ਨਿਊਜ਼ੀਲੈਂਡ ‘ਚ ਵਿਦਿਆਰਥੀ ਵਿਚਾਰੇ ਕੀ ਕਰਨ?

By January 3, 2016 0 Comments


ਕਰ ਲਈ ਪੜ੍ਹਾਈ, ਬਣ ਗਏ ਮੈਨੇਜਰ ਪਰ ਪੀ.ਆਰ. ਮੰਗੀ ਤਾਂ ਨਹੀਂ ਮੰਨਦੇ ਇਮੀਗ੍ਰੇਸ਼ਨ ਅਫਸਰ
– ਭਾਰਤੀ ਵਿਦਿਆਰਥੀ ਦੀ ਸੁਪਰ-ਮਾਰਕੀਟ ‘ਚ ਮੈਨੇਜਰ ਦੀ ਨੌਕਰੀ ਹੁਨਰਮੰਦ ਗੇੜ ‘ਚ ਨਹੀਂ

ਆਕਲੈਂਡ-4 ਜਨਵਰੀ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ਆ ਕੇ ਭਾਰਤੀ ਵਿਦਿਆਰਥੀਆਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਪੜ੍ਹ-ਲਿਖ ਕੇ ਚੰਗੀ ਨੌਕਰੀ ਕੀਤੀ ਜਾਵੇ ਅਤੇ ਫਿਰ ਵਰਕ ਵੀਜ਼ੇ ਤੋਂ ਬਾਅਦ ਪੱਕੇ ਹੋਣ ਲਈ (ਪੀ.ਆਰ.) ਲਈ ਅਰਜ਼ੀ ਲਾਈ ਜਾਵੇ। ਇਮੀਗ੍ਰੇਸ਼ਨ ਵਿਭਾਗ ਅਨੁਸਾਰ ਸਕਿਲ (ਹੁਨਰ ਜਾਂ ਨਿਪੁੰਨਤਾ) ਸ਼੍ਰੇਣੀ ਅਧੀਨ ਪੀ. ਆਰ. ਵਾਸਤੇ ਅਰਜ਼ੀ ਲਾਈ ਜਾ ਸਕਦੀ ਹੈ।

ਪਰ ਵਿਚਾਰੇ ਵਿਦਿਆਰਥੀ ਕੀ ਕਰਨ? ਹੁਣ ਇਮੀਗ੍ਰੇਸ਼ਨ ਵਿਭਾਗ ਇਸ ਸਭ ਦੇ ਬਾਵਜੂਦ ਵੀ ਕਈ ਵਾਰ ਨਹੀਂ ਮੰਨਦਾ ਜਿਸ ਕਾਰਨ ਸੁਪਨਿਆਂ ਦਾ ਸੰਸਾਰ ਸਿਰਜੀ ਬੈਠੇ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਮੁੜ ਹਨੇਰ੍ਹੇ ਵਿਚ ਡੁਬਦਾ ਪ੍ਰਤੀਤ ਹੁੰਦਾ ਹੈ। ਇਥੇ ਇਕ 25 ਸਾਲਾ ਭਾਰਤੀ ਵਿਦਿਆਰਥੀ ਜੋ ਕਿ 2010 ‘ਚ ਇਥੇ ਪੜ੍ਹਨ ਆਇਆ ਸੀ। ਉਸਨੇ ਬਿਜਨਸ ਵਿਚ ਡਿਪਲੋਮਾ ਕੀਤਾ ਅਤੇ ਫਿਰ ਪੈਕ ਐਨ. ਸੇਵ ਸੁਪਰਮਾਰਕੀਟ ਦੇ ਵਿਚ ਨੌਕਰੀ ਕਰਕੇ ਰਿਟੇਲ ਮੈਨੇਜਰ (ਡਿਊਟੀ ਮੈਨੇਜਰ) ਦੇ ਅਹੁਦੇ ਤੱਕ ਪਹੁੰਚਿਆ ਜੋ ਕਿ ਸਕਿਲ ਸ਼੍ਰੇਣੀ ਅਧੀਨ ਆਉਂਦਾ ਹੈ। ਇਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਫੈਸਲਾ ਦਿੱਤਾ ਹੈ ਕਿ ਉਸਦੀ ਨੌਕਰੀ ਉਸਦੀ ਪੜ੍ਹਾਈ ਦੇ ਮੁਤਾਬਿਕ ਢੁੱਕਵੇਂ ਕਾਰਜ ਪੂਰੇ ਨਹੀਂ ਕਰਦੀ। ਇਸ ਕਰਕੇ ਉਸਨੂੰ ਆਪਣੇ ਦੇਸ਼ ਭਾਰਤ ਮੁੜ ਜਾਣ ਵਾਸਤੇ ਕਿਹਾ ਗਿਆ ਹੈ। ਇਸ ਵਿਦਿਆਰਥੀ ਦਾ ਵੀਜ਼ਾ ਮਹੀ ਮਹੀਨੇ ਦਾ ਖਤਮ ਹੈ ਅਤੇ ਕੇਸ ਟ੍ਰਿਬਿਊਨਲ ਕੋਲ ਗਿਆ ਹੋਇਆ ਸੀ।