਟੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਵਿੱਚ ਪੰਚ ਪ੍ਰਧਾਨੀ ਮਰਿਆਦਾ ਗੁਰੂ ਕਾਲ ਤੋ ਚੱਲੀ ਆ ਰਹੀ ਹੈ ਅਤੇ ਇਸ ਨੂੰ ਕਦੇ ਵੀ ਅੱਖੋ ਪਰੋਖੇ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਚਾਰ ਸਿੱਖਾਂ ਦੇ ਕਾਤਲ ਤੇ ਕਈ ਬਲਾਤਕਾਰਾਂ ਦੇ ਕੇਸਾਂ ਵਿੱਚ ਜੇਬ ਕਤਰਿਆ ਵਾਂਗ ਅਦਾਲਤ ਵਿੱਚ ਤਰੀਕਾ ਭੁਗਤਣ ਵਾਲੇ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਕਦਾਚਿਤ ਮੁਆਫੀ ਨਹੀ ਦਿੱਤੀ ਜਾ ਸਕਦੀ ਪਰ ਤਖਤਾਂ ਦੇ ਜਥੇਦਾਰਾ ਨੇ ਉਸ ਨੂੰ ਇੱਕ ਸਾਦੇ ਕਾਗਜ਼ ਤੇ ਲਿਖੇ ਫਰਜ਼ੀ ਮੁਆਫੀਨਾਮੇ ਦੇ ਆਧਾਰ ‘ਤੇ ਮੁਆਫੀ ਦੇ ਕੇ ਬੱਜਰ ਗਲਤੀ ਕੀਤੀ ਸੀ।

ਉਹਨਾਂ ਕਿਹਾ ਕਿ ਇਸ ਮੁਆਫੀ ਨੂੰ ਲੈ ਕੇ ਸੰਗਤਾਂ ਵਿੱਚ ਉਮੜੇ ਰੋਹ ਨੂੰ ਵੇਖਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆ ਨੇ ਪਹਿਲਕਦਮੀ ਕਰਦਿਆ ਮੁਆਫੀ ਦੇਣ ਵਾਲੇ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਪਰ ਹੰਕਾਰ ਵੱਸ ਉਹ ਅਕਾਲ ਤਖਤ ‘ਤੇ ਨਹੀ ਗਏ ਸਗੋ ਸ਼੍ਰੋਮਣੀ ਕਮੇਟੀ ਨੇ ਪਹਿਲਾ ਉਹਨਾਂ ਨੂੰ ਮੁਅੱਤਲ ਤੇ ਹੁਣ ਨੌਕਰੀ ਤੋ ਹੀ ਬਰਖਾਸਤ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜ ਪਿਆਰਿਆ ਨਾਲ ਪੰਥ ਕਿਸੇ ਵੀ ਪ੍ਰਕਾਰ ਦੀ ਵਧੀਕੀ ਬਰਦਾਸ਼ਤ ਨਹੀ ਕਰ ਸਕਦਾ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮੌਜੂਦਾ ਪ੍ਰਣਾਲੀ ਵੀ ਪੂਰੀ ਤਰ•ਾ ਨੁਕਸਾਨਦੇਹ ਹੋ ਚੁੱਕੀ ਹੈ ਤੇ ਸਿਆਸੀ ਕਿੜਬਾਜ਼ੀਆ ਕੱਢਣ ਲਈ ਹਾਕਮ ਧਿਰ ਦੇ ਵਿਰੋਧੀਆ ਨੂੰ ਇਥੇ ਬੁਲਾ ਕੇ ਜ਼ਲੀਲ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਉਹਨਾਂ (ਸਰਨਾ) ਨੂੰ ਵੀ ਸਿਆਸੀ ਰੰਜਿਸ਼ ਤਹਿਤ 10 ਵਾਰੀ ਸ੍ਰੀ ਅਕਾਲ ਤਖਤ ਸਾਹਿਬ ‘ਤੇ ਬੁਲਾਇਆ ਗਿਆ ਸੀ ਪਰ ਹਰ ਵਾਰੀ ਜਥੇਦਾਰਾਂ ਨੂੰ ਮੂੰਹ ਦੀ ਖਾਣੀ ਪਈ ਸੀ।

ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਇਸ ਵੇਲੇ ਬਾਦਲ ਪਰਿਵਾਰ ਦਾ ਬੰਦ ਪਿੰਜਰਾ ਤੋਤਾ ਬਣ ਕੇ ਵਿਚਰ ਰਿਹਾ ਹੈ ਜਦ ਕਿ ਮੁੱਖ ਸਕੱਤਰ ਹਰਚਰਨ ਸਿੰਘ ਆਰ.ਐਸ.ਐਸ ਦਾ ਏਜੰਟ ਹੈ ਜਿਹੜਾ ਭਾਜਪਾ ਕੋਲੋ ਲੋਕ ਸਭਾ ਚੋਣਾਂ ਸਮੇਂ ਪੱਛਮੀ ਦਿੱਲੀ ਤੋ ਚੋਣ ਲੜਣ ਲਈ ਟਿਕਟ ਮੰਗ ਰਿਹਾ ਸੀ। ਉਹਨਾਂ ਕਿਹਾ ਕਿ ਮੱਕੜ ਨੂੰ ਕੋਈ ਅਧਿਕਾਰ ਨਹੀ ਕਿ ਉਹ ਪੰਜ ਪਿਆਰਿਆ ਨੂੰ ਬਰਖਾਸਤ ਕਰਕੇ ਪੰਥਕ ਪਰੰਪਰਾਵਾਂ ਦਾ ਘਾਣ ਕਰੇ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਦੇ ਪੰਜ ਪਿਆਰਿਆ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਬਾਦਲ, ਸੁਖਬੀਰ, ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਪੰਜ ਪਿਆਰਿਆ ਨੂੰ ਬਰਖਾਸਤ ਕਰਨ ਲਈ ਮਤੇ ਤੇ ਦਸਤਖਤ ਕਰਨ ਵਾਲੇ ਸਾਰੇ ਅੰਤਰਿੰਗ ਕਮੇਟੀ ਦੇ ਮੈਂਬਰ ਦੋਸ਼ੀ ਹਨ ਜਿਹਨਾਂ ਨੂੰ ਸਮਾਂ ਆਉਣ ਤੇ ਪੰਥਕ ਰੋਹ ਦਾ ਸ਼ਿਕਾਰ ਹੋਣਾ ਪਵੇਗਾ।

ਸ਼੍ਰੋਮਣੀ ਕਮੇਟੀ ਦੀਆ ਚੋਣਾਂ ਬਾਰੇ ਉਹਨਾਂ ਕਿਹਾ ਕਿ ਪੰਜ ਪਿਆਰਿਆ ਨੂੰ ਚਾਹੀਦਾ ਹੈ ਕਿ ਉਹ ਬੁੱਧੀਜੀਵੀ ਸਿੱਖਾਂ ਦੇ ਇੱਕ ਵਫਦ ਦਾ ਐਲਾਨ ਕਰਨ ਤਾਂ ਕਿ ਕੇਂਦਰ ਨੂੰ ਮਿਲ ਕੇ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਕਰਵਾ ਕੇ ਬਾਦਲ ਦੇ ਭ੍ਰਿਸ਼ਟ ਲਾਣੇ ਨੂੰ ਇਥੋ ਚੱਲਦਾ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਵੱਖ ਵੱਖ ਧਰਮ ਪ੍ਰਚਾਰਕਾ ਜਿਹਨਾਂ ਵਿੱਚ ਬਾਬਾ ਰਣਜੀਤ ਸਿੰਘ ਢੱਡਰੀਆ ਵਾਲਾ, ਭਾਈ ਪੰਥਪ੍ਰੀਤ ਸਿੰਘ ਤੇ ਭਾਈ ਹਰਜਿੰਦਰ ਸਿੰਘ ਮਾਂਝੀ ਆਦਿ ਸ਼ਾਮਲ ਹਨ ਨੂੰ ਚਾਹੀਦਾ ਹੈ ਕਿ ਉਹ ਪਿੰਡ ਪਿੰਡ ਜਾ ਕੇ ਸ੍ਰੀ ਗੁਰੂ ਸਾਹਿਬ ਦੀ ਹੋਈ ਬੇਅਦਬੀ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣ ਤੇ ਲੋਕਾਂ ਨੂੰ ਲਾਮਬੰਦ ਕਰਕੇ ਹਾਕਮ ਧਿਰ ਦੀਆ ਨਲਾਇਕੀਆ ਦਾ ਪਰਦਾਫਾਸ਼ ਕਰਕੇ ਲੋਕਾਂ ਨੂੰ ਗੁਰੂ ਸਾਹਿਬ ਦੀ ਮਾਣ ਮਰਿਆਦਾ ਨੂੰ ਬਣਾਈ ਰੱਖਣ ਲਈ ਤਿਆਰ ਕਰਨ। ਉਹਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਜਦੋ ਜਦੋਂ ਵੀ ਪੰਥ ਖਤਰੇ ਵਿੱਚ ਆਇਆ ਹੈ ਧਾਰਿਮਕ ਆਗੂਆਂ ਨੇ ਹੀ ਪੰਥ ਦੀ ਅਗਵਾਈ ਕੀਤੀ ਹੈ।

ਸੌਦਾ ਸਾਧ ਨੂੰ ਦਿੱਤੀ ਮੁਆਫੀ ਦੇ ਆਦੇਸ਼ ਨੂੰ ਨਿਆਂਸੰਗਤ ਸਿੱਧ ਕਰਨ ਲਈ ਸ਼੍ਰੋਮਣੀ ਕਮੇਟੀ ਦੀ ਗੋਲਕ ਵਿੱਚੋ 91 ਲੱਖ ਦੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਗੁਰੂ ਦੀ ਗੋਲਕ ਦੀ ਬਰਬਾਦੀ ਕਰਨੀ ਵੀ ਇੱਕ ਬੱਜਰ ਗਲਤੀ ਹੈ ਤੇ ਇਹ ਰਕਮ ਸ੍ਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਅਵਤਾਰ ਸਿੰਘ ਮੱਕੜ ਕੋਲੋ ਤੁਰੰਤ ਵਸੂਲੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸੇ ਤਰ•ਾ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਵੀ 2013 ਵਿੱਚ ਹੋਈਆ ਚੋਣਾਂ ਸਮੇਂ ਇਹ ਕਿਹਾ ਸੀ ਕਿ 300 ਕਰੋੜ ਦਾ ਸਰਨੇ ਘੱਪਲਾ ਕਰ ਗਏ ਹਨ ਤੇ 15 ਦਿਨਾਂ ਦੇ ਅੰਦਰ ਅੰਦਰ ਇਹ ਘੱਪਲਾ ਬਾਹਰ ਲਿਆਦਾ ਜਾਵੇਗਾ ਪਰ ਅੱਜ ਤੱਕ ਇੱਕ ਪੈਸੇ ਦਾ ਵੀ ਘੱਪਲਾ ਸਿੱਧ ਨਹੀ ਹੋ ਸਕਿਆ ਹੈ ਉਲਟਾ ਉਹਨਾਂ(ਸਰਨਾ) ਦੇ ਸੇਵਾ ਕਾਲ ਸਮੇ ਜਮ•ਾ ਕੀਤੀਆ 94 ਲੱਖ ਦੀਆ ਐਫ.ਡੀ.ਆਰਜ਼ ਇਹ ਬਾਦਲ ਲਾਣਾ ਹਜ਼ਮ ਕਰ ਗਿਆ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ ਤਾਂ ਬਾਦਲਾਂ ਦੇ ਹੱਥਠੋਕੇ ਹਨ ਤੇ ਉਹ ਜੋ ਕੁਝ ਵੀ ਕਰਦੇ ਹਨ ਬਾਦਲਾਂ ਦੀ ਸਹਿਮਤੀ ਨਾਲ ਹੀ ਕਰਦੇ ਹਨ। ਉਹਨਾਂ ਕਿਹਾ ਕਿ ਉਹ ਸਮਾਂ ਦੂਰ ਨਹੀ ਜਦੋ ਦਿੱਲੀ ਵਿੱਚ ਸੰਗਤਾਂ ਬਾਦਲਾਂ ਦਾ ਇਸੇ ਤਰ•ਾ ਹੀ ਵਿਰੋਧ ਕਰਨਗੀਆ ਜਿਸ ਤਰ•ਾ ਪੰਜਾਬ ਵਿੱਚ ਕਰ ਰਹੀਆ ਹਨ। ਪਟਨਾ ਸਾਹਿਬ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਜੇਕਰ ਜਥੇਦਾਰ ਤੇ ਮੱਕੜ ਨੇ ਪਟਨਾ ਸਾਹਿਬ ਜਾ ਕੇ ਸਟੇਜ ਤੋ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਇਹ ਆਪਣੀ ਕਬਰ ਆਪ ਖੋਦ ਲੈਣਗੇ।