ਪ੍ਰਦੂਸ਼ਣ ‘ਤੇ ਸਖਤ ਹੋਈ ਸੁਪਰੀਮ ਕੋਰਟ , ਕਮਰਸ਼ੀਅਲ ਗੱਡੀਆਂ ਦੇ ਦਿੱਲੀ ‘ਚ ਦਾਖਿਲ ਹੋਣ ‘ਤੇ ਰੋਕ

By January 5, 2016 0 Comments


supreem cortਨਵੀਂ ਦਿੱਲੀ, 5 ਜਨਵਰੀ – ਦਿੱਲੀ ਵਿਚ ਖਤਰਨਾਕ ਪੱਧਰ ‘ਤੇ ਪੁੱਜ ਚੁੱਕੇ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਸਖਤ ਰੁਖ਼ ਅਖਤਿਆਰ ਕਰ ਲਿਆ ਹੈ। ਸੁਪਰੀਮ ਕੋਰਟ ਨੇ ਕਮਰਸ਼ੀਅਲ ਵਾਹਨਾਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ,ਜਿਹੜੇ ਵਾਹਨਾਂ ਦਾ ਦਿੱਲੀ ਨਾਲ ਸਬੰਧ ਨਾ ਹੋਵੇ, ਉਹ ਐਨ.ਐਚ.-10, ਐਨ.ਐਚ. -2, ਐਨ.ਐਚ-57 ਤੇ ਐਨ.ਐਚ.- 59 ਦੇ ਜਰੀਏ ਦਿੱਲੀ ਵਿਚ ਦਾਖਿਲ ਨਾ ਹੋਣ।

ਸੁਪਰੀਮ ਕੋਰਟ ਨੇ 5 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਨੂੰ ਵੀ ਬਦਲਣ ਦੇ ਨਿਰਦੇਸ਼ ਦਿੱਤੇ ਹਨ। ਮਹਿੰਦਰਾ,ਟੋਇਟਾ ਤੇ ਮਰਸਡੀਜ਼ ਕੰਪਨੀਆਂ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਇਨ੍ਹਾਂ ਕੰਪਨੀਆਂ ਨੂੰ ਦਸਤਾਵੇਜੀ ਤੱਥ ਉਪਲਬੱਧ ਕਰਾਉਣ ਦੇ ਆਦੇਸ਼ ਦਿੱਤੇ ਹਨ ਤਾਂ ਕਿ ਇਹ ਸਾਬਤ ਹੋ ਸਕੇ ਕਿ ਡੀਜ਼ਲ ਤੋਂ ਚਲਣ ਵਾਲੀਆਂ ਗੱਡੀਆਂ ਪੈਟਰੋਲ ਆਧਾਰਿਤ ਗੱਡੀਆਂ ਤੋਂ ਘੱਟ ਪ੍ਰਦੂਸ਼ਣ ਫੈਲਾਉਂਦੀਆਂ ਹਨ। ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਿਕ ,ਦਿੱਲੀ ਵਿਚੋ ਲੰਘਣ ਵਾਲੇ ਕਮਰਸ਼ੀਅਲ ਵਾਹਨਾਂ ਨੂੰ ਦੂਜੇ ਹਾਈਵੇ ਵੱਲ ਮੋੜਿਆ ਜਾਵੇਗਾ।

Posted in: ਰਾਸ਼ਟਰੀ