ਪਠਾਨਕੋਟ ਹਮਲਾ- ਆਈਐਸਆਈ ਜਾਸੂਸ ਰਣਜੀਤ ਤੋਂ ਹੋਵੇਗੀ ਪੁੱਛਗਿਛ

By January 2, 2016 0 Comments


ਨਵੀਂ ਦਿੱਲੀ, 2 ਜਨਵਰੀ (ਏਜੰਸੀ) – ਸ਼ੱਕੀ ਆਈਐਆਈ ਜਾਸੂਸ ਤੇ ਸਾਬਕਾ ਭਾਰਤੀ ਹਵਾਈ ਫ਼ੌਜ ਕਰਮੀਂ ਰਣਜੀਤ ਨੂੰ ਅੱਜ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਕੀਤਾ ਗਿਆ। ਕੋਰਟ ਨੇ ਰਣਜੀਤ ਨੂੰ 4 ਜਨਵਰੀ ਤੱਕ ਲਈ ਪੁਲਿਸ ਹਿਰਾਸਤ ‘ਚ ਭੇਜ ਦਿੱਤਾ ਹੈ। ਉੱਧਰ, ਸੂਤਰਾਂ ਦੀ ਮੰਨੀਏ ਤਾਂ ਦਿੱਲੀ ਪੁਲਿਸ ਪਠਾਨਕੋਟ ਹਮਲੇ ਨੂੰ ਲੈ ਕੇ ਰਣਜੀਤ ਤੋਂ ਪੁੱਛਗਿਛ ਕਰੇਗੀ। ਸੂਤਰਾਂ ਦੇ ਮੁਤਾਬਿਕ ਦਿੱਲੀ ਪੁਲਿਸ ਨੂੰ ਸ਼ੱਕ ਹੈ ਕਿ ਫੜੇ ਗਏ ਹਵਾਈ ਫ਼ੌਜ ਦੇ ਸਾਬਕਾ ਅਧਿਕਾਰੀ ਰਣਜੀਤ ਨੂੰ ਪਠਾਨਕੋਟ ਹਮਲੇ ਦੀ ਜਾਣਕਾਰੀ ਹੋ ਸਕਦੀ ਹੈ।

Posted in: ਰਾਸ਼ਟਰੀ