ਸਾਰੇ 6 ਅੱਤਵਾਦੀ ਮਾਰੇ ਗਏ ਹਨ, ਅੱਤਵਾਦੀਆਂ ਨਾਲ ਮੁੱਠਭੇੜ ਸਿਰਫ਼ 28 ਘੰਟੇ ਚਲੀ – ਰੱਖਿਆ ਮੰਤਰੀ

By January 5, 2016 0 Comments


ਪਠਾਨਕੋਟ, 5 ਜਨਵਰੀ (ਏਜੰਸੀ) – ਪਠਾਨਕੋਟ ਏਅਰ ਬੇਸ ‘ਤੇ ਹੋਏ ਅੱਤਵਾਦੀ ਹਮਲੇ ਦੇ ਸਬੰਧ ‘ਚ ਪਠਾਨਕੋਟ ਏਅਰ ਬੇਸ ਦਾ ਦੌਰਾ ਕਰਨ ਪਹੁੰਚੇ ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਪ੍ਰੈਸ ਕਾਨਫਰੰਸ ‘ਚ ਕਿਹਾ ਹੈ ਕਿ ਇਸ ਅਪਰੇਸ਼ਨ ‘ਚ 6 ਅੱਤਵਾਦੀ ਮਾਰੇ ਗਏ ਹਨ। ਇਹ ਇਕ ਮੁਸ਼ਕਿਲ ਅਪਰੇਸ਼ਨ ਸੀ। ਜਿਸ ‘ਚ ਪੂਰੀ ਤਰ੍ਹਾਂ ਕਾਮਯਾਬੀ ਮਿਲੀ ਹੈ।

ਏਅਰ ਬੇਸ ‘ਚ ਇਕ ਇਮਾਰਤ ਨੂੰ ਢੇਰੀ ਕੀਤਾ ਗਿਆ ਜਿਸ ‘ਚ ਅੱਤਵਾਦੀ ਲੁਕੇ ਹੋਏ ਸਨ, ਬਾਕੀ ਅਪਰੇਸ਼ਨ ਬਿਨਾਂ ਕਿਸੇ ਨੁਕਸਾਨ ਦੇ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਅਪਰੇਸ਼ਨ 28 ਘੰਟੇ ਚੱਲਿਆ ਹੈ ਤੇ ਕਾਮਬਿੰਗ ਅਪਰੇਸ਼ਨ ਹੀ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਅਪਰੇਸ਼ਨ ‘ਚ ਕੁਝ ਕਮੀਆਂ ਦਿਖਾਈ ਦੇ ਰਹੀਆਂ ਹਨ ਪਰ ਬਾਕੀ ਸਾਰੀ ਗੱਲ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਤੋਂ ਮਿਲੇ ਸਾਮਾਨ ਤੋਂ ਲੱਗਦਾ ਹੈ ਕਿ ਉਹ ਪਾਕਿਸਤਾਨ ‘ਚ ਬਣਿਆ ਹੈ। ਹੁਣ ਏਅਰ ਬੇਸ ‘ਚ ਕੋਈ ਅੱਤਵਾਦੀ ਨਹੀਂ ਹੈ।