ਪਠਾਨਕੋਟ ਹਮਲਾਂ- ਅੱਤਵਾਦੀ ਨੇ ਪਾਕਿ ਵਿਚ ਬੈਠੀ ਮਾਂ ਨੂੰ ਫ਼ੋਨ ‘ਤੇ ਕਿਹਾ – ਫਿਦਾਈਨ ਮਿਸ਼ਨ ‘ਤੇ ਹਾਂ

By January 2, 2016 0 Comments


ਪਠਾਨਕੋਟ, 2 ਜਨਵਰੀ [ਏਜੰਸੀ]–ਪਪੰਜਾਬ ਦੇ ਪਠਾਨਕੋਟ ਏਅਰ ਫੋਰਸ ਸਟੇਸ਼ਨ ‘ਤੇ ਸ਼ਨੀਵਾਰ ਤੜਕੇ ਕਰੀਬ ਸਾਢੇ ਤਿੰਨ ਵਜੇ ਹੋਏ ਅੱਤਵਾਦੀ ਹਮਲੇ ‘ਚ ਖ਼ੁਫ਼ੀਆ ਏਜੰਸੀਆਂ ਨੇ ਅੱਤਵਾਦੀ ਹਮਲੇ ਦਾ ਪਾਕਿਸਤਾਨ ਕਨੈੱਕਸ਼ਨ ਫੜਿਆ ਹੈ । ਖ਼ੁਫ਼ੀਆ ਏਜੰਸੀਆਂ ਨੇ ਪਾਕਿਸਤਾਨ ਤੋਂ ਪਠਾਨਕੋਟ ‘ਚ ਹੋਈਆਂ 4 ਫ਼ੋਨ ਕਾਲ ਟਰੇਸ ਕੀਤੀਆਂ ਹਨ । ਇੱਕ ਕਾਲ ਵਿਚ ਇੱਕ ਅੱਤਵਾਦੀ ਪਾਕਿਸਤਾਨ ਵਿਚ ਬੈਠੀ ਆਪਣੀ ਮਾਂ ਨਾਲ ਗੱਲ ਕਰ ਰਿਹਾ ਹੈ ।

ਉਹ ਕਹਿ ਰਿਹਾ ਹੈ – ਮੈਂ ਫਿਦਾਈਨ ਮਿਸ਼ਨ ਉੱਤੇ ਹਾਂ । ਉਸ ਦੀ ਮਾਂ ਨੇ ਕਿਹਾ ਕਿ ਪੁੱਤਰ ਮਰਨ ਤੋਂ ਪਹਿਲਾਂ ਖਾਣਾ ਖਾ ਲੈਣਾ । ਫ਼ਿਲਹਾਲ ਇਹ ਸਾਫ਼ ਨਹੀਂ ਹੋ ਪਾਇਆ ਹੈ ਕਿ ਇਹ ਅੱਤਵਾਦੀ ਮਾਰਿਆ ਗਿਆ ਜਾਂ ਫਿਰ ਉਨ੍ਹਾਂ ਦੋ ਵਿਚ ਸ਼ਾਮਿਲ ਹੈ ਜਿਨ੍ਹਾਂ ਦੇ ਹੁਣ ਵੀ ਪਠਾਨਕੋਟ ਏਅਰ ਬੇਸ ਵਿਚ ਛਿਪੇ ਹੋਣ ਦਾ ਸ਼ੱਕ ਹੈ। ਏਅਰ ਬੇਸ ਵਿਚ ਜਾਇੰਟ ਸਰਚ ਆਪ੍ਰੇਸ਼ਨ ਜਾਰੀ ਹੈ ।