ਮੁੱਦਿਆਂ ਦੀ ਰਾਜਨੀਤੀ ਕਰਾਂਗੇ ਝੂਠ ਦੀ ਨਹੀਂ: ਸੰਜੇ ਸਿੰਘ

By December 30, 2015 0 Comments


sanjay singhਪਟਿਆਲਾ, 30 ਦਸੰਬਰ- ਆਮ ਆਦਮੀ ਪਾਰਟੀ ਪੰਜਾਬ ਵਿਚ ਮੁੱਦਿਆਂ ਦੀ ਰਾਜਨੀਤੀ ਕਰਨ ਲਈ ਆਈ ਹੈ ਬਾਦਲਾਂ ਦੇ ਪਰਿਵਾਰ ਵਾਂਗ ਤੇ ਅਮਰਿੰਦਰ ਸਿੰਘ ਦੇ ਪਰਿਵਾਰ ਵਾਂਗ ਝੂਠ ਦੀ ਰਾਜਨੀਤੀ ਕਰਨ ਲਈ ਨਹੀਂ ਆਈ।

ਇਹ ਵਿਚਾਰ ਅੱਜ ਇੱਥੇ ਆਮ ਆਦਮੀ ਦੀ ਪ੍ਰਮੁੱਖ ਲੀਡਰਸ਼ਿਪ ਵੱਲੋਂ ਕੀਤੀ ਗਈ ਮੀਟਿੰਗ ਵਿਚ ਪ੍ਰਗਟ ਕੀਤੇ ਗਏ ਜੋ ਇੱਕ ਰੈਲੀ ਦਾ ਹੀ ਰੂਪ ਧਾਰ ਗਈ ਸੀ। ਇੱਥੇ ਅੱਜ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਬੋਲਦਿਆਂ ਸਿੱਧੇ ਤੌਰ ’ਤੇ ਅਕਾਲੀ ਦਲ, ਭਾਜਪਾ, ਅਤੇ ਕਾਂਗਰਸ ਦੀ ਲੀਡਰਸ਼ਿਪ ’ਤੇ ਤਿੱਖੇ ਹਮਲੇ ਕੀਤੇ।

ਇਹ ਮੀਟਿੰਗ 14 ਜਨਵਰੀ ਨੂੰ ਮੁਕਤਸਰ ਵਿਚ ਕੀਤੀ ਜਾਣ ਵਾਲੀ ਰੈਲੀ ਦੇ ਸਬੰਧ ਵਿਚ ਕੀਤੀ ਗੲੀ ਸੀ ਜਿੱਥੇ ਕਿ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੁੱਜ ਰਹੇ ਹਨ। ਇਸ ਮੀਟਿੰਗ ’ਚ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ,ਸੰਗਠਨ ਇੰਚਾਰਜ ਦੁਰਗੇਸ਼ ਪਾਠਕ,ਪੰਜਾਬ ਲੀਗਲ ਸੈੱਲ ਦੇ ਇੰਚਾਰਜ ਹਿੰਮਤ ਸਿੰਘ ਸ਼ੇਰਗਿੱਲ, ਪੰਜਾਬ ਦੇ ਯੂਥ ਪ੍ਰਧਾਨ ਹਰਜੋਤ ਬੈਂਸ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ

Posted in: ਪੰਜਾਬ