ਟੇਪ ਵਿਵਾਦ: ਕਾਂਗਰਸ ਵੱਲੋਂ ਮੁੱਖ ਮੰਤਰੀ ਰਮਨ ਸਿੰਘ ਨੂੰ ਹਟਾੳੁਣ ਦੀ ਮੰਗ

By December 30, 2015 0 Comments


ਨਵੀਂ ਦਿੱਲੀ, 30 ਦਸੰਬਰ-ਛੱਤੀਸਗਡ਼੍ਹ ਦੇ ਮੁੱਖ ਮੰਤਰੀ ਰਮਨ ਸਿੰਘ ਦੇ ਜਵਾੲੀ, ਕਾਂਗਰਸ ਨੇਤਾ ਅਜੀਤ ਜੋਗੀ ਤੇ ੳੁਨ੍ਹਾਂ ਦੇ ਬੇਟੇ ਅਮਿਤ ਜੋਗੀ ਵਿਚਕਾਰ ਟੈਲੀਫੋਨ ’ਤੇ ਹੋੲੀ ਗੱਲਬਾਤ ਸਾਹਮਣੇ ਅਾੳੁਣ ਤੋਂ ਬਾਅਦ ਦੋਸ਼ਾਂ ਦਾ ਦੌਰ ਚੱਲ ਪਿਅਾ ਹੈ। ਕਾਂਗਰਸ ਵੱਲੋਂ ਛੱਤੀਸਗਡ਼੍ਹ ਵਿੱਚ ਜ਼ਿਮਨੀ ਚੋਣਾਂ ਦੌਰਾਨ ਫਿਕਸਿੰਗ ਦਾ ਦੋਸ਼ ਲਾਉਂਦੇ ਹੋੲੇ ਰਮਨ ਸਿੰਘ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ ਤੇ ੲਿਸ ਮਾਮਲੇ ਦੀ ਨਿਰਪੱਖ ਜਾਂਚ ਕਰਾੳੁਣ ਦੀ ਮੰਗ ਕੀਤੀ ਜਾ ਰਹੀ ਹੈ, ਜਦੋਂਕਿ ਭਾਜਪਾ ਵੱਲੋਂ ਅਜਿਹੇ ਦੋਸ਼ਾਂ ਦਾ ਖੰਡਨ ਕੀਤਾ ਜਾ ਰਿਹਾ ਹੈ।

ੳੁਧਰ ਛੱਤੀਸਗਡ਼੍ਹ ਕਾਂਗਰਸ ਵੱਲੋਂ ਅਜੀਤ ਜੋਗੀ ਦੇ ਪੁੱਤਰ ਅਮਿਤ ਜੋਗੀ ਨੂੰ ਟੇਪ ਵਿਵਾਦ ਦੇ ਮਾਮਲੇ ਵਿੱਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਅਾ ਹੈ।
ਸੂਬਾੲੀ ਕਾਂਗਰਸ ਦੇ ਮੁਖੀ ਭੁਪੇਸ਼ ਬਘੇਲ ਨੇ ਕਿਹਾ ਕਿ ੳੁਨ੍ਹਾਂ ਦੀ ਮੰਗ ਹੈ ਕਿ ਰਾਜਪਾਲ ਰਾਸ਼ਟਰਪਤੀ ਕੋਲੋਂ ਰਮਨ ਸਿੰਘ ਸਰਕਾਰ ਭੰਗ ਕਰਨ ਦੀ ਸਿਫਾਰਸ਼ ਕਰਨ ਤੇ ਪ੍ਰਧਾਨ ਮੰਤਰੀ ਤੋਂ ਮੰਗ ਹੈ ਕਿ ੲਿਸ ਮਾਮਲੇ ਦੀ ਜਾਂਚ ਲੲੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ।

ੲਿਸ ਦੌਰਾਨ ੲੇਅਾੲੀਸੀਸੀ ਦੇ ਮੀਡੀਅਾ ੲਿੰਚਾਰਜ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਅਾ ਕਿਹਾ ਕਿ ਕਾਂਗਰਸ ਮੰਗ ਕਰਦੀ ਹੈ ਕਿ ਜ਼ਿਮਨੀ ਚੋਣ ਫਿਕਸਿੰਗ ਮਾਮਲੇ ’ਤੇ ਰਮਨ ਸਿੰਘ ਨੂੰ ਤੁਰ਼ੰਤ ਅਹੁਦੇ ਤੋਂ ਹਟਾੲਿਅਾ ਜਾਵੇ। ਰਮਨ ਸਿੰਘ ਨੇ ਵੀ ਦੋਸ਼ਾਂ ਨੂੰ ਅਾਧਾਰਹੀਣ ਦੱਸਿਅਾ ਹੈ ਅਤੇ ਕਾਂਗਰਸ ’ਤੇ ਦੋਸ਼ ਲਾੲਿਅਾ ਹੈ ਕਿ ੳੁਹ ੳੁਨ੍ਹਾਂ ਦੇ ਪਰਿਵਾਰ ਨੂੰ ਨਾਜਾੲਿਜ਼ ਹੀ ਵਿਵਾਦ ਵਿੱਚ ਘਡ਼ੀਸ ਰਹੀ ਹੈ।

Posted in: ਰਾਸ਼ਟਰੀ