ਗਾਇਕ ਪ੍ਰੀਤ ਹਰਪਾਲ ਦੀ ਗੱਡੀ ਹਾਦਸਾਗ੍ਰਸਤ

By December 31, 2015 0 Comments


preet harpaalਗੁਰਦਾਸਪੁਰ, 31 ਦਸੰਬਰ -ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਬਾਊ ਪੁਰ ਦੇ ਪ੍ਰਸਿੱਧ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੀ ਗੱਡੀ ਹਾਦਸਾਗ੍ਰਸਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪ੍ਰੀਤ ਹਰਪਾਲ ਨੇ ਦੱਸਿਆ ਕਿ ਕਿਸੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਉਹ ਆਪਣੇ ਪਿਤਾ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੂੰ ਲੈਣ ਲਈ ਗੁਰਦਾਸਪੁਰ ਤੋਂ ਪਿੰਡ ਬਾਊ ਪੁਰ ਵਿਖੇ ਜਾ ਰਹੇ ਸਨ।

ਇਸੇ ਦੌਰਾਨ ਉਨ੍ਹਾਂ ਦੀ ਇਨੋਵਾ ਗੱਡੀ ਨੂੰ ਉਨ੍ਹਾਂ ਦੇ ਸਾਲਾ ਸਾਹਿਬ ਸੁਖਵਿੰਦਰ ਸਿੰਘ ਚਲਾ ਰਹੇ ਸਨ ਅਤੇ ਉਹ ਪਿੰਡ ਬਾਊ ਪੁਰ ਤੋਂ ਥੋੜ੍ਹੀ ਦੂਰ ਪਹਿਲਾਂ ਹੀ ਇਸ ਗੱਡੀ ‘ਚੋਂ ਉੱਤਰ ਕੇ ਆਪਣੀ ਦੂਸਰੀ ਗੱਡੀ ਵਿਚ ਬੈਠ ਗਏ। ਇਸੇ ਦੌਰਾਨ ਪਿੰਡ ਆਲੇਚੱਕ ਨੇੜੇ ਗ਼ਲਤ ਦਿਸ਼ਾ ਤੋਂ ਆਏ ਇੱਕ ਮੋਟਰਸਾਈਕਲ ਨਾਲ ਅਚਾਨਕ ਇਨੋਵਾ ਗੱਡੀ ਟਕਰਾ ਗਈ। ਜਿਸ ਕਾਰਨ ਗੱਡੀ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ।