ਮਿੰਨੀ ਬੱਸ ਨੇ ਘੜੁੱਕੇ ਨੂੰ ਮਾਰੀ ਟੱਕਰ, 9 ਹਲਾਕ

By December 30, 2015 0 Comments


takkerਰਈਆ, 30 ਦਸੰਬਰ: ਅੰਮ੍ਰਿਤਸਰ-ਮਹਿਤਾ ਰੋਡ ’ਤੇ ਪਿੰਡ ਅਕਾਲਗੜ੍ਹ ਢਪੱਈਆ ਨੇੜੇ ਅੱਜ ਸ਼ਾਮ ਕਰੀਬ 7.30 ਵਜੇ ਪ੍ਰਾੲੀਵੇਟ ਮਿੰਨੀ ਬੱਸ ਨੇ ਅਾਪਣੇ ਅੱਗੇ ਜਾ ਰਹੇ ਘੜੁੱਕੇ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਘੜੁੱਕੇ ਵਿੱਚ ਸਵਾਰ 9 ਵਿਅਕਤੀਆਂ ਦੀ ਮੌਤ ਹੋ ਗੲੀ। ਹਾਦਸੇ ’ਚ 15 ਹੋਰ ਵਿਅਕਤੀ ਜ਼ਖ਼ਮੀ ਹੋ ਗੲੇ। ਮ੍ਰਿਤਕਾਂ ਦੀ ਗਿਣਤੀ ਵੱਧਣ ਦਾ ਖ਼ਦਸ਼ਾ ਪ੍ਰਗਟਾੲਿਅਾ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਗੁੱਸੇ ’ਚ ਅਾੲੇ ਲੋਕਾਂ ਨੇ ਬੱਸ ਨੂੰ ਅੱਗ ਲਾ ਕੇ ਸਾੜ ਦਿੱਤਾ।

Posted in: ਪੰਜਾਬ