ਮੰਤਰੀ ਸੇਖੋਂ ਦਾ ਵਿਰੋਧ ਕਰਨ ਵਾਲੇ ਤਿੰਨ ਵਿਆਕਤੀ ਜਮਾਨਤ ਤੇ ਰਿਹਾਅ, ਸੰਗਤਾ ਨੇ ਕੀਤਾ ਸਨਮਾਨ

By December 30, 2015 0 Comments


ਗੁਰਬਾਣੀ ਦੇ ਸਤਿਕਾਰ ਲਈ ਸਾਨੂੰ ਆਪਣੇ ਤੇ ਪਏ ਝੂਠੇ ਕੇਸਾ ਦਾ ਕੋਈ ਅਫਸੋਸ ਨਹੀ : ਸਿੱਖ ਨੌਜਵਾਨ
Sekhon
ਭਾਈ ਰੂਪਾ 30 ਦਸੰਬਰ ( ਅਮਨਦੀਪ ਸਿੰਘ ) : ਪੰਜਾਬ ਸਰਕਾਰ ਦੀਆ ਕਮਜੋਰੀਆ ਕਾਰਣ ਪਿਛਲੇ ਦਿਨੀ ਪੰਜਾਬ ਦੇ ਵੱਖ ਵੱਖ ਥਾਵਾ ਤੇ ਲਗਾਤਾਰ ਹੋਈ ਪਵਿਤਰ ਗੁਰਬਾਣੀ ਦੀ ਬੇਅਬਦੀ ਅਤੇ ਸਰਕਾਰ ਦੀਆ ਕਿਸਾਨ ਮਾਰੂ ਨੀਤੀਆ ਕਾਰਣ ਲੋਕਾ ਅੰਦਰ ਅਕਾਲੀ ਮੰਤਰੀਆ ਪ੍ਰਤੀ ਪਾਏ ਜਾ ਰਹੇ ਰੋਸ ਕਾਰਣ ਬੀਤੇ 14 ਨਵੰਬਰ ਨੂੰ ਹਲਕਾ ਮੌੜ ਦੇ ਮੌਜੂਦਾ ਐਮ ਐਲ ਏ ਅਤੇ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋ ਦਾ ਵਿਰੋਧ ਕਰਨ ਦੇ ਦੋਸ ਵਿਚ ਪ੍ਰਸਾਸਨ ਵਲੋਂ ਝੂਠੇ ਕੇਸ ਪਾ ਕੇ ਗ੍ਰਿਫਤਾਰ ਕੀਤੇ ਤਿੰਨ ਸਿੰਖ ਆਦਲਤ ਵਲੋਂ ਜਮਾਨਤ ਤੇ ਰਿਹਾਅ ਕਰ ਦਿੱਤੇ ਗਏ ਹਨ ਜਿਕਰਯੋਗ ਹੈ ਕਿ ਗੁਰਬਾਣੀ ਦੀ ਹੋਈ ਬੇਅਬਦੀ ਅਤੇ ਕਿਸਾਨ ਮਾਰੂ ਨੀਤੀਆ ਕਾਰਣ ਪਿੰਡਾ ਵਿਚ ਚੱਲ ਰਹੇ ਜਬਰਦਸਤ ਵਿਰੋਧ ਦੇ ਵਾਬਜੂਦ ਮੰਤਰੀ ਸੇਖੋਂ ਪਿੰਡ ਖੋਖਰ ਵਿਖੇ ਨਵੀ ਬਣਨ ਵਾਲੀ ਸੜਕ ਦਾ ਨੀਹ ਪੱਥਰ ਰੱਖਣ ਆਏ ਸਨ ਪਰ ਸਿੱਖ ਜੱਥੇਬੰਦੀਆ ਅਤੇ ਕਿਸਾਨ ਯੂਨੀਅਨਾ ਵਲੋਂ ਅਕਾਲੀ ਆਗੂਆ ਦਾ ਆਪਣੇ ਪਿੰਡ ਵਿਚ ਬਾਈਕਾਟ ਕੀਤਾ ਹੋਇਆ ਸੀ ਮੰਤਰੀ ਦੇ ਆਉਣ ਦੀ ਖਬਰ ਸੁਣਦੇ ਸਾਰ ਦੀ ਸਿੱਖ ਸੰਗਤਾ ਤੇ ਕਿਸਾਨ ਸਾਂਤਮਈ ਵਿਰੋਧ ਕਰਨ ਲਈ ਨੀਹ ਪੱਥਰ ਕੋਲ ਧਰਨਾ ਲਗਾ ਕੇ ਬੈਠ ਗਏ ਸਨ ਪਰ ਪ੍ਰਸਾਸਨ ਅਤੇ ਅਕਾਲੀ ਬਿਰਗੇਡ ਵਲੋਂ ਉਹਨਾ ਨਾਲ ਕੋਈ ਗੱਲ ਬਾਤ ਕਰਨ ਦੀ ਬਜਾਏ ਸਾਂਤਮਈ ਬੈਠੇ ਲੋਕਾ ਤੇ ਹਮਲਾ ਕਰ ਦਿੱਤਾ ਸੀ ਜਿਸ ਕਾਰਣ ਕਈ ਧਰਨਾਕਾਰੀ ਸਖਤ ਜਖਮੀ ਹੋ ਗਏ ਸਨ, ਜਿਸਦੇ ਸਿੱਟੇ ਵਜੋ ਭੜਕੀਆ ਸਿੱਖ ਸੰਗਤਾ ਤੇ ਕਿਸਾਨਾ ਨੇ ਉਦਘਾਟਨ ਵਾਲਾ ਨੀਹ ਪੱਥਰ ਵੀ ਤੋੜ ਦਿੱਤਾ ਸੀ ਇਸ ਦੌਰਾਨ ਪ੍ਰਸਾਸਨ ਵਲੋਂ ਧਾਰਾ 307, 436, 353, 180, 148, 149 ਦੇ ਅਧੀਨ ਪਿੰਡ ਖੋਖਰ ਦੇ ਤਿੰਨ ਸਿੱਖ ਨੌਜਵਾਨ ਦੇਵ ਸਿੰਘ, ਜੁਗਿੰਦਰ ਸਿੰਘ ਜਿੰਦੂ ਅਤੇ ਗੁਰਪ੍ਰੀਤ ਸਿੰਘ ਤੇ ਝੂਠੇ ਕੇਸ ਪਾ ਕੇ ਗ੍ਰਿਫਤਾਰ ਕਰ ਲਏ ਗਏ ਸਨ ਜਿਨਾ ਦੀ ਜਮਾਨਤ ਮਾਨਯੋਗ ਅਦਾਲਤ ਨੇ ਬੀਤੇ ਦਿਨੀ ਮਨਜੂਰ ਕੀਤੀ ਜਿਹਨਾ ਦਾ ਪਿੰਡ ਪਹੁੰਚਣ ਤੇ ਸੰਗਤਾ ਵਲੋਂ ਪਿੰਡ ਦੇ ਗੁਰੁਦੁਵਾਰਾ ਸਾਹਿਬ ਵਿਚ ਵਿਸੇਸ ਸਨਮਾਨ ਕੀਤਾ ਗਿਆ ਇਹਨਾ ਸਿੱਖ ਨੌਜਵਾਨਾ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਤੇ ਪਏ ਝੂਠੇ ਕੇਸਾ ਅਤੇ ਤਸੱਦਦ ਦਾ ਕੋਈ ਅਫਸੋਸ ਨਹੀ ਉਹਨਾ ਕਿਹਾ ਕਿ ਅਸੀਂ ਅੱਗੇ ਤੋ ਵੀ ਗੁਰਬਾਣੀ ਦੇ ਸਤਿਕਾਰ ਲਈ ਵੱਡੀ ਤੋ ਵੱਡੀ ਕੁਰਬਾਨੀ ਦੇਣ ਤੋ ਕਦੇ ਪਿਛੇ ਨਹੀ ਹਟਾਗੇ | ਨਗਰ ਨਿਵਾਸੀ ਸੰਗਤਾ ਦਾ ਕਹਿਣਾ ਹੈ ਗੁਰਬਾਣੀ ਦੀ ਬੇਅਬਦੀ ਕਰਨ ਵਾਲੇ ਅਸਲੀ ਦੋਸੀਆ ਤੇ ਸਖਤ ਕਾਰਵਾਈ ਨਾ ਹੋਣ ਤਕ ਅਤੇ ਨੌਜਵਾਨਾ ਤੇ ਪਾਏ ਝੂਠੇ ਕੇਸਾ ਨੂੰ ਰੱਦ ਕਰਨ ਤੱਕ ਸਾਡੇ ਵਲੋਂ ਸੰਘਰਸ ਹਮੇਸਾ ਜਾਰੀ ਰਹੇਗਾ | ਇਸ ਸਮੇ ਸੰਦੀਪ ਸਿੰਘ ਖੋਖਰ, ਬਿੱਕਰ ਸਿੰਘ, ਅਵਤਾਰ ਸਿੰਘ, ਅੰਗਰੇਜ ਸਿੰਘ, ਬੋਗੜ ਸਿੰਘ, ਗੁਰਪ੍ਰੀਤ ਸਿੰਘ ਆਦਿ ਤੋ ਇਲਾਵਾ ਵੱਡੀ ਗਿਣਤੀ ਵਿਚ ਸੰਗਤਾ ਹਾਜਰ ਸਨ |

Posted in: ਪੰਜਾਬ