ਕੌੜੀਆਂ-ਕੁਸੈਲੀਆਂ ਯਾਦਾਂ ਛੱਡਦਾ ਹੋਇਆ 2015 ਸਮਾਪਤ, ਸਾਰਾ ਸਾਲ ਪੰਥ ’ਤੇ ਬਣੀ ਰਹੀ ਭੀੜ•

By December 30, 2015 0 Comments


-ਗੁਰਿੰਦਰ ਸਿੰਘ ਕੋਟਕਪੂਰਾ-

ਤਖ਼ਤਾਂ ਦੇ ਜਥੇਦਾਰਾਂ ਦੇ 24 ਸਤੰਬਰ ਦੇ ਸੌਦਾ ਸਾਧ ਨੂੰ ਦੋਸ਼ਮੁਕਤ ਕਰਾਰ ਦੇਣ ਦੇ ਹੈਰਾਨੀਜਨਕ ਫੈਸਲੇ ਦੀ ਖ਼ਬਰ ਜਦੋਂ ਦੁਨੀਆਂ ਦੇ ਕੋਨੇ-ਕੋਨੇ ’ਚ ਬੈਠੇ ਪੰਥਦਰਦੀਆਂ ਤਾਈਂ ਪੁੱਜੀ ਤਾਂ ਹਾ-ਹਾ ਕਾਰ ਮੱਚਣੀ ਸੁਭਾਵਿਕ ਸੀ ਤੇ ਉਕਤ ਖ਼ਬਰ ਨਾਲ ਪੰਥਦਰਦੀਆਂ ਦੇ ਹਿਰਦੇ ਵੀ ਵਲੂੰਧਰੇ ਗਏ। ਭਾਵੇਂ ਸਿਆਸਤਦਾਨਾਂ ਦੀ ਇਸ ਘਟਨਾਕ੍ਰਮ ’ਚ ਵੋਟ ਰਾਜਨੀਤੀ, ਨਿੱਜੀ ਮੁਫ਼ਾਦ, ਕੋਈ ਮਜਬੂਰੀ ਜਾਂ ਸਿਆਸੀ ਚਾਲ ਹੋਵੇ ਪਰ ਪਿਛਲੇ ਕਈ ਦਹਾਕਿਆਂ ਤੋਂ ਪੁਜਾਰੀਵਾਦ ਦੇ ਪੰਥ ਨੂੰ ਢਾਅ ਲਾਉਣ ਵਾਲੇ ਮਨਸੂਬਿਆਂ ਲਈ ਜਾਗਦੇ ਰਹੋ ਦਾ ਹੌਕਾ ਦਿੰਦੇ ਆ ਰਹੇ ਤੱਤ ਗੁਰਮਤਿ ਨੂੰ ਪ੍ਰਣਾਏ ਮੀਡੀਏ ਦਾ ਦੁਨੀਆਂ ਦੇ ਕੋਨੇ-ਕੋਨੇ ’ਚ ਵਸਦੀਆਂ ਸੰਗਤਾਂ ਦੇ ਅੱਖਾਂ ਦਾ ਤਾਰਾ ਬਣਨਾ ਸੁਭਾਵਿਕ ਸੀ। ਸ਼ੋਸ਼ਲ ਮੀਡੀਏ ਰਾਹੀਂ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਅਤੇ ਇਨ•ਾਂ ਦੇ ਸਿਆਸੀ ਅਕਾਵਾਂ ਖਿਲਾਫ਼ ਗੁੱਸਾ ਕੱਢਦਿਆਂ ਜਾਗਰੂਕ ਸਿੱਖਾਂ ਤੇ ਪੰਥਦਰਦੀਆਂ ਨੇ ਉਸ ਸਖ਼ਤ ਸ਼ਬਦਾਵਲੀ ਦੀ ਵਰਤੋਂ ਕੀਤੀ, ਜੋ ਇਥੇ ਦੁਹਰਾਉਣੀ ਸ਼ੋਭਾ ਹੀ ਨਹੀਂ ਦਿੰਦੀ। ਕਿਉਂਕਿ ਉਹ ਸ਼ਬਦਾਵਲੀ ਲਿਖਣੀ ਤੇ ਬੋਲਣੀ ਬੜੀ ਮੁਸ਼ਕਲ ਜਾਪਦੀ ਹੈ। ਸੌਦਾ ਸਾਧ ਬਾਰੇ ਤਖ਼ਤਾਂ ਦੇ ਉਕਤ ਫ਼ੈਸਲੇ ਦੀ ਰਿਪੋਰਟ ਤਾਂ 25 ਸਤੰਬਰ ਦੇ ਅਖ਼ਬਾਰਾਂ ’ਚ ਪ੍ਰਕਾਸ਼ਤ ਹੋਣੀ ਸੀ ਪਰ 24 ਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਸੌਦਾ ਸਾਧ ਦੇ ਕਥਿਤ ਚੇਲਿਆਂ ਨੇ ਦੋ ਵੱਡੇ-ਵੱਡੇ ਹੱਥਲਿਖ਼ਤ ਪੋਸਟਰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਦੀਆਂ ਕੰਧਾਂ ’ਤੇ ਚਿਪਕਾ ਕੇ ਸਿੱਖਾਂ ਖਿਲਾਫ਼ ਬੜੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਉਨ•ਾਂ ਪਾਵਨ ਸਰੂਪ ਆਪਣੇ ਕੋਲ ਅਤੇ ਬਰਗਾੜੀ ’ਚ ਹੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ‘ਤੁਸੀਂ ਸਾਡੇ ਬਾਬੇ ਦੀ ਫ਼ਿਲਮ ਨਹੀਂ ਚੱਲਣ ਦਿੱਤੀ, ਇਸ ਲਈ ਅਸੀਂ ਸਿੱਖਾਂ ਦਾ ਵੱਡਾ ਗੁਰੂ ਆਪਣੇ ਕਬਜ਼ੇ ’ਚ ਲੈ ਲਿਆ ਹੈ ਤੇ ਜੇ ਕਿਸੇ ’ਚ ਹਿੰਮਤ ਹੈ ਤਾਂ ਲੱਭ ਕੇ ਦਿਖਾਵੇ।’ ਪੰਥਦਰਦੀਆਂ ਦੇ 1 ਜੂਨ 2015 ਨੂੰ ਚੋਰੀ ਹੋਏ ਪਾਵਨ ਸਰੂਪ ਦੀ ਘਟਨਾ ਨੂੰ ਲੈ ਕੇ ਹਿਰਦੇ ਵਲੂੰਧਰੇ ਪਏ ਸਨ ਤੇ ਉਕਤ ਹੱਥਲਿਖ਼ਤ ਪੋਸਟਰਾਂ ਨੇ ਵਲੂੰਧਰੇ ਹੋਏ ਹਿਰਦੇ ਹੋਰ ਜ਼ਖ਼ਮੀ ਕਰ ਦਿੱਤੇ ਅਰਥਾਤ ਜ਼ਖ਼ਮੀ ਹਿਰਦਿਆਂ ’ਤੇ ਉਕਤ ਸ਼ਬਦਾਵਲੀ ਨੇ ਲੂਣ ਛਿੜਕਣ ਦਾ ਕੰਮ ਕੀਤਾ। ਗੁਰਮਤਿ ਸੇਵਾ ਲਹਿਰ ਦੇ ਕਰੀਬ ਇਕ ਦਰਜਨ ਨਿਸ਼ਕਾਮ ਤੇ ਨਿਧੜਕ ਮਿਸ਼ਨਰੀ ਪ੍ਰਚਾਰਕਾਂ ਨੇ ਜ਼ਿਲ•ਾ ਮੋਗਾ ਦੇ ਪਿੰਡ ਮਧੇ ਕੇ ਵਿਖੇ ਹਜ਼ਾਰਾਂ ਸੰਗਤਾਂ ਦੇ ਵਿਸ਼ਾਲ ਇਕੱਠ ’ਚ ਮਤਾ ਪਾਸ ਕਰਦਿਆਂ ਜਿਥੇ ਤਖ਼ਤਾਂ ਦੇ ਪੁਜਾਰੀਆਂ ਦਾ ਸੌਦਾ ਸਾਧ ਨੂੰ ਮਾਫ਼ ਕਰਨ ਵਾਲਾ ਫ਼ੈਸਲਾ ਰੱਦ ਕਰ ਦਿੱਤਾ, ਉਥੇ ਸੌਦਾ ਸਾਧ ਤੇ ਨੂਰਮਹਿਲੀਏ ਵਰਗੇ ਕੱਚੇ-ਪਿੱਲੇ ਸਾਧਾਂ ਕੋਲ ਜਾਣ ਵਾਲੇ ਸਿਆਸੀ ਲੋਕਾਂ ਦਾ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ। ਭਾਈ ਪੰਥਪ੍ਰੀਤ ਸਿੰਘ ਖਾਲਸਾ ਤੇ ਉਸਦੇ ਸਾਥੀ ਪ੍ਰਚਾਰਕਾਂ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਯੁਕਤੀ ਲਈ ਵਿਧੀ-ਵਿਧਾਨ ਅਰਥਾਤ ਅਧਿਕਾਰ ਤੇ ਯੋਗਤਾ ਦਾ ਮਾਪਦੰਡ ਜਰੂਰੀ ਹੈ। ਉਨ•ਾਂ ਕਿਹਾ ਕਿ ਜੇਕਰ ਸੌਦਾ ਸਾਧ ਪਹਿਲਾਂ ਪ੍ਰੈਸ ਕਾਨਫਰੰਸ ਬੁਲਾ ਕੇ ਦਸਮੇਸ਼ ਪਿਤਾ ਦਾ ਸਵਾਂਗ ਰਚਾਉਣ ਦੀ ਮਾਫ਼ੀ ਮੰਗਦਾ, ਉਹੀ ਮਾਫ਼ੀਨਾਮਾ ਅਕਾਲ ਤਖ਼ਤ ’ਤੇ ਭੇਜਦਾ, ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਉਕਤ ਮਾਫ਼ੀਨਾਮਾ ਸੰਗਤਾਂ ਦੇ ਸਨਮੁੱਖ ਜਨਤਕ ਕਰਕੇ ਸੰਗਤਾਂ ਤੋਂ ਪ੍ਰਵਾਨਗੀ ਲਈ ਜਾਂਦੀ, ਫ਼ਿਰ ਤਾਂ ਮਾਫ਼ੀ ਵਾਲੀ ਗੱਲ ਸਮਝ ਆਉਂਦੀ ਪਰ ਸਪਸ਼ਟੀਕਰਨ ਦੇ ਨਾਂਅ ’ਤੇ ਆਮ ਸੰਗਤਾ ਨਾਲ ਐਨਾ ਵੱਡਾ ਧੋਖਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ•ਾਂ ਇਹ ਵੀ ਦੱਸਿਆ ਕਿ ਤਖ਼ਤਾਂ ਦੇ ਤਤਕਾਲੀਨ ਤੇ ਮੌਜੂਦਾ ਜਥੇਦਾਰ ਕ੍ਰਮਵਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਬਲਵੰਤ ਸਿੰਘ ਨੰਦਗੜ• ਤੇ ਗਿਆਨੀ ਇਕਬਾਲ ਸਿੰਘ ਪਟਨਾ ਖੁਦ ਮੰਨ ਚੁੱਕੇ ਹਨ ਕਿ ਅਕਾਲ ਤਖ਼ਤ ਤੋਂ ਆਰ.ਐਸ.ਐਸ. ਦੇ ਕਹਿਣ ’ਤੇ ਹੁਕਮਨਾਮੇ/ਆਦੇਸ਼ ਜਾਰੀ ਅਤੇ ਲਾਗੂ ਹੁੰਦੇ ਰਹੇ ਹਨ। ਸਮਾਗਮ ਦੌਰਾਨ ਨਾਨਕਸ਼ਾਹੀ ਕੈਲੰਡਰ ਦਾ ਕਤਲ, ਪਿੰਕੀ ਵਰਗੇ ਕੈਟਾਂ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ ਵਰਤੇ ਦੋਹਰੇ ਕਿਰਦਾਰ, ਤਖ਼ਤਾਂ ਦੇ ਪੁਜਾਰੀਆਂ ਵੱਲੋਂ ਕੀਤੇ ਜਾ ਰਹੇ ਪੰਥ ਦੇ ਨੁਕਸਾਨ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਹਰੋਂ ਤੇ ਅੰਦਰੋਂ ਖੋਖਲਾ ਕਰਨ ਦੀਆਂ ਸਾਜ਼ਿਸ਼ਾਂ ਦਾ ਵੀ ਵਿਸਥਾਰ ਸਹਿਤ ਜ਼ਿਕਰ ਹੋਇਆ ਤੇ ਅੱਧੀ ਰਾਤ 1 ਵਜੇ ਤੱਕ ਚੱਲੇ ਗੁਰਮਤਿ ਸਮਾਗਮ ’ਚ ਸ਼ਾਮਲ ਹਜ਼ਾਰਾਂ ਦੀ ਗਿਣਤੀ ’ਚ ਪੁੱਜੀਆਂ ਸੰਗਤਾਂ ਨੇ ਜੈਕਾਰੇ ਛੱਡਦਿਆਂ ਹੱਥ ਖੜੇ ਕਰਕੇ ਤਖ਼ਤਾਂ ਦੇ ਜਥੇਦਾਰਾਂ ਖਿਲਾਫ਼ ਪੇਸ਼ ਕੀਤੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ।
25 ਸਤੰਬਰ ਨੂੰ ਤੜਕਸਾਰ ਜਦੋਂ ਸੌਦਾ ਸਾਧ ਦੇ ਕਥਿਤ ਚੇਲਿਆਂ ਵੱਲੋਂ ਲਾਏ ਹੱਥਲਿਖ਼ਤ ਪੋਸਟਰਾਂ ਦਾ ਸ਼ੋਸ਼ਲ ਮੀਡੀਏ ਰਾਹੀਂ ਪਤਾ ਲੱਗਾ ਤਾਂ ਸਿੱਖ ਸੰਗਤਾਂ ’ਚ ਗੁੱਸਾ ਤੇ ਰੋਹ ਪੈਦਾ ਹੋਣਾ ਸੁਭਾਵਿਕ ਸੀ। ਕੁਝ ਸਿੱਖ ਜੱਥੇਬੰਦੀਆਂ ਨੇ ਡੀ.ਐਸ.ਪੀ. ਜੈਤੋ, ਐਸ.ਐਚ.ਓ. ਬਾਜਾਖਾਨਾ ਤੇ ਪੁਲਿਸ ਚੌਂਕੀ ਬਰਗਾੜੀ ਦੇ ਇੰਚਾਰਜ ਨੂੰ ਮਿਲ ਕੇ ਉਕਤ ਸ਼ਰਾਰਤੀ ਅਨਸਰਾਂ ਦੀ ਤੁਰਤ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਖਦਸ਼ਾ ਜ਼ਾਹਰ ਕੀਤਾ ਕਿ ਕਿਤੇ ਕੋਈ ਅਜਿਹੀ ਦੁਖਦਾਇਕ ਜਾਂ ਹਿਰਦੇਵੇਦਕ ਘਟਨਾ ਨਾ ਵਾਪਰ ਜਾਵੇ। ਆਖ਼ਿਰ 12 ਅਕਤੂਬਰ ਨੂੰ ਬਰਗਾੜੀ ਵਿਖੇ ਪੁਲਿਸ ਪ੍ਰਸ਼ਾਸ਼ਨ ਅਤੇ ਖੁਫ਼ੀਆ ਵਿਭਾਗ ਦੀ ਅਣਗਹਿਲੀ ਸਦਕਾ ਚੋਰੀ ਹੋਏ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾ ਸਾਹਮਣੇ ਆ ਗਈ। ਜਿਸ ਦੀ ਚਰਚਾ 12, 13 ਅਤੇ 14 ਅਕਤੂਬਰ ਦੀਆਂ ਅਖ਼ਬਾਰਾਂ ’ਚ ਸੁਰਖੀਆਂ ਬਣਦੀ ਰਹੀ। ਇਸ ਦੌਰਾਨ ਪੁਲਸੀਆ ਕਹਿਰ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਤੇ 100 ਦੇ ਕਰੀਬ ਜ਼ਖ਼ਮੀ ਹੋਏ ਨਿਹੱਥੇ ਸਿੰਘਾਂ ਦੀਆਂ ਖ਼ਬਰਾਂ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣੀਆਂ। ਮਿਤੀ 25 ਅਕਤੂਬਰ ਨੂੰ ਦੋ ਸਿੱਖ ਨੌਜਵਾਨਾਂ ਨਮਿੱਤ ਬਰਗਾੜੀ ਵਿਖੇ ਹੋਏ ਸ਼ਰਧਾਂਜ਼ਲੀ ਸਮਾਗਮ ’ਚ 50,000 ਦੇ ਕਰੀਬ ਸੰਗਤਾਂ ਦੇ ਇਕੱਠ ਅਤੇ ਦਰਜਨ ਤੋਂ ਵੀ ਜ਼ਿਆਦਾ ਸਿਆਸੀ ਤੇ ਗੈਰਸਿਆਸੀ ਧਾਰਮਿਕ ਸਖ਼ਸ਼ੀਅਤਾਂ ਨੇ ਪਾਵਨ ਸਰੂਪ ਦੀ ਹੋਈ ਬੇਅਦਬੀ ਦੇ ਮਾਮਲੇ ’ਚ 9 ਮਤੇ ਸਰਬ-ਸੰਮਤੀ ਨਾਲ ਪਾਸ ਕਰ ਦਿੱਤੇ। ਜਿਵੇਂਕਿ
ਮਤਾ ਨੰ.1 : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬੁੱਧੀ ਭ੍ਰਿਸ਼ਟ ਹੋਣ, ਸਿੱਖ ਕੌਮ ਦੇ ਖੂਨ ਦਾ ਪਿਆਸਾ ਹੋਣ, ਮੁੱਖ ਮੰਤਰੀ ਦੇ ਖੂਨ ਦੀ ਪਿਆਸ ਬੁਝਾਉਣ ਲਈ ਸਿੱਖਾਂ ਦੀਆਂ ਧਾਰਮਿਕ ਸਖ਼ਸ਼ੀਅਤਾਂ, ਪ੍ਰਚਾਰਕ, ਰਾਗੀ, ਢਾਡੀ, ਕਥਾਵਾਚਕਾਂ ਅਤੇ ਸਾਬਕਾ ਜਥੇਦਾਰਾਂ ਆਦਿ ਦਾ ਵਫ਼ਦ ਭਾਈ ਪੰਥਪ੍ਰੀਤ ਸਿੰਘ ਖਾਲਸਾ, ਬਾਬਾ ਰਣਜੀਤ ਸਿੰਘ ਢੱਡਰੀਆਂ, ਦਲੇਰ ਸਿੰਘ ਖੇੜੀ, ਬਲਜੀਤ ਸਿੰਘ ਦਾਦੂਵਾਲ ਤੇ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ’ਚ 30 ਅਕਤੂਬਰ ਨੂੰ ਗੁਰਦਵਾਰਾ ਸ੍ਰੀ ਫਤਿਹਗੜ• ਸਾਹਿਬ ਵਿਖੇ ਇਕੱਠੇ ਹੋ ਕੇ ਸਵੇਰੇ 11 ਵਜੇ ਮੁੱਖ ਮੰਤਰੀ ਨੂੰ ਖੂਨ ਪੇਸ਼ ਕਰਨ ਲਈ ਸਮੁੱਚੇ ਰੂਪ ’ਚ ਮੁੱਖ ਮੰਤਰੀ ਦੀ ਕੋਠੀ ਲਈ ਰਵਾਨਾ ਹੋਣਗੇ।
ਮਤਾ ਨੰ.2 : ਪੰਥਕ ਇਕੱਠ ਨੂੰ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਤੋਂ ਇਲਾਵਾ ਦੇਸ਼-ਵਿਦੇਸ਼ ’ਚ ਪਸ਼ਚਾਤਾਪ ਵਜੋਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਅੱਗੇ ਅਰਦਾਸ ਕਰਨ, 27 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਆਰੰਭ ਕਰਕੇ 29 ਅਕਤੂਬਰ ਨੂੰ ਭੋਗ ਪਾਏ ਜਾਣ ਦੀ ਅਪੀਲ ਕੀਤੀ ਗਈ।
ਮਤਾ ਨੰ.3 : ਮਿਤੀ 3 ਨਵੰਬਰ ਨੂੰ ਪੰਜਾਬ ਦੀਆਂ ਸਮੂਹ ਸੰਗਤਾਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਆਪੋ-ਆਪਣੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ’ਚੋਂ ਸਮੁੱਚੇ ਰੂਪ ’ਚ ਬਾਹਰ ਨਿਕਲ ਕੇ ਸੜਕਾਂ ਦੇ ਦੋਹਾਂ ਕਿਨਾਰਿਆਂ ’ਤੇ ਕਾਲੀਆਂ ਝੰਡੀਆਂ ਲੈ ਕੇ ਬਿਨ•ਾਂ ਟ੍ਰੈਫਿਕ ਰੋਕਿਆਂ ਸ਼ਾਂਤਮਈ ਰੋਸ ਕਰਨ ਤੇ ਹੋਰ ਭਾਈਚਾਰਿਆਂ ਤੋਂ ਵੀ ਸਹਿਯੋਗ ਲੈਣ।
ਮਤਾ ਨੰ.4 : ਜਿਵੇਂ ਪੁਰਾਤਨ ਸਮੇਂ ’ਚ ਸਿੱਖ ਕੌਮ ’ਤੇ ਸੰਕਟ ਆਇਆ ਤਾਂ ਕੌਮ ਨੇ ਦੀਵਾਲੀ ਦੇ ਦਿਹਾੜੇ ਨੂੰ ਕਾਲੀ ਦੀਵਾਲੀ ਦੇ ਤੌਰ ’ਤੇ ਮਨਾਇਆ, ਉਸੇ ਤਰ•ਾਂ ਇਸ ਵਾਰ ਵੀ ਸਿੱਖ ਕੌਮ ਰੋਸ ਵਜੋਂ ਦੀਵਾਲੀ ਨੂੰ ਆਪਣੇ ਘਰਾਂ ’ਤੇ ਕਾਲੇ ਝੰਡੇ ਲਾ ਕੇ ਦੀਵੇ ਆਦਿ ਨਾ ਜਗਾ ਕੇ ਰੋਸ ਵਜੋਂ ਕਾਲੀ ਦੀਵਾਲੀ ਮਨਾਵੇ।
ਮਤਾ ਨੰ.5 : ਮੁੱਖ ਮੰਤਰੀ ਤੋਂ ਮੰਗ ਕੀਤੀ ਗਈ ਕਿ ਪੰਜਾਬ ਅਤੇ ਬਾਹਰਲੇ ਰਾਜਾਂ ਦੀਆਂ ਜ਼ੇਲ•ਾਂ ’ਚ ਬੈਠੇ ਸਮੂਹ ਰਾਜਸੀ ਸਿੱਖ ਬੰਦੀਆਂ ਨੂੰ ਰਿਹਾਅ ਕੀਤਾ ਜਾਵੇ। ਜੇਕਰ ਉੱਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਸ੍ਰ.ਵਰਿਆਮ ਸਿੰਘ ਦੀ ਰਿਹਾਈ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਕੁਫ਼ਰ ਤੇ ਦੰਭ ਨੰਗਾ ਹੁੰਦਾ ਹੈ ਤਾਂ ਅੱਜ ਦਾ ਪੰਥਕ ਇਕੱਠ ਮੁੱਖ ਮੰਤਰੀ ਤੋਂ ਸਪਸ਼ਟੀਕਰਨ ਮੰਗਦਾ ਹੈ ਕਿ ਕੀ ਪੰਜਾਬ ਅਤੇ ਯੂ.ਪੀ. ਦੇ ਵੱਖਰੇ-ਵੱਖਰੇ ਕਾਨੂੰਨ ਅਤੇ ਅਦਾਲਤਾਂ ਹਨ?
ਮਤਾ ਨੰ.6 : ਬਰਗਾੜੀ ਕਾਂਡ ’ਚ ਝੂਠਾ ਕੇਸ ਪਾ ਕੇ ਫੜੇ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਸਮੇਤ 20-25 ਸਾਲਾਂ ਤੋਂ ਜ਼ੇਲ•ਾਂ ’ਚ ਬੰਦ ਰਾਜਸੀ ਬੰਦੀਆਂ ਦੀ ਤੁਰਤ ਰਿਹਾਈ, ਪਿਛਲੇ ਲੰਮੇ ਸਮੇਂ ਤੋਂ ਭੁੱਖ ਹੜ•ਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਦੀ ਜੇਕਰ ਸ਼ਹੀਦੀ ਹੋ ਜਾਂਦੀ ਹੈ ਤਾਂ ਇਸ ਨੂੰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਜਾਣਬੁੱਝ ਕੇ ਕੀਤਾ ਗਿਆ ਸਿਆਸੀ ਕਤਲ ਸਮਝਿਆ ਜਾਵੇਗਾ। ਕਿਉਂਕਿ ਕਾਨੂੰਨ ਮੁਤਾਬਕ ਭਾਰਤ ਦਾ ਰਾਸ਼ਟਰਪਤੀ ਕਿਸੇ ਵੀ ਬੰਦੀ ਨੂੰ ਰਿਹਾਅ ਕਰ ਸਕਦਾ ਹੈ, ਜੇਕਰ ਪੰਜਾਬ ਦੇ ਸ਼ਾਂਤ ਹਲਾਤ ਵਿਗੜਦੇ ਹਨ ਤਾਂ ਇਨ•ਾਂ ਸ਼ਾਂਤ ਹਲਾਤਾਂ ਨੂੰ ਵਿਗਾੜਨ ਦੀ ਜਿੰਮੇਵਾਰੀ ਸ੍ਰ.ਬਾਦਲ ਦੀ ਹੋਵੇਗੀ।
ਮਤਾ ਨੰ.7 : ਸੁਪਰੀਮ ਕੋਰਟ ਵੱਲੋਂ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਹਿੰਦ ਹਕਮੂਤ ਦੇ ਇਸ਼ਾਰੇ ’ਤੇ ਪਿਛਲੇ 4 ਸਾਲਾਂ ਤੋਂ ਮੁਅੱਤਲ ਕੀਤੇ ਜਾਣ ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ ’ਚ ਸਿੱਧੀ ਦਖਲ-ਅੰਦਾਜ਼ੀ ਸਮਝਦੇ ਹੋਏ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਤੁਰਤ ਕਰਾਉਣ ਦੀ ਮੰਗ ਕੀਤੀ ਗਈ। ਕਿਉਂਕਿ ਸਿੱਖ ਕੌਮ ਜਮਹੂਰੀਅਤ ਪਸੰਦ ਹੈ, ਇਸ ਲਈ ਸਿੱਖਾਂ ਦੀ ਪਾਰਲੀਮੈਂਟ ਦੀ ਚੋਣ ਦਾ ਅਧਿਕਾਰ ਸਿੱਖਾਂ ਕੋਲੋਂ ਖੋਹਣਾ ਸਿੱਖ ਕੌਮ ਨਾਲ ਵੱਡਾ ਧੱਕਾ ਤੇ ਅਸਹਿਣਯੋਗ ਗੈਰਕਾਨੂੰਨੀ ਕਾਰਵਾਈ ਹੈ। ਪੰਥਕ ਇਕੱਠ ਮਹਿਸੂਸ ਕਰਦਾ ਹੈ ਕਿ ਸਮੁੱਚੀ ਸਿੱਖ ਕੌਮ ਦਾ ਮੌਜੂਦਾ ਸ਼੍ਰੋਮਣੀ ਕਮੇਟੀ ਤੋਂ ਵਿਸ਼ਵਾਸ਼ ਉੱਠ ਗਿਆ ਹੈ, ਇਸ ਲਈ ਪੰਜ ਪਿਆਰਿਆਂ ਵੱਲੋਂ ਦਿੱਤੇ ਇਤਿਹਾਸਕ ਫੈਸਲੇ ਪ੍ਰਤੀ ਸਿੱਖ ਕੌਮ ਦਾ ਵਿਸ਼ਵਾਸ਼ ਵੱਧ ਰਿਹਾ ਹੈ।
ਮਤਾ ਨੰ.8 : ਮੌਜੂਦਾ ਸਰਕਾਰ ਦੀ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਪ੍ਰਤੀ ਸੰਜੀਦਗੀ ਨਾ ਹੋਣ, ਸੌਦਾ ਸਾਧ ਸਮੇਤ ਹੋਰ ਪੰਥ ਵਿਰੋਧੀ ਡੇਰੇਦਾਰਾਂ ਨੂੰ ਸਰਕਾਰੀ ਸ਼ਹਿ, ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦੀਆਂ ਕਾਰਵਾਈਆਂ, ਸਿੱਖ ਪ੍ਰਚਾਰਕਾਂ ’ਤੇ ਜਬਰ, ਤਰ•ਾਂ-ਤਰ•ਾਂ ਦੇ ਨਸ਼ਿਆਂ ਰਾਹੀਂ ਨੌਜਵਾਨੀ ਦਾ ਘਾਣ, ਥਾਣਿਆਂ ’ਚ ਬੀਬੀਆਂ ਦੀ ਬੇਪਤੀ, ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ’ਚ ਫਸਾ ਕੇ ਕੌਮ ਦਾ ਅਕਸ ਵਿਗਾੜ ਕੇ ਕੌਮੀ ਪੱਧਰ ’ਤੇ ਬਦਨਾਮ ਕਰਨ ਦੀ ਨਿਖੇਧੀ ਕਰਦਿਆਂ ਸਰਕਾਰੀ ਚਾਲਾਂ ਨੂੰ ਸਮਝਣ ਦੇ ਨਾਲ-ਨਾਲ ਰਾਜਨੀਤਿਕ, ਸਮਾਜਿਕ, ਆਰਥਿਕ ਵਧੀਕੀਆਂ ਬਾਰੇ ਵੀ ਵਿਚਾਰਣ ਦੀ ਲੋੜ ਮਹਿਸੂਸ ਕੀਤੀ ਗਈ।
ਮਤਾ ਨੰ.9 : ਬਾਦਲ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਮੰਗ ਕੀਤੀ ਗਈ ਕਿ ਜੇਕਰ ਬੁਰਜ ਜਵਾਹਰ ਸਿੰਘ ਵਾਲਾ ’ਚ ਚੋਰੀ ਹੋਏ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਘਟਨਾ ਦੇ ਅਸਲ ਦੋਸ਼ੀ ਨਾ ਫੜੇ ਗਏ, ਸ਼ਹੀਦ ਕ੍ਰ੍ਰਿਸ਼ਨ ਸਿੰਘ ਨਿਆਮੀਵਾਲਾ ਅਤੇ ਸ਼ਹੀਦ ਗੁਰਜੀਤ ਸਿੰਘ ਸਰਾਵਾਂ ਦੇ ਕਾਤਲ ਨਾਮਜ਼ਦ ਕਰਕੇ ਕਾਬੂ ਨਾ ਕੀਤੇ, ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਤੋਂ ਇਲਾਵਾ ਕਪੂਰਥਲੇ ’ਚ ਗ੍ਰਿਫ਼ਤਾਰ ਕੀਤੇ ਗਏ ਨਰਿੰਦਰ ਸਿੰਘ ਖੁਸਰੋਪੁਰ ਅਤੇ ਸਾਥੀਆਂ ਸਮੇਤ 20-25 ਸਾਲਾਂ ਤੋਂ ਜ਼ੇਲ•ਾਂ ’ਚ ਬੈਠੇ ਸਿਆਸੀ ਬੰਦੀ ਸਿੰਘਾਂ ਨੂੰ 15 ਨਵੰਬਰ ਤੱਕ ਰਿਹਾਅ ਨਾ ਕੀਤਾ ਗਿਆ ਅਤੇ ਉਪਰੋਕਤ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਉਸ ਤੋਂ ਬਾਅਦ ਪੰਜਾਬ ਭਰ ਦੀਆਂ ਸੰਗਤਾਂ ਵੱਲੋਂ ਅਕਾਲੀ ਐਮ.ਪੀਜ਼, ਵਿਧਾਇਕਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵਿਰੁੱਧ ਰੋਸ ਪ੍ਰਦਰਸ਼ਨ ਅਤੇ ਘਿਰਾਓ ਕੀਤੇ ਜਾਣਗੇ। ਪੰਥਕ ਇਕੱਠ ਨੇ ਉਕਤ ਮਤੇ ਸਰਬ-ਸੰਮਤੀ ਨਾਲ ਪਾਸ ਕਰਕੇ ਇਨ•ਾਂ ’ਤੇ ਅਮਲੀ ਰੂਪ ’ਚ ਪਹਿਰਾ ਦੇਣ ਲਈ ਗੁਰੂ ਦੀ ਹਜ਼ੂਰੀ ’ਚ ਪ੍ਰਣ ਵੀ ਕੀਤਾ।
ਪੰਥਕ ਧਿਰਾਂ ਦੇ 9 ਮਤਿਆਂ ’ਚੋਂ ਬਾਕੀ ਸਾਰੇ ਮਤਿਆਂ ਨੂੰ ਦੇਸ਼ ਹੀ ਨਹੀਂ, ਬਲਕਿ ਵਿਦੇਸ਼ ਦੀਆਂ ਸੰਗਤਾਂ ਨੇ ਵੀ ਭਰਵਾਂ ਹੁੰਗਾਰਾ ਦਿੱਤਾ ਪਰ ਮਤਾ ਨੰ.9 ਸਖ਼ਤ ਹੋਣ ਕਰਕੇ ਹਕੂਮਤ ਨੇ ਪੰਥਕ ਧਿਰਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਨੂੰ ਜਾਂ ਤਾਂ ਉਨ•ਾਂ ਦੇ ਘਰਾਂ ’ਚ ਹੀ ਨਜ਼ਰਬੰਦ ਕਰ ਦਿੱਤਾ ਤੇ ਜਾਂ ਫ਼ਿਰ ਉਨ•ਾਂ ਦੀਆਂ ਗਤੀਵਿਧੀਆਂ ’ਤੇ ਸਖ਼ਤ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਨੌਵੇਂ ਮਤੇ ਰਾਹੀਂ ਪੰਥਕ ਧਿਰਾਂ ਵੱਲੋਂ ਦਿੱਤਾ ਗਿਆ ਅਲਟੀਮੇਟਮ ਵੀ 15 ਨਵੰਬਰ ਨੂੰ ਖ਼ਤਮ ਹੋ ਜਾਣਾ ਸੀ ਪਰ ਉਸ ਤੋਂ ਪਹਿਲਾਂ 10 ਦਸੰਬਰ ਨੂੰ ਸਿਮਰਨਜੀਤ ਸਿੰਘ ਮਾਨ ਤੇ ਉਸ ਦੇ ਸਾਥੀਆਂ ਵੱਲੋਂ ਬੁਲਾਏ ਗਏ ‘ਸਰਬੱਤ ਖਾਲਸਾ’ ’ਚ 4 ਤਖ਼ਤਾਂ ਦੇ ਜਥੇਦਾਰਾਂ ਨੂੰ ਹਟਾ ਕੇ ਭਾਈ ਜਗਤਾਰ ਸਿੰਘ ਹਵਾਰਾ, ਬਲਜੀਤ ਸਿੰਘ ਦਾਦੂਵਾਲ, ਅਮਰੀਕ ਸਿੰਘ ਅਜਨਾਲਾ ਤੇ ਧਿਆਨ ਸਿੰਘ ਮੰਡ ਨੂੰ ਨਵੇਂ ਜਥੇਦਾਰ ਥਾਪਣ ਦੇ ਨਾਲ-ਨਾਲ ਐਲਾਨ ਕਰ ਦਿੱਤਾ ਕਿ ਨਵੇਂ ਜਥੇਦਾਰ ਦੀਵਾਲੀ ਮੌਕੇ ਦਰਬਾਰ ਸਾਹਿਬ ਵਿਖੇ ਕੌਮ ਦੇ ਨਾਂਅ ਸੰਦੇਸ਼ ਜਾਰੀ ਕਰਨਗੇ। ਇਸ ਤੋਂ ਇਲਾਵਾ ਬਾਦਲ ਕੋਲੋਂ ‘ਫਖ਼ਰ-ਇ-ਕੌਮ’ ਦਾ ਖ਼ਿਤਾਬ ਵਾਪਸ ਲੈਣ, ਵਰਲਡ ਸਿੱਖ ਪਾਰਲੀਮੈਂਟ ਦੇ ਗਠਨ ਦਾ ਫੈਸਲਾ, ਅਗਲਾ ਸਰਬੱਤ ਖਾਲਸਾ ਵਿਸਾਖੀ ’ਤੇ ਸੱਦਣ, ਕੇ.ਪੀ.ਐਸ. ਗਿੱਲ ਤੇ ਜਨਰਲ ਬਰਾੜ ਨੂੰ ਤਨਖਾਹੀਏ ਕਰਾਰ ਦੇ ਕੇ 30 ਨਵੰਬਰ ਨੂੰ ਅਕਾਲ ਤਖ਼ਤ ’ਤੇ ਪੇਸ਼ ਹੋਣ ਦੀ ਹਦਾਇਤ ਕੀਤੀ ਗਈ। ਸਰਬੱਤ ਖਾਲਸਾ ’ਚ ਸ਼ਾਮਲ ਹੋਣ ਜਾਂ ਨਾ ਹੋਣ ਅਤੇ ਜਾਰੀ ਹੋਏ ਫੈਸਲਿਆਂ ਨੂੰ ਲੈ ਕੇ ਪੰਥਕ ਧਿਰਾਂ ਦੋ ਹਿੱਸਿਆਂ ’ਚ ਵੰਡੀਆਂ ਗਈਆਂ। ਮਿਤੀ 25 ਅਕਤੂਬਰ ਦੇ ਬਰਗਾੜੀ ਵਿਖੇ ਹੋਏ ਸ਼ਰਧਾਂਜ਼ਲੀ ਸਮਾਗਮ ਦੌਰਾਨ 50,000 ਤੋਂ ਵੀ ਜ਼ਿਆਦਾ ਅਤੇ ਅੰਮ੍ਰਿਤਸਰ ਨੇੜਲੇ ਪਿੰਡ ਚੱਬਾ ਵਿਖੇ ਹੋਏ ਸਰਬੱਤ ਖਾਲਸਾ ਦੌਰਾਨ 1 ਲੱਖ ਤੋਂ ਵੀ ਜ਼ਿਆਦਾ ਸੰਗਤਾਂ (ਸਰਬੱਤ ਖਾਲਸਾ ਦੇ ਪ੍ਰਬੰਧਕਾਂ ਮੁਤਾਬਕ 5 ਲੱਖ ਦੀ ਗਿਣਤੀ) ਦੇ ਇਕੱਠ ਦੇ ਬਾਵਜੂਦ ਨਾ ਬਰਗਾੜੀ ਅਤੇ ਨਾ ਹੀ ਚੱਬਾ ਵਿਖੇ ਕਿਸੇ ਬੁਲਾਰੇ ਨੇ ਅਕਾਲ ਤਖ਼ਤ ਨੂੰ ਕਚਹਿਰੀ ਦਾ ਰੂਪ ਦੇਣ ਦੀ ਨੁਕਤਾਚੀਨੀ ਤੇ ਪੁਜਾਰੀਵਾਦ ਦੀ ਮਾਨਤਾ ਖਤਮ ਕਰਨ ਦੀ ਗੱਲ ਨਾ ਕੀਤੀ। ਬਿਨ•ਾਂ ਸ਼ੱਕ ਉਕਤ ਇਕੱਠਾਂ ’ਚ ਸੰਗਤਾਂ ਆਪੋ-ਆਪਣੇ ਸਾਧਨਾਂ ਰਾਹੀਂ ਉਥੇ ਪੁੱਜੀਆਂ ਸਨ।
ਮਿਤੀ 14 ਅਕਤੂਬਰ ਨੂੰ ਕੋਟਕਪੂਰੇ ਅਤੇ ਬਹਿਬਲ ਕਲਾਂ ਵਿਖੇ ਵਾਪਰੇ ਗੋਲੀਕਾਂਡ ਤੋਂ ਬਾਅਦ ਪੰਜਾਬ ’ਚ ਜਾਗਦੀ ਜ਼ਮੀਰ ਵਾਲੇ ਅਕਾਲੀ ਆਗੂਆਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਦੌਰ ਸ਼ੁਰੂ ਹੋ ਗਿਆ। ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਆਗੂਆਂ ਨੂੰ ਲੋਕਾਂ ’ਚ ਵਿਚਰਣ ਦੀ ਕੀਤੀ ਹਦਾਇਤ ਦਾ ਅਸਰ ਇਹ ਹੋਇਆ ਕਿ ਕਈ ਥਾਂ ਮੰਤਰੀਆਂ, ਵਿਧਾਇਕਾਂ ਤੇ ਪਾਰਟੀ ਆਗੂਆਂ ਦੇ ਵਿਰੋਧ ਦੇ ਨਾਲ-ਨਾਲ ਗੱਲ ਹੱਥੋਪਾਈ ਤੱਕ ਵੀ ਪੁੱਜੀ। ਸਰਬੱਤ ਖਾਲਸਾ ਨਾਲ ਸਬੰਧਤ ਸਿਆਸੀ ਤੇ ਗੈਰਸਿਆਸੀਆਂ ਦੀ ਵੱਖਰੀ, ਜਦਕਿ ਗੋਲੀਕਾਂਡ ਨਾਲ ਜੁੜੀਆਂ ਪੰਥਕ ਧਿਰਾਂ ਦੀ ਉਸ ਤੋਂ ਵੱਖਰੀ ਬਿਆਨਬਾਜ਼ੀ ਅਖ਼ਬਾਰਾਂ ਤੇ ਸ਼ੋਸ਼ਲ ਮੀਡੀਏ ’ਚ ਛਾਈ ਰਹੀ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ•ਾ ਫਰੀਦਕੋਟ ਨਾਲ ਸਬੰਧਤ ਲੀਡਰਸ਼ਿਪ ਨੂੰ ਹਦਾਇਤ ਕੀਤੀ ਗਈ ਕਿ ਸ਼ਹੀਦ ਹੋਏ ਨੌਜਵਾਨਾਂ ਦੇ ਪਿੰਡਾਂ ’ਚ ਉਨ•ਾਂ ਦੀ ਫੇਰੀ ਦਾ ਮਾਹੌਲ ਤਿਆਰ ਕੀਤਾ ਜਾਵੇ। ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ, ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ਸੂਬਾਈ ਆਗੂਆਂ ਦੀ ਪਿੰਡ ਸਰਾਵਾਂ ਤੇ ਨਿਆਮੀਵਾਲਾ ਦੀ ਫੇਰੀ ਨੇ ਬਾਦਲ ਪਰਿਵਾਰ ਲਈ ਹੋਰ ਮੁਸ਼ਕਲਾਂ ਖੜ•ੀਆਂ ਕਰ ਦਿੱਤੀਆਂ। ਹੁਣ ਉਹ ਬਰਗਾੜੀ ਅਤੇ ਉਕਤ ਪਿੰਡਾਂ ’ਚ ਫੇਰੀ ਪਾਉਣ ਲਈ ਉਤਾਵਲੇ ਸਨ ਤੇ ਜ਼ਿਲ•ਾ ਫਰੀਦਕੋਟ ਦੀ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਵੱਲੋਂ 10-10 ਲੱਖ ਰੁਪਏ ਦੇ ਚੈੱਕ ਲੈ ਕੇ ਦੋਨਾਂ ਪਿੰਡਾਂ ’ਚ ਦਸਤਕ ਦਿੱਤੀ, ਸ਼ਹੀਦਾਂ ਦੇ ਪਰਿਵਾਰਾਂ ਨੂੰ ਆਪਣੇ ਪ੍ਰਭਾਵ ਹੇਠ ਲੈ ਕੇ ਸੁਖਬੀਰ ਸਿੰਘ ਬਾਦਲ ਦੀ ਫੇਰੀ ਦਾ ਮਾਹੌਲ ਤਿਆਰ ਕਰ ਲਿਆ। ਸੁਖਬੀਰ ਸਿੰਘ ਬਾਦਲ ਨੇ 23 ਨਵੰਬਰ ਨੂੰ ਬਠਿੰਡਾ ਵਿਖੇ ਸਦਭਾਵਨਾ ਰੈਲੀ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਪੰਜਾਬ ਭਰ ’ਚ ਅਜਿਹੀਆਂ ਰੈਲੀਆਂ ਕਰਨਗੇ ਤੇ ਆਮ ਲੋਕਾਂ ਨੂੰ ਦੱਸਣਗੇ ਕਿ ਗੋਲੀਕਾਂਡ ਵਰਗੇ ਸੰਵੇਦਨਸ਼ੀਲ ਮੁੱਦਿਆਂ ’ਤੇ ਸਿਆਸਤ ਕਰਨਾ ਠੀਕ ਨਹੀਂ। ਬਾਦਲ ਪਰਿਵਾਰ ਲਈ 23 ਨਵੰਬਰ ਤੋਂ ਪਹਿਲਾਂ-ਪਹਿਲਾਂ ਬਰਗਾੜੀ ਤੇ ਸ਼ਹੀਦਾਂ ਦੇ ਪਿੰਡਾਂ ’ਚ ਜਾਣ ਦੀ ਮਜਬੂਰੀ ਬਣ ਗਈ ਤੇ 17 ਨਵੰਬਰ ਦੀ ਸੁਖਬੀਰ ਦੀ ਫੇਰੀ ਮੌਕੇ ਪਿੰਡ ਵਾਸੀਆਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕਰਨਾ ਚਾਹਿਆ ਤਾਂ ਪੁਲਿਸ ਨੇ ਦੋ ਔਰਤਾਂ ਸਮੇਤ 12 ਵਿਅਕਤੀਆਂ ਨੂੰ ਹਿਰਾਸਤ ’ਚ ਲੈ ਕੇ ਥਾਣੇ ’ਚ ਬੰਦ ਕਰ ਦਿੱਤਾ।
ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤਾ ਮਰਨ ਵਰਤ, ਨਾਨਕਸ਼ਾਹੀ ਕੈਲੰਡਰ ਦਾ ਵਿਵਾਦ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੀ ਨਿਯੁਕਤੀ, ਸੌਦਾ ਸਾਧ ਦੇ ਮੁਖੀ ਨੂੰ ਮਾਫ਼ੀ ਦੇਣ ਤੇ ਫ਼ਿਰ ਮਾਫ਼ੀਨਾਮਾ ਰੱਦ, ਬਰਗਾੜੀ ਤੋਂ ਇਲਾਵਾ ਪੰਜਾਬ ਦੇ ਹੋਰ ਅਨੇਕਾਂ ਹਿੱਸਿਆਂ ’ਚ ਗੁਰੂ ਗੰ੍ਰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ, ਪੰਜ ਪਿਆਰਿਆਂ ਵੱਲੋਂ ਤਖ਼ਤਾਂ ਦੇ ਜਥੇਦਾਰਾਂ ਨੂੰ ਤਲਬ ਕਰਨ ਦੀ ਘਟਨਾ, ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਪੰਜ ਪਿਆਰਿਆਂ ਦਾ ਹੁਕਮ ਨਾ ਮੰਨਣਾ, ਦੇਸ਼ ਵਿਦੇਸ਼ ਤੋਂ ਇਲਾਵਾ ਦਰਬਾਰ ਸਾਹਿਬ ’ਚ ਵੀ ਕਾਲੀ ਦੀਵਾਲੀ, ਬੰਦੀਛੋੜ ਦਿਵਸ ਦੀਵਾਲੀ ਮੌਕੇ ਦਰਬਾਰ ਸਾਹਿਬ ’ਚ ਵਿਵਾਦ, ਸਰਬੱਤ ਖਾਲਸਾ ਦੇ ਪ੍ਰਬੰਧਕਾਂ ਖਿਲਾਫ਼ ਦੇਸ਼-ਧ੍ਰੋਹ ਦੇ ਮਾਮਲੇ ਦਰਜ, ਅਰਦਾਸ ’ਚ ਤਬਦੀਲੀ ਪਰ ਅਕਾਲ ਤਖ਼ਤ ਦੇ ਇਤਰਾਜ਼ ’ਤੇ ਮਾਫ਼ੀ ਮੰਗਣ ਵਰਗੀਆਂ ਅਨੇਕਾਂ ਅਜਿਹੀਆਂ ਘਟਨਾਵਾਂ ਵਾਪਰੀਆਂ, ਜੋ ਬਾਦਲ ਪਰਿਵਾਰ, ਅਕਾਲੀ ਦਲ, ਸ਼੍ਰੋਮਣੀ ਕਮੇਟੀ ਤੇ ਤਖ਼ਤਾਂ ਦੇ ਜਥੇਦਾਰਾਂ ਦੇ ਵਿਰੁੱਧ ਹੀ ਜਾਂਦੀਆਂ ਹਨ।
1 ਜੂਨ ਨੂੰ ਪਾਵਨ ਸਰੂਪ ਦੀ ਚੋਰੀ ਪਰ ਮਿੰਨਤਾ-ਤਰਲੇ ਕਰਨ ਤੋਂ ਬਾਅਦ ਪੰਥਕ ਧਿਰਾਂ ਵੱਲੋਂ ਪੁਲਿਸ ਨੂੰ ਮਾਮਲਾ ਦਰਜ ਕਰਨ ਲਈ ਕਹਿਣਾ ਤੇ 2 ਜੂਨ ਨੂੰ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ, 25 ਸਤੰਬਰ ਨੂੰ ਧਮਕੀ ਭਰੇ ਤੇ ਅਪਮਾਨਜਨਕ ਸ਼ਬਦਾਵਲੀ ਵਾਲੇ ਪੋਸਟਰਾਂ ਦੇ ਸਬੰਧ ’ਚ ਮਾਮਲਾ ਦਰਜ, 12 ਅਕਤੂਬਰ ਨੂੰ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ, ਇਸ ਤਰ•ਾਂ ਪੁਲਿਸ ਥਾਣਾ ਬਾਜਾਖਾਨਾ ਵਿਖੇ 3 ਪੁਲਿਸ ਕੇਸ ਕ੍ਰਮਵਾਰ 2 ਜੂਨ ਮੁਕੱਦਮਾ ਨੰ.63 ਆਈ.ਪੀ.ਸੀ. ਦੀ ਧਾਰਾ 295-ਏ/380 ਤਹਿਤ, ਮਿਤੀ 25 ਸਤੰਬਰ ਮੁਕੱਦਮਾ ਨੰ.117 ਆਈ.ਪੀ.ਸੀ. ਦੀ ਧਾਰਾ 295-ਏ, ਮਿਤੀ 12 ਅਕਤੂਬਰ ਮੁਕੱਦਮਾ ਨੰ.128 ਆਈ.ਪੀ.ਸੀ. ਦੀ ਧਾਰਾ 295-ਏ/120-ਬੀ ਤਹਿਤ ਦਰਜ ਹੋਏ ਤੇ ਤਿੰਨੇ ਮਾਮਲੇ ਅਣਪਛਾਤੇ ਵਿਅਕਤੀਆਂ ਖਿਲਾਫ਼ ਦਰਜ ਕੀਤੇ ਗਏ। ਤਿੰਨਾਂ ਮਾਮਲਿਆਂ ਦੀ ਜਾਂਚ ਕ੍ਰਮਵਾਰ ਏ.ਐਸ.ਆਈ. ਹਰੀ ਕ੍ਰਿਸ਼ਨ, ਏ.ਐਸ.ਆਈ. ਦਲਜੀਤ ਸਿੰਘ ਅਤੇ ਸਬ-ਇੰਸਪੈਕਟਰ ਛਿੰਦਰਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਭਾਵੇਂ ਤਿੰਨੋਂ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਹਵਾਲੇ ਕਰ ਦਿੱਤੀ ਗਈ ਪਰ ਤਿੰਨਾਂ ਦੁਖਦਾਇਕ, ਸ਼ਰਮਨਾਕ, ਹਿਰਦੇਵੇਦਕ ਤੇ ਅਫ਼ਸੋਸਨਾਕ ਮਾਮਲਿਆਂ ਨੂੰ ਲੈ ਕੇ ਮੁੱਖ ਮੰਤਰੀ ਨੇ ਵਿਸ਼ੇਸ਼ ਜਾਂਚ ਟੀਮ, ਇਕ ਮੈਂਬਰੀ ਕਮਿਸ਼ਨ ਦਾ ਗਠਨ ਕਰਨ ਤੋਂ ਇਲਾਵਾ ਤਿੰਨਾਂ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਹਵਾਲੇ ਕਰਨ ਉਪਰੰਤ ਵੀ ਅਜੇ ਤੱਕ ਇਹ ਪਤਾ ਨਹੀਂ ਚੱਲਿਆ ਕਿ ਤਿੰਨਾਂ ਮਾਮਲਿਆਂ ਦੀ ਘਟਨਾ ਸਮੇਂ ਤੋਂ ਜਾਂਚ ਕਰ ਰਹੇ ਜਾਂਚ ਅਧਿਕਾਰੀਆਂ ਦੀ ਜਾਂਚ ਕਿੱਥੋਂ ਤੱਕ ਪੁੱਜੀ?
ਸਾਲ 2015 ’ਚ ਲੋਕ ਰੋਹ ਨੂੰ ਸ਼ਾਂਤ ਕਰਨ ਲਈ ਪੁਲਿਸ ਦੀਆਂ ਵਿਸ਼ੇਸ਼ ਜਾਂਚ ਟੀਮਾਂ ਤੇ ਕਮਿਸ਼ਨਾਂ ਦਾ ਗਠਨ ਹੋਇਆ ਪਰ ਉਕਤ ਸਾਰੀ ਕਾਰਵਾਈ ਮਸਲਿਆਂ ਨੂੰ ਨਜਿੱਠਣ ਤੋਂ ਜਿਆਦਾ ਡੰਗ ਟਪਾਉਣ ਤੱਕ ਹੀ ਸੀਮਤ ਰਹੀ। ਜਿਵੇਂਕਿ ਗੰਨੇ ਦੇ ਬਕਾਏ ਦੀ ਮੰਗ ਨੂੰ ਲੈ ਕੇ ਮੁੱਖ ਸੜਕਾਂ ਤੇ ਰੇਲਵੇ ਮਾਰਗ ਜਾਮ ਕਰਨ ਤੋਂ ਇਲਾਵਾ ਸਤੰਬਰ ਮਹੀਨੇ ’ਚ ਫ਼ਸਲਾਂ ਦੇ ਖਰਾਬੇ, ਕੀਟਨਾਸ਼ਕਾਂ ਦੀ ਖਰੀਦੋ-ਫਰੋਖਤ ’ਚ ਘੁਟਾਲੇ ਨੂੰ ਲੈ ਕੇ ਬਠਿੰਡਾ ’ਚ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਲੱਗਾ ਪੱਕਾ ਮੋਰਚਾ, ਕਿਸਾਨਾਂ ਵੱਲੋਂ ਅਕਤੂਬਰ ਮਹੀਨੇ ’ਚ ਰੇਲਾਂ ਰੋਕਣ ਦਾ ਸੱਦਾ।
ਸੌਦਾ ਸਾਧ ਦੀ ਦੂਜੀ ਫ਼ਿਲਮ ਰਿਲੀਜ਼ ਹੋ ਜਾਣ ਦੇ ਬਾਵਜੂਦ ਵੀ ਜਦੋਂ ਪੰਜਾਬ ਦਾ ਕੋਈ ਸਿਨੇਮਾ ਮਾਲਕ ਇਸਨੂੰ ਦਿਖਾਉਣ ਲਈ ਤਿਆਰ ਨਾ ਹੋਇਆ ਤਾਂ ਡੇਰਾ ਸਮਰਥਕਾਂ ਨੇ ਸਤੰਬਰ ਮਹੀਨੇ ’ਚ ਇਕ ਤੋਂ ਵੱਧ ਦਿਨਾਂ ਤੱਕ ਰੇਲਾਂ ਜਾਮ ਕਰ ਦਿੱਤੀਆਂ, ਇਸ ਦੌਰਾਨ ਪੁਲਿਸ ਮੂਕ ਦਰਸ਼ਕ ਬਣੀ ਰਹੀ ਤੇ 24 ਸਤੰਬਰ ਨੂੰ ਅਕਾਲ ਤਖ਼ਤ ਨੇ ਸੌਦਾ ਸਾਧ ਨੂੰ ਮਾਫ਼ੀ ਦੇਣ ਦਾ ਐਲਾਨ ਕਰ ਦਿੱਤਾ।
12 ਅਕਤੂਬਰ ਦੇ ਬੇਅਦਬੀ ਕਾਂਡ ਨੂੰ ਲੈ ਕੇ ਕੋਟਕਪੂਰੇ ਵਿਖੇ ਸ਼ਾਂਤਮਈ ਧਰਨਾ ਦੇ ਰਹੀ ਸੰਗਤ ਉੱਪਰ 14 ਅਕਤੂਬਰ ਨੂੰ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਵਾਛੜਾਂ, ਲਾਠੀਚਾਰਜ ਤੇ ਸਿੱਧੀਆਂ ਗੋਲੀਆਂ ਚੱਲਣ ਨਾਲ ਦੋ ਨੌਜਵਾਨਾਂ ਦੀ ਮੌਤ ਤੇ 100 ਦੇ ਕਰੀਬ ਜ਼ਖ਼ਮੀ ਹੋ ਜਾਣ ਦੀ ਘਟਨਾ ਨਾਲ ਪੰਜਾਬ ਭਰ ’ਚ ਸਥਿਤੀ ਵਿਸਫੋਟਕ ਬਣ ਗਈ। ਕਿਉਂਕਿ ਨਿਹੱਥੀਆਂ ਤੇ ਸ਼ਾਂਤਮਈ ਸੰਗਤਾਂ ਉੱਪਰ ਪੁਲਸੀਆ ਕਹਿਰ ਦੇ ਬਾਵਜੂਦ ਕੋਟਕਪੂਰੇ ਅਤੇ ਬਾਜਾਖਾਨਾ ਪੁਲਿਸ ਥਾਣਿਆਂ ’ਚ ਸੰਗੀਨ ਧਾਰਾਵਾਂ ਤਹਿਤ ਮਾਮਲੇ ਵੀ ਪੰਥਕ ਧਿਰਾਂ ਦੇ ਆਗੂਆਂ ਅਤੇ ਸੰਗਤਾਂ ਖਿਲਾਫ਼ ਦਰਜ ਕਰ ਦਿੱਤੇ ਗਏ, ਸੂਬੇ ਵਿਚਲਾ ਪੂਰਾ ਪ੍ਰਬੰਧਕੀ ਢਾਂਚਾ ਜਾਮ ਹੋ ਗਿਆ, ਸੜਕਾਂ ’ਤੇ ਆਵਾਜਾਈ ਠੱਪ, ਬਜ਼ਾਰ ਬੰਦ, ਹਰ ਕੰਮ-ਧੰਦਾ ਚੌਪਟ। ਸਰਕਾਰ ਸਿਆਸੀ ਅਤੇ ਕਾਨੂੰਨੀ ਵਿਵਸਥਾ ਦੇ ਮਾਮਲੇ ’ਚ ਬੇਵੱਸ ਤੇ ਲਾਚਾਰ ਦਿਖਾਈ ਦਿੱਤੀ ਪਰ ਅੰਦੋਲਨਕਾਰੀਆਂ ਨੇ ਖੁਦ ਸੜਕਾਂ ਜਾਮ ਨਾ ਕਰਨ ਦਾ ਐਲਾਨ ਕਰਕੇ ਸਾਰੇ ਅੰਦੋਲਨ ਨੂੰ ਸ਼ਾਂਤਮਈ ਰੱਖਣ ਦੀ ਕੋਸ਼ਿਸ਼ ਕੀਤੀ।
ਫਰਵਰੀ ਮਹੀਨੇ ’ਚ ਤਰਨਤਾਰਨ ਦੇ ਐਸ.ਡੀ.ਐਮ. ਦਫ਼ਤਰ ’ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦੇ ਭਰਾ ਰਾਜਾ ਜੋਸ਼ੀ ਤੇ ਅਕਾਲੀਆਂ ਵਰਕਰਾਂ ਦਰਮਿਆਨ ਹੋਈ ਝੜਪ ਦੌਰਾਨ ਚੱਲੀ ਗੋਲੀ ਦੇ ਸਬੰਧ ’ਚ ਮੁੱਖ ਮੰਤਰੀ ਨੇ ਆਈ.ਜੀ. ਈਸ਼ਵਰ ਚੰਦਰ ਦੀ ਅਗਵਾਈ ’ਚ ਦੋ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ।
ਮੋਗਾ ਨੇੜੇ ਔਰਬਿਟ ਬੱਸ ’ਚੋਂ ਕਥਿਤ ਤੌਰ ’ਤੇ ਧੱਕਾ ਦੇਣ ਉਪਰੰਤ ਮੌਤ ਦੇ ਮੂੰਹ ’ਚ ਜਾ ਪਈ ਅਰਸ਼ਦੀਪ ਕੌਰ ਦੇ ਮਾਮਲੇ ਦੀ ਜਾਂਚ ਲਈ ਸਾਬਕਾ ਮੁੱਖ ਜੱਜ ਦੀ ਅਗਵਾਈ ’ਚ ਜਸਟਿਸ ਵੀ.ਕੇ.ਬਾਲੀ ਕਮਿਸ਼ਨ ਬਣਾਇਆ ਗਿਆ ਅਤੇ ਕਮਿਸ਼ਨ ਨੂੰ ਦੋ ਮਹੀਨੇ ’ਚ ਰਿਪੋਰਟ ਦੇਣ ਲਈ ਆਖ਼ਿਆ ਗਿਆ ਪਰ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਹਾਲੇ ਵੀ ਰਿਪੋਰਟ ਨਹੀਂ ਦਿੱਤੀ ਗਈ।
ਕੀਟਨਾਸ਼ਕ ਖਰੀਦ ਮਾਮਲੇ ਦੀ ਜਾਂਚ ਲਈ ਏ.ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ’ਚ ਚਾਰ ਮੈਂਬਰੀ ਐਸ.ਆਈ.ਟੀ. ਬਣਾਈ ਗਈ। ਭਾਵੇਂ ਪੁਲਿਸ ਨੇ ਖੇਤੀ ਵਿਭਾਗ ਦੇ ਡਾਇਰੈਕਟਰ ਡਾ.ਮੰਗਲ ਸਿੰਘ ਸੰਧੂ ਨੂੰ ਤਾਂ ਗ੍ਰਿਫ਼ਤਾਰ ਕੀਤਾ ਪਰ ਇਸ ਕੇਸ ’ਚ ਸ਼ਾਮਲ ਦੋ ਹੋਰ ਸੰਯੁਕਤ ਨਿਰਦੇਸ਼ਕਾਂ ਸਬੰਧੀ ਸਰਕਾਰ ਚੁੱਪ ਰਹੀ। ਇਸ ਮਾਮਲੇ ’ਚ ਮੁਕੰਮਲ ਰਿਪੋਰਟ ਦੀ ਫ਼ਿਲਹਾਲ ਉਡੀਕ ਹੈ।
ਬਹਿਬਲ ਕਾਂਡ ਦੀ ਜਾਂਚ ਲਈ 14 ਅਕਤੂਬਰ ਨੂੰ ਇਕ ਮੈਂਬਰੀ ਜਸਟਿਸ ਜ਼ੋਰਾ ਸਿੰਘ ਨਿਆਇਕ ਕਮਿਸ਼ਨ ਦਾ ਐਲਾਨ ਹੋਇਆ ਤੇ ਉਕਤ ਕਮਿਸ਼ਨ ਨੇ ਦੋ ਮਹੀਨਿਆਂ ’ਚ ਰਿਪੋਰਟ ਦੇਣੀ ਸੀ ਪਰ ਕਮਿਸ਼ਨ ਨੇ ਜਾਂਚ ਦਾ ਕੰਮ ਹੀ ਦੋ ਮਹੀਨੇ ਬੀਤਣ ਉਪਰੰਤ ਸ਼ੁਰੂ ਕੀਤਾ।
ਰੋਪੜ ਨੇੜੇ ਬਾਦਲ ਪਰਿਵਾਰ ਦੀ ਬੱਸ ਤੇ ਇਕ ਕਾਰ ਨਾਲ ਹੋਏ ਹਾਦਸੇ ’ਚ ਮਾਰੇ ਗਏ ਇਕ ਮੋਟਰਸਾਈਕਲ ਸਵਾਰ ਦੇ ਮਾਮਲੇ ’ਚ ਤਤਕਾਲੀਨ ਡੀ.ਜੀ.ਪੀ. ਸੁਮੇਧ ਸੈਣੀ ਨੇ ਏ.ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ’ਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਤੇ ਉਕਤ ਜਾਂਚ ਟੀਮ ਨੇ ਇਸ ਮਾਮਲੇ ’ਚ ਬੱਸ ਡਰਾਈਵਰ ਨੂੰ ਦੋਸ਼ਮੁਕਤ ਕਰਾਰ ਦੇ ਦਿੱਤਾ।
ਅੰਮ੍ਰਿਤਸਰ ਪੁਲਿਸ ਵੱਲੋਂ ਮਾਰੇ ਗਏ ਇਕ ਅਕਾਲੀ ਆਗੂ ਮੁਖਵਿੰਦਰ ਸਿੰਘ ਮੁੱਖਾ ਦੀ ਗਲਤ ਪਛਾਣ ਦੇ ਮੁੱਦੇ ’ਤੇ ਸਰਕਾਰ ਨੇ ਆਈ.ਜੀ.ਕਰਾਈਮ ਨਗੇਸ਼ਵਰ ਰਾਓ ਦੀ ਅਗਵਾਈ ’ਚ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ, ਭਾਵੇਂ ਉਕਤ ਮਾਮਲੇ ’ਚ ਸਬੰਧਤ ਪੁਲਿਸ ਅਧਿਕਾਰੀ ਮੁਅੱਤਲ ਕੀਤੇ ਗਏ ਪਰ ਉਸ ਦੀ ਰਿਪੋਰਟ ਅੱਜ ਤੱਕ ਸਾਹਮਣੇ ਨਹੀਂ ਆਈ।
ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਚੰਨੂ ਦੀ 12 ਸਾਲਾ ਲੜਕੀ ਨੂੰ ਅਕਾਲੀ ਆਗੂ ਦੀ ਬੱਸ ਵੱਲੋਂ ਦਰੜ ਕੇ ਮਾਰ ਦੇਣ ਉਪਰੰਤ ਅੱਧੀ ਰਾਤ ਬੱਚੀ ਦੀ ਲਾਸ਼ ਵਾਰਸਾਂ ਤੋਂ ਜਬਰੀ ਖੋਹ ਕੇ ਸੰਸਕਾਰ ਕਰਵਾ ਦੇਣ ਦਾ ਮਾਮਲਾ ਵੀ ਅਖ਼ਬਾਰਾਂ ਦੀਆਂ ਸੁਰਖੀਆਂ ਬਣਿਆ ਤੇ ਵਿਰੋਧੀ ਸਿਆਸੀ ਆਗੂਆਂ ਨੇ ਇਸ ਮਾਮਲੇ ਨੂੰ ਬਹੁਤ ਤੂਲ ਦੇਣ ਦੀ ਕੋਸ਼ਿਸ਼ ਵੀ ਕੀਤੀ ਪਰ ਇਹ ਭੇਤ ਬਣਿਆ ਹੋਇਆ ਹੈ ਕਿ ਪੀੜ•ਤ ਬੱਚੀ ਦੇ ਪਰਿਵਾਰ ਵਾਲੇ ਚੁੱਪ ਕਿਉਂ ਹਨ?
ਅਬੋਹਰ ਨੇੜੇ ਇਕ ਅਕਾਲੀ ਆਗੂ ਦੇ ਫ਼ਾਰਮ ਹਾਊਸ ’ਤੇ ਭੀਮ ਟਾਂਕ ਦੇ ਹੱਥ-ਪੈਰ ਵੱਢ ਦੇਣ ਦੇ ਮਾਮਲੇ ’ਚ ਐਫ਼.ਆਈ.ਆਰ. 28 ਘੰਟੇ ਬਾਅਦ ਦਰਜ ਕੀਤੀ ਗਈ ਤੇ ਇਸ ਮਾਮਲੇ ਦੀ ਜਾਂਚ ਲਈ ਵੀ ਫਿਰੋਜ਼ਪੁਰ ਰੇਂਜ਼ ਦੇ ਡੀ.ਆਈ.ਜੀ. ਅਮਰ ਸਿੰਘ ਚਾਹਲ ਦੀ ਅਗਵਾਈ ’ਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਹੋਇਆ।
ਸਾਲ 2015 ਦੌਰਾਨ ਪੰਥਕ ਧਿਰਾਂ ਵੱਲੋਂ ਵਿਆਪਕ ਪੱਧਰ ’ਤੇ ਸਰਕਾਰ ਵਿਰੁੱਧ ਬਗਾਵਤ, ਪੁਲਿਸ ਮੁਖੀ ਸੁਮੇਧ ਸੈਣੀ ਨੂੰ ਬਦਲ ਕੇ ਬਾਦਲ ਪਰਿਵਾਰ ਵੱਲੋਂ ਲੋਕ ਰੋਹ ਸ਼ਾਂਤ ਕਰਨ ਦੇ ਯਤਨ, ਦੀਨਾ ਨਗਰ ਥਾਣੇ ’ਚ 3 ਦਹਿਸ਼ਤ ਗਰਦਾਂ ਵੱਲੋਂ ਕੀਤੇ ਹਮਲੇ, ਸਾਬਕਾ ਪੁਲਿਸ ਅਧਿਕਾਰੀ ਗੁਰਮੀਤ ਸਿੰਘ ਪਿੰਕੀ ਕੈਟ ਦੇ ਖੁਲਾਸੇ, ਬੇਅਦਬੀ ਮਾਮਲੇ ’ਚ ਦੋ ਨਿਰਦੋਸ਼ ਭਰਾਵਾਂ ਨੂੰ ਦੋਸ਼ੀ ਸਿੱਧ ਕਰਨ ’ਚ ਅਸਫ਼ਲਤਾ, ਨਿਰਦੋਸ਼ ਸਿੱਧ ਹੋਏ ਨੌਜਵਾਨਾਂ ਤੋਂ ਬਾਅਦ ਸ਼ੋਸ਼ਲ ਮੀਡੀਏ ਰਾਹੀਂ ਸੱਤਾਧਾਰੀ ਧਿਰ ਨੂੰ ਪਾਈਆਂ ਫਿਟਕਾਰਾਂ ਦੀ ਨਮੋਸ਼ੀ, ਸਰਬੱਤ ਖਾਲਸਾ ’ਚ ਸ਼ਾਮਲ ਆਗੂਆਂ ਖਿਲਾਫ਼ ਦੇਸ਼-ਧ੍ਰੋਹ ਦੇ ਮਾਮਲੇ ਤੇ ਉਨ•ਾਂ ਦੀਆਂ ਗ੍ਰਿਫ਼ਤਾਰੀਆਂ, ਗੈਂਗਸਟਰ ਸੁਖਬੀਰ ਸਿੰਘ ਉਰਫ਼ ਸੁੱਖਾ ਕਾਹਲਵਾਂ ਨੂੰ 22 ਜਨਵਰੀ ਨੂੰ ਫਗਵਾੜਾ ਨੇੜੇ ਪੁਲਿਸ ਦੀ ਮੌਜੂਦਗੀ ’ਚ ਗੋਲੀਆਂ ਮਾਰ ਕੇ ਕਤਲ ਕਰਨ ਦੀ ਘਟਨਾ, ਹਾਕਮ ਧਿਰ ਦੀਆਂ ਬੱਸਾਂ ਵੱਲੋਂ ਕਥਿਤ ਤੌਰ ’ਤੇ ਵੱਖ-ਵੱਖ ਥਾਈਂ ਲੋਕਾਂ ਨੂੰ ਦਰੜ ਦੇਣ ਦੀਆਂ ਘਟਨਾਵਾਂ, ਕੈਨੇਡਾ ਰਹਿੰਦੇ ਇਕ ਐਨ.ਆਰ.ਆਈ. ਬਲਤੇਜ ਸਿੰਘ ਪੰਨੂੰ ਵੱਲੋਂ ਸ਼ੋਸ਼ਲ ਮੀਡੀਏ ’ਚ ਬਾਦਲ ਸਰਕਾਰ ਵਿਰੋਧੀ ਵਿੱਢੀ ਮੁਹਿੰਮ ਤੋਂ ਬਾਅਦ ਉਸਨੂੰ ਪੁਲਿਸ ਕੇਸ ’ਚ ਉਲਝਾਉਣ, ਮੋਗਾ ਜ਼ਿਲ•ੇ ਦੇ ਐਸ.ਐਸ.ਪੀ. ਚਰਨਜੀਤ ਸ਼ਰਮਾ ਦੀ ਮੁਅੱਤਲੀ ਵਰਗੀਆਂ ਅਨੇਕਾਂ ਘਟਨਾਵਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ।
ਮੋਬਾ. 98728-10153