ਆਪਣੇ ਬੇਟੇ ਦਾ ਵਿਆਹ ਪੁਤਿਨ ਦੀ ਬੇਟੀ ਨਾਲ ਕਰਵਾਉਣਾ ਚਾਹੁੰਦਾ ਸੀ ਗੱਦਾਫੀ

By January 1, 2016 0 Comments


gadafiਤਿ੍ਪੋਲੀ, 1 ਜਨਵਰੀ (ਏਜੰਸੀ)-ਲੀਬੀਆ ਦਾ ਮਰਹੂਮ ਤਾਨਾਸ਼ਾਹ ਗੱਦਾਫੀ ਆਪਣੇ ਦੂਸਰੇ ਬੇਟੇ ਦਾ ਵਿਆਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਬੇਟੀ ਨਾਲ ਕਰਵਾਉਣਾ ਚਾਹੁੰਦਾ ਸੀ, ਗੱਦਾਫੀ ਦੇ ਸਾਬਕਾ ਸਲਾਹਕਾਰ ਮੁਹੰਮਦ ਅਬਦ ਇਲ ਮੋਟਾਲੇਬ-ਅਲ ਹੌਨੀ ਨੇ ਇਸਦਾ ਦਾਅਵਾ ਕੀਤਾ ਹੈ | ਹੌਨੀ ਨੇ ਲੀਬੀਆ ਦੇ ਇਕ ਅਖ਼ਬਾਰ ਨੂੰ ਦੱਸਿਆ ਹੈ ਕਿ ਗੱਦਾਫੀ ਨੇ ਪੁਤਿਨ ਨੂੰ ਕਿਹਾ ਸੀ ਕਿ ਜੇਕਰ ਉਹ ਆਪਣੀ ਕਿਸੇ ਇਕ ਬੇਟੀ ਦਾ ਵਿਆਹ ਉਸਦੇ ਬੇਟੇ ਸੈਫ-ਅਲ-ਇਸਲਾਮ ਨਾਲ ਕਰਵਾ ਦੇਣ ਤਾਂ ਇਸ ਨਾਲ ਲੀਬੀਆ ਤੇ ਰੂਸ ਦੇ ਸੰਬੰਧ ਹੋਰ ਮਜ਼ਬੂਤ ਹੋਣਗੇ |

ਹੌਨੀ ਮੁਤਾਬਿਕ ਗੱਦਾਫੀ ਦੇ ਇਸ ਪ੍ਰਸਤਾਵ ਨੂੰ ਸੁਣਕੇ ਪੁਤਿਨ ਹੈਰਾਨ ਰਹਿ ਗਏ ਸਨ ਤੇ ਉਨ੍ਹਾਂ ਕਿਹਾ ਸੀ ਕਿ ਉਸਦੀ ਬੇਟੀ ਸੈਫ-ਅਲ-ਇਸਲਾਮ ਨੂੰ ਨਹੀਂ ਜਾਣਦੀ ਹੈ | ਜ਼ਿਕਰਯੋਗ ਹੈ ਕਿ ਗੱਦਾਫੀ ਨੂੰ 2011 ‘ਚ ਨਾਟੋ ਵਿਦਰੋਹੀਆਂ ਨੇ ਮਾਰ ਦਿੱਤਾ ਸੀ ਤੇ ਉਸਦਾ ਬੇਟਾ ਸੈਫ ਨੂੰ ਲੀਬੀਆ ਤੋਂ ਭੱਜਣ ਦੀ ਕੋਸ਼ਿਸ਼ ਕਰਦਿਆਂ ਪਕੜ ਲਿਆ ਗਿਆ ਸੀ ਤੇ ਜੁਲਾਈ 2015 ‘ਚ ਮੌਤ ਦੀ ਸਜ਼ਾ ਦਿੱਤੀ ਗਈ ਸੀ |