ਜੱਸੀ ਜਸਰਾਜ ਖ਼ਿਲਾਫ਼ ਹੋਵੇਗੀ ਕਾਰਵਾਈ: ਛੋਟੇਪੁਰ

By January 5, 2016 0 Comments


jasi te chotepurਪਟਿਆਲਾ, 5 ਜਨਵਰੀ – ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਬਠਿੰਡਾ ਤੋਂ ਉਮੀਦਵਾਰ ਰਹੇ ਜੱਸੀ ਜਸਰਾਜ ਵੱਲੋਂ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੁੱਚਾ ਸਿੰਘ ਛੋਟੇਪੁਰ ਉੱਤੇ ਗੰਭੀਰ ਦੋਸ਼ ਲਗਾਉਣ ਦਾ ਮਾਮਲਾ ਤੂਲ ਫੜ ਗਿਆ ਹੈ। ਇਸ ਮਾਮਲੇ ਵਿੱਚ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ‘ਆਪ’ ਹਾਲਾਤ ਬਦਲਣ ਦੀ ਬਜਾਏ ਸੱਤਾ ਬਦਲਣ ਵੱਲ ਜਾ ਵਧੀ ਹੈ। ਉਨ੍ਹਾਂ ਜੱਸੀ ਜਸਰਾਜ ਵੱਲੋਂ ਲਗਾਏ ਦੋਸ਼ਾਂ ਪ੍ਰਤੀ ਸਹਿਮਤੀ ਪ੍ਰਗਟ ਕੀਤੀ ਹੈ। ਉਧਰ ‘ਆਪ’ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਸੂਬਾ ਕਮੇਟੀ ਅਤੇ ਵਾਲੰਟੀਅਰਾਂ ਦੀ ਰਾਏ ਨਾਲ ਜੱਸੀ ਜਸਰਾਜ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਜੋ ਲੋਕ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਆਦਿ ਪਾਰਟੀਆਂ ਵਿੱਚ ਗੰਭੀਰਤਾ ਨਾਲ ਕੰਮ ਕਰਕੇ ਨਹੀਂ ਆੲੀ, ਉਨ੍ਹਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਪ੍ਰਤੀ ਗੰਭੀਰ ਹੋਣਗੇ। ਉਨ੍ਹਾਂ ਜੱਸੀ ਜਸਰਾਜ ਦੀ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ‘ਆਪ’ ਲੀਡਰਸ਼ਿਪ ਕੋਲ ਪੰਜਾਬ ਦੇ 117 ਹਲਕਿਆਂ ਵਿੱਚੋਂ ਇਮਾਨਦਾਰ ਉਮੀਦਵਾਰ ਨਹੀਂ ਲੱਭ ਰਹੇ, ਜੋ ਪਾਰਟੀ ਦੀ ਚੜ੍ਹਦੀ ਕਲਾ ਲਈ ਕੁਝ ਕਰ ਸਕਦੇ। ਡਾ. ਗਾਂਧੀ ਨੇ ਕਿਹਾ ਹੈ ਕਿ ਜੱਸੀ ਜਸਰਾਜ ਬਿਲਕੁਲ ਸਹੀ ਬੋਲ ਰਹੇ ਹਨ। ਪਾਰਟੀ ਦੇ ਸਿਧਾਂਤਾਂ ਨੂੰ ਤੋੜਨ ਲਈ ਲੀਡਰਸ਼ਿਪ ਆਪ ਹੀ ਤਰਲੋਮੱਛੀ ਹੋਈ ਪਈ ਹੈ।

ਇਸ ਮਾਮਲੇ ਵਿੱਚ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਜੱਸੀ ਜਸਰਾਜ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਾਰਟੀ ਵਿੱਚ ਗੱਲ ਕਰਨ ਲਈ ਸਭ ਲਈ ਰਸਤਾ ਖੁੱਲ੍ਹਾ ਹੈ ਪਰ ਜਿਵੇਂ ਜੱਸੀ ਜਸਰਾਜ ਨੇ ਕੈਨੇਡਾ ਜਾ ਕੇ ਅਜਿਹੀ ਵੀਡੀਓ ਸੋਸ਼ਲ ਮੀਡੀਆ ’ਤੇ ਪਾੲੀ ਹੈ, ਉਸ ਤੋਂ ਸਪਸ਼ਟ ਹੈ ਕਿ ਉਹ ਕਿਸੇ ਹੋਰ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਇਸ ਲਈ ਉਹ ਵਾਲੰਟੀਅਰਾਂ ਅਤੇ ਸੂਬਾ ਕਮੇਟੀ ਕੋਲ ਇਹ ਮਾਮਲਾ ਲੈ ਕੇ ਜਾਣਗੇ। ਜੇਕਰ ਸਹਿਮਤੀ ਬਣੀ ਤਾਂ ਜੱਸੀ ਜਸਰਾਜ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਅਨੁਸ਼ਾਸਨ ਭੰਗ ਨਹੀਂ ਕਰਨ ਦਿੱਤਾ ਜਾਵੇਗਾ। ੳੁਧਰ ਭਗਵੰਤ ਮਾਨ ਨੇ ਮੁਡ਼ ਕਿਹਾ ਕਿ ਜੱਸੀ ਜਸਰਾਜ ਨੇ ਅਜਿਹਾ ਕਰ ਕੇ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਹੈ।

Posted in: ਪੰਜਾਬ