ਐਸ ਪੀ ਸਲਵਿੰਦਰ ਸਿੰਘ ਦੀ ਛੇੜਛਾੜ ਦੇ ਦੋਸ਼ਾਂ ਕਰ ਕੇ ਹੋੲੀ ਸੀ ਬਦਲੀ

By January 4, 2016 0 Comments


salwinder singhਨਵੀਂ ਦਿੱਲੀ, 3 ਜਨਵਰੀ-ਅੈਸ ਪੀ ਸਲਵਿੰਦਰ ਸਿੰਘ ਜਿਸ ਨੂੰ ਦਹਿਸ਼ਤਪਸੰਦਾਂ ਨੇ ਬਿਨਾਂ ਕੋੲੀ ਨੁਕਸਾਨ ਪਹੁੰਚਾੲੇ ਛੱਡ ਦਿੱਤਾ ਸੀ, ਹੁਣ ਪਠਾਨਕੋਟ ੲੇਅਰ ਬੇੇਸ ਤੇ ਹੋੲੇ ਹਮਲੇ ਦੇ ਸਮੁੱਚੇ ਕਾਂਡ ਦੀ ਜਾਂਚ ਦਾ ਕੇਂਦਰ ਬਿੰਦੂ ਬਣ ਗਿਅਾ ਹੈ ਕਿੳੁਂਕਿ ਪਤਾ ਚੱਲਿਅਾ ਹੈ ਕਿ ਮਹਿਲਾ ਸਹਿਕਰਮੀ ਨਾਲ ਛੇਡ਼ ਛਾਡ਼ ਦੇ ਦੋਸ਼ ਵਿੱਚ ੳੁਸ ਨੂੰ ਗੁਰਦਾਸਪੁਰ ਤੋਂ ਪੀੲੇਪੀ ਜਲੰਧਰ ਤਬਦੀਲ ਕੀਤਾ ਗਿਅਾ ਸੀ।

ੲਿਸ ਪੱਤਰਕਾਰ ਨਾਲ ਗੱਲਬਾਤ ਕਰਦਿਅਾਂ ਸਲਵਿੰਦਰ ਸਿੰਘ ਨੇ ਅਾਖਿਅਾ ‘‘ ਮੈਂ ਦਹਿਸ਼ਤੀ ਕਾਰਵਾੲੀ ਦਾ ਪੀਡ਼ਤ ਹਾਂ ਅਤੇ ਮੈਨੂੰ ਦੁਰਾਚਾਰ ਦਾ ਗਲਤ ਦੋਸ਼ੀ ਠਹਿਰਾੲਿਅਾ ਗਿਅਾ ਸੀ। ਮੇਰਾ ਦਾਮਨ ਸਾਫ਼ ਹੈ ਤੇ ਛੇਤੀ ਹੀ ਜਾਂਚ ਤੋਂ ੲਿਹ ਸਾਫ਼ ਹੋ ਜਾਵੇਗਾ।’’ ਸਲਵਿੰਦਰ ਨੇ ੲਿਸ ਸਮੁੱਚੀ ਘਟਨਾ ਬਾਰੇ ਨਰੋਟ ਜੈਮਲ ਸਿੰਘ ਥਾਣੇ ਵਿੱਚ ਅੈਫਅਾੲੀਅਾਰ ਵੀ ਦਰਜ ਕਰਵਾੲੀ ਹੈ। ੳੁਂਜ, ੳੁਸ ਨੇ ਹੋਰ ਜਾਣਕਾਰੀ ਦੇਣ ਤੋਂ ੲਿਹ ਕਹਿ ਕੇ ੲਿਨਕਾਰ ਕਰ ਦਿੱਤਾ ਕਿ ੳੁਹ ਅਾਪਣਾ ਬਿਅਾਨ ਪਹਿਲਾਂ ਹੀ ਦੇ ਚੁੱਕਿਅਾ ਹੈ।

ਜ਼ਿਲਾ ਪੁਲੀਸ ਵਿੱਚ ਤਾੲਿਨਾਤ ਪੰਜ ਮਹਿਲਾ ਕਾਂਸਟੇਬਲਾਂ ਵੱਲੋਂ ਸਲ਼ਵਿੰਦਰ ਸਿੰਘ ਖ਼ਿਲਾਫ਼ ਸ਼ਿਕਾੲਿਤ ਕਰਨ ਮਗਰੋਂ ਵਿਭਾਗ ਦੀ ਛੇਡ਼ਛਾਡ਼ ਦੇ ਮਾਮਲਿਅਾਂ ਬਾਰੇ ਅਾੲੀ ਜੀ ਰੈਂਕ ਦੀ ਮਹਿਲਾ ਅਫ਼ਸਰ ਦੀ ਅਗਵਾੲੀ ਵਾਲੀ ਕਮੇਟੀ ਨੇ ਪਿਛਲੇ ਹਫ਼ਤੇ ਗੁਰਦਾਸਪੁਰ ਦਾ ਦੌਰਾ ਕੀਤਾ ਸੀ। ਜਾਂਚ ਨਾਲ ਜੁਡ਼ੇ ੲਿਕ ਸੀਨੀਅਰ ਅਫ਼ਸਰ ਨੇ ਦਸਿਅਾ ਕਿ ਜਾਂਚ ਚਲਦੀ ਹੋਣ ਕਰ ਕੇ ਅੈਸ ਪੀ ਨੂੰ ਪ੍ਰਸ਼ਾਸਕੀ ਅਾਧਾਰ ਤੇ ਪੀੲੇਪੀ ਜਲੰਧਰ ਤਬਦੀਲ ਕੀਤਾ ਗਿਅਾ ਸੀ।ਸ਼ਿਕਾੲਿਤਕਰਤਾਵਾਂ ਵਿੱਚ ਕੁਝ ਸ਼ਹੀਦ ਪੁਲੀਸ ਕਰਮੀਅਾਂ ਦੀਅਾਂ ਵਿਧਵਾਵਾਂ ਵੀ ਸ਼ਾਮਲ ਹਨ।