ਭਾਈ ਬਾਜ਼ ਸਿੰਘ ਦੀ ਰਿਹਾਈ ਲਈ ਪੰਜਾਬ ਸਰਕਾਰ ਨੇ ਹੁਕਮ ਜਾਰੀ ਕੀਤੇ

By December 30, 2015 0 Comments


Baaz-Singhਚੰਡੀਗੜ੍ਹ ( 30 ਦਸੰਬਰ, 2015): ਸਿੱਖ ਕੌਮ ਦੀ ਆਨ-ਸ਼ਾਨ ਲਈ ਘਰਾਂ ਨੂੰ ਅਲਵਿਦਾ ਆਖ ਤੁਰੇ ‘ਤੇ ਪਿਛਲੇ ਲੰਮੇ ਸਮੇਂ ਤੋਂ ਜੇਲਾਂ ਵਿੱਚ ਆਪਣੀ ਜ਼ਿੰਦਗੀ ਦੇ ਅਮੋਲਕ ਸਾਲ ਕੌਮ ਦੇ ਲੇਖੇ ਲਾਉਣ ਵਾਲੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਸਰਕਾਰ ਆਖਰ ਹਰਕਤ ਵਿੱਚ ਆ ਹੀ ਗਈ ਹੈ।

ਪੰਜਾਬ ਸਰਕਾਰ ਨੇ 1993 ਤੋਂ ਅੰਮ੍ਰਿਤਸਰ ਜੇਲ ਵਿੱਚ ਬੰਦ ਭਾਈ ਬਾਜ਼ ਸਿੰਘ ਦੀ ਰਿਹਾਈ ਦੇ ਹੁਕਮ ਜਾਰੀ ਕੀਤੇ ਹਨ।ਇਸਤੋਂ ਪਹਿਲਾ ਯੂਪੀ ਦੇ ਜੇਲ ਵਿੱਚ ਭਾਈ ਵਰਿਆਮ ਸਿਘ ਯੂਪੀ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਹੁਕਮਾਂ ‘ਤੇ ਰਿਹਾਅ ਕੀਤੇ ਗਏ ਹਨ।ਉਹ ਟਾਡਾ ਅਧੀਨ 1990 ਤੋਂ ਜੇਲ ਵਿੱਚ ਬੰਦ ਸਨ।