ਬਰਨਾਲਾ ‘ਚ ਸੀਨੀਅਰ ਅਕਾਲੀ ਨੇਤਾ ਵੱਲੋਂ ਖ਼ੁਦਕੁਸ਼ੀ

By January 2, 2016 0 Comments


suicideਬਰਨਾਲਾ, 2 ਜਨਵਰੀ – ਬਰਨਾਲਾ ‘ਚ ਸੀਨੀਅਰ ਅਕਾਲੀ ਨੇਤਾ ਕਮੀਕਰ ਸਿੰਘ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਮੀਕਰ ਸਿੰਘ ਮੌਜੂਦਾ ਬਲਾਕ ਕਮੇਟੀ ਮੈਂਬਰ ਤੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਮੀਕਰ ਸਿੰਘ ਕਰਜ਼ੇ ‘ਚ ਡੁੱਬਿਆ ਹੋਇਆ ਸੀ ਜਿਸ ਕਾਰਨ ਉਸ ਨੇ ਅੱਜ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Posted in: ਪੰਜਾਬ