ਛੱਤਾਂ ੳੁਪਰ ਬਿਜਲੀ ਬਣਾਓ, ਪੈਸੇ ਕਮਾਓ

By December 30, 2015 0 Comments


bijliਨਵੀਂ ਦਿੱਲੀ, 30 ਦਸੰਬਰ- ਸਵੱਛ ੳੂਰਜਾ ਦੀ ਵਰਤੋਂ ਨੂੰ ੳੁਤਸ਼ਾਹਿਤ ਕਰਨ ਦੇ ਮਕਸਦ ਨਾਲ ਕੇਂਦਰ ਸਰਕਾਰ ਨੇ ਛੱਤਾਂ ’ਤੇ ਲੱਗੀ ਗਰਿੱਡ ਨਾਲ ਜੁਡ਼ੀ ਸੌਰ ਪ੍ਰਣਾਲੀ ਅਤੇ ਛੋਟੇ ਸੂਰਜੀ ਬਿਜਲੀ ਪ੍ਰਾਜੈਕਟਾਂ ਲੲੀ ਵਿੱਤੀ ਸਹਾੲਿਤਾ ਕਰੀਬ 10 ਗੁਣਾ ਵਧਾ ਕੇ ਪੰਜ ਹਜ਼ਾਰ ਕਰੋਡ਼ ਰੁਪੲੇ ਕਰਨ ਦਾ ਅੱਜ ਫ਼ੈਸਲਾ ਲਿਅਾ ਹੈ।

ਸਰਕਾਰੀ ਬਿਅਾਨ ਅਨੁਸਾਰ, ‘‘ਪ੍ਰਧਾਨ ਮੰਤਰੀ ਦੀ ਅਗਵਾੲੀ ਹੇਠਲੀ ਮੰਤਰੀ ਮੰਡਲ ਦੀ ਅਾਰਥਿਕ ਮਾਮਲਿਅਾਂ ਬਾਰੇ ਕਮੇਟੀ ਨੇ ਕੌਮੀ ਸੌਰ ਮਿਸ਼ਨ ਤਹਿਤ ਪੰਜ ਸਾਲਾਂ ਲੲੀ 2019-20 ਤਕ ਗਰਿੱਡ ਨਾਲ ਜੁਡ਼ੀਅਾਂ ਛੱਤਾਂ ’ਤੇ ਲਾੲੀ ਜਾਣ ਵਾਲੀ ਸੌਰ ਪ੍ਰਣਾਲੀ ਲੲੀ ਬਜਟ 600 ਕਰੋਡ਼ ਰੁਪੲੇ ਤੋਂ ਵਧਾ ਕੇ ਪੰਜ ਹਜ਼ਾਰ ਕਰੋਡ਼ ਰੁਪੲੇ ਕਰ ਦਿੱਤਾ ਹੈ।’’ ਬਿਅਾਨ ਅਨੁਸਾਰ ੲਿਸ ਨਾਲ ਦੇਸ਼ ’ਚ ਅਗਲੇ ਪੰਜ ਸਾਲਾਂ ’ਚ ਛੱਤਾਂ ’ਤੇ 4200 ਮੈਗਾਵਾਟ ਸਮਰੱਥਾ ਦੀ ਸੌਰ ਪ੍ਰਣਾਲੀ ਦੀ ਸਥਾਪਨਾ ’ਚ ਮਦਦ ਮਿਲੇਗੀ।

ਜਨਰਲ ਸ਼੍ਰੇਣੀ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 30 ਫ਼ੀਸਦੀ ਸਬਸਿਡੀ ਮੁਹੱੲੀਅਾ ਕਰਾੲੀ ਜਾੲੇਗੀ ਅਤੇ ਵਿਸ਼ੇਸ਼ ਸ਼੍ਰੇਣੀ ਵਾਲੇ ਰਾਜਾਂ ਸਿੱਕਮ ਸਮੇਤ ੳੁੱਤਰ-ਪੂਰਬ ਦੇ ਰਾਜਾਂ, ੳੁੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲਕਸ਼ਦੀਪ, ਅੰਡਮਾਨ ਅਤੇ ਨਿਕੋਬਾਰ ਨੂੰ 70 ਫ਼ੀਸਦੀ ਸਬਸਿਡੀ ਦਿੱਤੀ ਜਾੲੇਗੀ।

ਸੂਤਰਾਂ ਨੇ ਕਿਹਾ ਕਿ ਹੁਣ ਛੱਤਾਂ ’ਤੇ ਸੌਰ ਪ੍ਰਣਾਲੀ ਲਾ ਕੇ ਕਰੀਬ 6.50 ਰੁਪੲੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸੂਰਜੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ੲਿਹ ਡੀਜ਼ਲ ਜਨਰੇਟਰਾਂ ’ਤੇ ਅਾਧਾਰਿਤ ਬਿਜਲੀ ਦੀ ਪੈਦਾਵਾਰ ਨਾਲੋਂ ਸਸਤੀ ਹੈ। ਜ਼ਿਅਾਦਾਤਰ ਬਿਜਲੀ ਕੰਪਨੀਅਾਂ ਵੱਲੋਂ ਸਨਅੱਤੀ, ਵਪਾਰਕ ਅਤੇ ਘਰੇਲੂ ਖਪਤਕਾਰਾਂ ਨੂੰ ਮਹਿੰਗੇ ਰੇਟ ’ਤੇ ਬਿਜਲੀ ਮੁਹੱੲੀਅਾ ਕਰਾੲੀ ਜਾਂਦੀ ਹੈ।

Posted in: ਰਾਸ਼ਟਰੀ