ਸੁਖਬੀਰ ਬਾਦਲ ਖ਼ਿਲਾਫ਼ ਸੁਣਵਾੲੀ ਅੱਜ ਤੋਂ

By January 4, 2016 0 Comments


ਫਰੀਦਕੋਟ, 3 ਜਨਵਰੀ-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਕਰੀਬ 16 ਸਾਲ ਪੁਰਾਣੇ ਫੌਜਦਾਰੀ ਕੇਸ ਦੀ ਸੁਣਵਾਈ ਭਲਕੇ ਸੋਮਵਾਰ ਤੋਂ ਇਥੋਂ ਦੀ ਅਦਾਲਤ ਵਿੱਚ ਸ਼ੁਰੂ ਹੋ ਰਹੀ ਹੈ। ਇਸ ਕੇਸ ਵਿੱਚ ਸੁਣਵਾਈ ਉੱਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਸਤੰਬਰ 2008 ਵਿੱਚ ਰੋਕ ਲਾ ਦਿੱਤੀ ਸੀ ਪਰ ਹੁਣ 21 ਦਸੰਬਰ ਨੂੰ ਹਾਈਕੋਰਟ ਨੇ ਇਸ ਦੀ ਮੁੜ ਸੁਣਵਾੲੀ ਸ਼ੁਰੂ ਕਰਨ ਦੀ ਹਿਦਾਇਤ ਦਿੱਤੀ ਹੈ।