ਪਠਾਨਕੋਟ ਅੱਤਵਾਦੀ ਹਮਲੇ ਵਿਚ ਜਾਨ ਗਵਾਉਣ ਵਾਲੇ ਗੁਰਸੇਵਕ ਸਿੰਘ ਦਾ ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ ਵਿਆਹ

By January 3, 2016 0 Comments


gursewakਪਠਾਨਕੋਟ, 3 ਜਨਵਰੀ – ਪਠਾਨਕੋਟ ਏਅਰਬੇਸ ਅੱਤਵਾਦੀ ਹਮਲੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਗਰਨਾਲਾ ਦਾ ਰਹਿਣ ਵਾਲੇ ਗੁਰਸੇਵਕ ਸਿੰਘ ਉਮਰ ਕਰੀਬ 28 ਸਾਲ ਦੀ ਇਸ ਹਮਲੇ ‘ਚ ਮੌਤ ਹੋ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਉਸ ਦਾ ਇਕ ਮਹੀਨਾ ਪਹਿਲਾ ਹੀ ਵਿਆਹ ਹੋਇਆ ਸੀ। ਉਹ ਏਅਰ ਫੋਰਸ ‘ਚ ਸੀ। ਇਸ ਖ਼ਬਰ ਤੋਂ ਬਾਅਦ ਪੂਰੇ ਇਲਾਕੇ ‘ਚ ਸੋਗ ਦਾ ਮਾਹੌਲ ਹੈ। ਹਰਿਆਣਾ ਦੇ ਕੈਬੀਨਟ ਮੰਤਰੀ ਅਨਿਲ ਵਿੱਜ ਨੇ ਗੁਰਸੇਵਕ ਦੇ ਸ਼ਹੀਦ ਹੋਣ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।