ਰਾਹਤ ਫਤਹਿ ਅਲੀ ਖਾਨ ਨੂੰ ਹੈਦਰਾਬਾਦ ਹਵਾਈ ਅੱਡੇ ਤੋਂ ਵਾਪਸ ਭੇਜਿਆ

By January 1, 2016 0 Comments


rahat fateh ali khanਨਵੀਂ ਦਿੱਲੀ, 1 ਜਨਵਰੀ (ਏਜੰਸੀ)-ਪਾਕਿਸਤਾਨ ਦੇ ਨਾਮਵਰ ਗਾਇਕ ਰਾਹਤ ਫਤਹਿ ਅਲੀ ਖਾਨ ਨੂੰ ਵੀਰਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਾਪਸ ਆਬੂਧਾਬੀ ਭੇਜ ਦਿੱਤਾ ਗਿਆ | ਇਮੀਗ੍ਰੇਸ਼ਨ ਅਥਾਰਟੀ ਅਨੁਸਾਰ ਕੋਈ ਵੀ ਪਾਕਿਸਤਾਨੀ ਨਾਗਰਿਕ ਨਿਯਮਾਂ ਮੁਤਾਬਿਕ ਜੋ ਹਵਾਈ ਜਹਾਜ਼ ਰਾਹੀ ਭਾਰਤ ‘ਚ ਦਾਖ਼ਲ ਹੁੰਦਾ ਹੈ ਉਹ ਕੇਵਲ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ਹਵਾਈ ਅੱਡੇ ‘ਤੇ ਹੀ ਉੱਤਰ ਸਕਦਾ ਹੈ ਪਰ ਰਾਹਤ ਸਿੱਧੇ ਹੀ ਹੈਦਰਾਬਾਦ ਹਵਾਈ ਅੱਡੇ ‘ਤੇ ਆ ਕੇ ਉੱਤਰੇ ਸਨ, ਇਸ ਲਈ ਉਨ੍ਹਾਂ ਨੂੰ ਮੁੜ ਆਬੂਧਾਬੀ ਜਾਣਾ ਪਿਆ ਤੇ ਉਥੋਂ ਦਿੱਲੀ ਹੁੰਦੇ ਹੋਏ ਮੁੜ ਹੈਦਰਾਬਾਦ ਆਉਣਾ ਪਿਆ | ਰਾਹਤ ਦਾ ਇਥੋਂ ਦੇ ਫਲਕਨੁਮਾ ਪੈਲੇਸ ‘ਚ ਸੂਫੀ ਸੰਗੀਤ ਦਾ ਪ੍ਰੋਗਰਾਮ ਸੀ | ਬਾਲੀਵੁੱਡ ‘ਚ ਕਈ ਹਿੱਟ ਗੀਤ ਗਾ ਚੁੱਕੇ ਰਾਹਤ ਫਤਹਿ ਅਲੀ ਖਾਨ ਨਾਮਵਰ ਮਰਹੂਮ ਗਾਇਕ ਨੁਸਰਤ ਫਤਹਿ ਅਲੀ ਕਾਨ ਦੇ ਭਤੀਜੇ ਹਨ |

Posted in: ਰਾਸ਼ਟਰੀ