ਪੰਜ ਪਿਆਰਿਆ ਸਬੰਧੀ ਫੈਸਲਾ ਲੈਣ ਲਈ ਮੱਕੜ ਨੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਪਹਿਲੀ ਜਨਵਰੀ ਨੂੰ ਰੱਖੀ ਤੱਤਕਾਲ ਮੀਟਿੰਗ

By December 30, 2015 0 Comments


ਗਰੇਵਾਲ ਨੇ ਕੀਤੀ ਜਥੇਦਾਰ, ਮੱਕੜ ਤੇ ਖੰਡੇ ਨਾਲ ਮੁਲਾਕਾਤ
2 ਜਨਵਰੀ ਨੂੰ ਮੱਕੜ ਸਮੇਤ ਅੰਤਰਿੰਗ ਕਮੇਟੀ ਨੂੰ ਕੀਤਾ ਜਾ ਸਕਦਾ ਹੈ ਅਕਾਲ ਤਖਤ ‘ਤੇ ਤਲਬ
panj
ਅੰਮ੍ਰਿਤਸਰ 30 ਦਸੰਬਰ (ਜਸਬੀਰ ਸਿੰਘ ਪੱਟੀ) ਤਖਤਾਂ ਦੇ ਜਥੇਦਾਰਾਂ ਦੀ ਸੇਵਾ ਮੁਕਤੀ ਨੂੰ ਲੈ ਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਪੰਜ ਪਿਆਰਿਆ ਵਿੱਚ .ਚੱਲਦਾ ਟਕਰਾ ਚਰਮ ਸੀਮਾ ਤੇ ਪੁੱਜ ਗਿਆ ਹੈ ਅਤੇ ਪੰਜ ਪਿਆਰਿਆ ਨੇ ਜਿਥੇ 2 ਜਨਵਰੀ 2016 ਤੱਕ ਦਾ ਸ਼੍ਰੋਮਣੀ ਕਮੇਟੀ ਨੂੰ ਸਮਾਬੱਧ ਕੀਤਾ ਹੈ ਉਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਇਸ ਮਾਮਲੇ ਤੇ ਵਿਚਾਰ ਕਰਨ ਲਈ ਪਹਿਲੀ ਜਨਵਰੀ ਨਵੇਂ ਸਾਲ ਦਿਨ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਰੱਖ ਲਈ ਹੈ ਜਿਸ ਵਿੱਚ ਅਹਿਮ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਾਣਕਾਰੀ ਦਿੱਤੀ ਕਿ ਪੰਜ ਪਿਆਰਿਆ ਦਾ ਮਾਮਲਾ ਕਾਫੀ ਸੰਗੀਨ ਹੈ ਅਤੇ ਉਹ ਸਮੂਹ ਪੰਥਕ ਜਥੇਬੰਦੀਆ ਨੂੰ ਅਪੀਲ ਕਰਦੇ ਹਨ ਕਿ ਉਹ ਇਸ ਮਾਮਲੇ ਦੇ ਹੱਲ ਲਈ ਕੋਸ਼ਿਸ਼ ਕਰਨ। ਉਹਨਾਂ ਪੰਜ ਪਿਆਰਿਆ ਨੂੰ ਤਾੜਨਾ ਕਰਦਿਆ ਵੀ ਕਿਹਾ ਕਿ ਪੰਜ ਪਿਆਰਿਆ ਨੂੰ ਸਿਰਫ ਅੰਮ੍ਰਿਤ ਅਭਿਲਾਖੀਆ ਨੂੰ ਸਿਰਫ ਅੰਮ੍ਰਿਤ ਛੱਕਾਉਣ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਥੇਦਾਰਾਂ ਦੀ ਨਿਯੁਕਤੀ ਦੇ ਸੇਵਾ ਮੁਕਤੀ ਦੇ ਅਧਿਕਾਰ ਸਿਰਫ ਤਾਂ ਸਿਰਫ ਸ਼੍ਰੋਮਣੀ ਕਮੇਟੀ ਦੇ ਕੋਲ ਹੀ ਹਨ। ਉਹਨਾਂ ਖਦਸ਼ਾਂ ਜ਼ਾਹਿਰ ਕੀਤਾ ਕਿ ਪੰਜ ਪਿਆਰਿਆ ਕੋਲੋ ਕੋਈ ਪੰਥ ਦੋਖੀ ਸ਼ਖਸ਼ੀਅਤ ਜਾਂ ਜਥੇਬੰਦੀਆ ਮਰਿਆਦਾ ਦਾ ਉਲੰਘਣ ਕਰਵਾ ਰਹੀਆ ਹਨ ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਸ਼ੋਸ਼ਲ ਮੀਡੀਆ ਤੇ ਸ਼੍ਰੋਮਣੀ ਕਮੇਟੀ ਤੇ ਹੋਰ ਧਾਰਮਿਕ ਮੱਦਾ ਨੂੰ ਲੈ ਕੇ ਕੀਤੇ ਜਾਂਦੇ ਕੂੜ ਪ੍ਰਚਾਰ ਸਬੰਧੀ ਉਹਨਾਂ ਕਿਹਾ ਕਿ ਇਸ ‘ਤੇ ਨਿਗਾਹ ਰੱਖਣ ਲਈ ਇੱਕ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸ੍ਰ ਦਲਜੀਤ ਸਿੰਘ ਬੇਦੀ ਦੀ ਨਿਗਰਾਨੀ ਹੇਠ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ ਜਿਹੜੀ ਕਨੂੰਨੀ ਕਾਰਵਾਈ ਨੂੰ ਯਕੀਨੀ ਬਣਾਏਗੀ।

ਇਸ ਤੋ ਪਹਿਲਾਂ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਗਰੇਵਾਲ ਦੇ ਵਫ਼ਦ ਨੇ ਜਥੇਦਾਰ ਅਕਾਲ ਤਖਤ ਨਾਲ ਵੀ ਮੁਲਾਕਾਤ ਕੀਤੀ ਤੇ ਪੰਜ ਪਿਆਰਿਆ ਨਾਲ ਚੱਲਦੇ ਵਿਵਾਦ ਸਬੰਧੀ ਵਿਚਾਰ ਚਰਚਾ ਕੀਤੀ। ਇਸੇ ਤਰ੍ਵਾ ਗਰੇਵਾਲ ਨੇ ਪੰਜ ਪਿਆਰਿਆ ਦੇ ਮੁੱਖੀ ਭਾਈ ਸਤਿਨਾਮ ਸਿੰਘ ਖੰਡਾ ਤੇ ਦੂਸਰੇ ਪਿਆਰੇ ਭਾਈ ਸਤਨਾਮ ਸਿੰਘ ਨਾਲ ਵੀ ਗੱਲਬਾਤ ਕੀਤੀ। ਮੁਲਾਕਤ ਉਪਰੰਤ ਖੰਡਾ ਨੇ ਕਿਹਾ ਕਿ ਜੋ ਵੀ ਉਹਨਾਂ ਕੋਲੋ ਛੇਵੇ ਪਾਤਸ਼ਾਹ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਨੇ ਕਰਵਾਇਆ ਹੈ ਉਹ ਬਿਲਕੁਲ ਠੀਕ ਕਰਵਾਇਆ ਤੇ ਪੰਜ ਪਿਆਰਿਆ ਦੀ ਸ਼੍ਰੋਮਣੀ ਕਮੇਟੀ ਵੱਲੋ ਛੁੱਟੀ ਕੀਤੇ ਜਾਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਇਸ ਦੀ ਉਹਨਾਂ ਨੂੰ ਕੋਈ ਚਿੰਤਾ ਨਹੀ ਹੈ।
ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ) ਦੇ ਪ੍ਰਧਾਨ ਸ੍ਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਉਹਨਾਂ ਨੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ, ਪੰਜ ਪਿਆਰਿਆ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰ¤ਘ ਮੱਕੜ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਉਹ ਮਸਲੇ ਦਾ ਹੱਲ ਲੱਭ ਲੈਣਗੇ। ਉਹਨਾਂ ਕਿਹਾ ਕਿ ਵੱਖ ਵੱਖ ਜਥੇਬੰਦੀਆ ਨੂੰ ਇਸ ਦੇ ਸੰਕਟ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ।
ਗਰੇਵਾਲ ਵੱਲੋ ਭਾਂਵੇ ਮਸਲਾ ਹੱਲ ਕਰ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਮਾਮਲਾ ਇਸ ਕਦਰ ਪੇਚੀਦਾ ਹੋ ਗਿਆ ਹੈ ਕਿ ਪੰਜ ਪਿਆਰੇ ਆਪਣੇ 23 ਅਕਤੂਬਰ 2015 ਦੇ ਲਏ ਗਏ ਫੈਸਲੇ ਤੇ ਜਥੇਦਾਰਾਂ ਨੂੰ ਬਰਖਾਸਤਗੀ ਤੇ ਅੜੇ ਹੋਏ ਹਨ ਅਤੇ ਉਹਨਾਂ ਨੇ ਇਸ ਸਬੰਧੀ ਤਿੰਨ ਵਾਰੀ ਸ਼੍ਰੋਮਣੀ ਕਮੇਟੀ ਨੂੰ ਜਥੇਦਾਰਾਂ ਦੀ ਛੁੱਟੀ ਲਈ ਆਦੇਸ਼ ਜਾਰੀ ਕੀਤੇ ਹਨ ਜਿਹਨਾਂ ਦੀ ਤਾਮੀਲ ਨਹੀ ਹੋ ਸਕੀ ਤੇ 2 ਜਨਵਰੀ ਨੂੰ ਹੁਣ ਪੰਜ ਪਿਆਰਿਆ ਕੋਲ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਸਮੇਤ ਪ੍ਰਧਾਨ ਨੂੰ ਤਲਬ ਕਰਨ ਤੋ ਸਿਵਾਏ ਹੋਰ ਕੋਈ ਰਸਤਾ ਬਾਕੀ ਨਹੀ ਬਚਿਆ ਹੈ ਤੇ ਉਹ ਇਸ ਵਾਰੀ 2 ਜਨਵਰੀ ਨੂੰ ਅਜਿਹਾ ਕਰ ਸਕਦੇ ਹਨ। ਇਸ ਤੋ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਨੇ ਜਥੇਦਾਰਾਂ ਦੇ ਆਦੇਸ਼ਾਂ ਨੂੰ ਮੰਨਣ ਤੋ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਪੰਜ ਪਿਆਰਿਆ ਕੋਲ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀ ਹੈ। 2 ਜਨਵਰੀ ਜੇਕਰ ਪੰਜ ਪਿਆਰੇ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਨੂੰ ਤਲਬ ਕਰਨ ਦਾ ਐਲਾਨ ਕਰਦੇ ਹਨ ਤਾਂ ਮਾਮਲਾ ਸੁਲਝਣ ਦੀ ਬਜਾਏ ਹੋਰ ਉਲਝ ਸਕਦਾ ਹੈ।
ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਗਲਿਆਰਿਆ ਵਿੱਚ ਇਹ ਵੀ ਚਰਚਾ ਪਾਈ ਜਾ ਰਹੀ ਹੈ ਕਿ ਪਹਿਲੀ ਜਨਵਰੀ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜ ਪਿਆਰਿਆ ਦੀ ਛੁੱਟੀ ਕੀਤੀ ਜਾ ਸਕਦੀ ਹੈ ਜਦ ਕਿ ਉਹਨਾਂ ਦਾ ਇੱਕ ਸਾਥੀ ਮੇਜਰ ਸਿੰਘ ਭਲਕੇ 31 ਦਸੰਬਰ ਨੂੰ ਸੇਵਾ ਮੁਕਤ ਹੋ ਰਿਹਾ ਹੈ ਤੇ ਵੈਸੈ ਵੀ ਪੰਜ ਪਿਆਰੇ ਘੱਟ ਗਿਣਤੀ ਵਿੱਚ ਰਹਿ ਜਾਣਗੇ। ਪੰਜ ਪਿਆਰਿਆ ਦੀ ਅੜੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਹਾਲਤ ਇਸ ਵੇਲੇ ਸੱਪ ਦੇ ਮੂੰਹ ਵਿੱਚ ਕੋਹੜਕਿਰਲੀ ਵਰਗੀ ਬਣੀ ਪਈ ਹੈ, ਜੇਕਰ ਉਹ ਪੰਜ ਪਿਆਰਿਆ ਦੀ ਛੁੱਟੀ ਕਰਦੇ ਹਨ ਤਾਂ ਸੰਗਤਾਂ ਦਾ ਵਿਰੋਧ ਦਾ ਸਾਹਮਣਾ ਕਰਨਾ ਪੈਦਾ ਹੈ ਪਰ ਜੇਕਰ ਉਹ ਛੁੱਟੀ ਨਹੀ ਕਰਦੇ ਤਾਂ ਉਹਨਾਂ ਨੂੰ ਸਮੁੱਚੀ ਅਤੰਰਿੰਗ ਕਮੇਟੀ ਸਮੇਤ ਅਕਾਲ ਤਖਤ ਤੇ ਤਲਬ ਹੋਣਾ ਪੈ ਸਕਦਾ ਹੈ ਜੋ ਇਤਿਹਾਸ ਵਿੱਚ ਪਹਿਲੀ ਘਟਨਾ ਹੋਵੇਗੀ। ਅੰਤਰਿੰਗ ਕਮੇਟੀ ਵੀ ਪੰਜ ਪਿਆਰਿਆ ਦੇ ਮਾਮਲੇ ਨੂੰ ਲੈ ਕੇ ਧੜਿਆ ਵਿੱਚ ਵੰਡੀ ਪਈ ਹੈ। ਦੋ ਵਿਰੋਧੀ ਧਿਰ ਦੇ ਮੈਂਬਰ ਸ੍ਰ ਮੰਗਲ ਸਿੰਘ ਸੰਧੂ ਤੇ ਸ੍ਰ ਭਜਨ ਸਿੰਘ ਸ਼ੇਰਗਿੱਲ ਪੰਜ ਪਿਆਰਿਆ ਨਾਲ ਸਹਿਮਤ ਹਨ ਜਦ ਕਿ ਹਾਕਮ ਧਿਰ ਨਾਲ ਸਬੰਧਿਤ ਮੈਂਬਰ ਸ੍ਰ ਸੁਖਦੇਵ ਸਿੰਘ ਭੌਰ ਤੇ ਕਰਨੈਲ ਸਿੰਘ ਪੰਜੋਲੀ ਵੀ ਪੰਜ ਪਿਆਰਿਆ ਦੀ ਪਰੰਪਰਾ ਦਾ ਹਵਾਲਾ ਦੇ ਕੇ ਪੰਜ ਪਿਆਰਿਆ ਵੱਲੋ ਕੀਤੀ ਗਈ ਕਾਰਵਾਈ ਨੂੰ ਦਰੁਸਤ ਮੰਨਦੇ ਹਨ। ਪ੍ਰਧਾਨ ਸਮੇਤ 15 ਮੈਂਬਰਾਂ ਵੱਲੋ ਪੰਜ ਪਿਆਰਿਆ ਦੀ ਛੁੱਟੀ ਸਿਰਫ ਬਹੁਸੰਮਤੀ ਦੇ ਅਧਾਰ ਤੇ ਹੀ ਕੀਤੀ ਜਾ ਸਕਦੀ ਹੈ। ਮੀਟਿੰਗ ਸਬੰਧੀ ਜਦੋ ਸ੍ਰ ਮੰਗਲ ਸਿੰਘ ਸੰਧੂ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਮੀਟਿੰਗ ਦੇ ਸੱਦਾ ਤਾਂ ਜਰੂਰ ਆਇਆ ਹੈ ਕਿ ਪੰਥਕ ਵਿਚਾਰਾ ਕਰਨੀਆ ਹਨ । ਉਹਨਾਂ ਕਿਹਾ ਕਿ ਜੇਕਰ ਪੰਜ ਪਿਆਰਿਆ ਦਾ ਛੁੱਟੀ ਦਾ ਮਾਮਲਾ ਹੋਇਆ ਤਾਂ ਉਹ ਮੀਟਿੰਗ ਦਾ ਬਾਈਕਾਟ ਕਰਨਗੇ।
ਪੰਜ ਪਿਆਰਿਆ ਦੇ ਮੁੱਖੀ ਭਾਈ ਸਤਨਾਮ ਸਿੰਘ ਖੰਡਾ ਨੇ ਕਿਹਾ ਕਿ 2 ਜਨਵਰੀ ਨੂੰ ਵੱਡਾ ਫੈਸਲਾ ਲਿਆ ਜਾਵੇਗਾ ਜਿਹੜਾ ਇਤਿਹਾਸਕ ਹੋਵੇਗਾ। ਉਹਨਾਂ ਕਿਹਾ ਕਿ ਪਹਿਲੀ ਜਨਵਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਜੋ ਮਰਜ਼ੀ ਫੈਸਲਾ ਲਵੇ 2 ਨੂੰ ਪੰਜ ਪਿਆਰਿਆ ਦੀ ਮੀਟਿੰਗ ਹੋਵੇਗੀ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਮਿਲੀ ਜਾਣਕਾਰੀ ਅਨੁਸਾਰ ਦੋਵੇ ਸਤਨਾਮ ਸਿੰਘ ਨੌਕਰੀ ਤੋ ਡਿਸਮਿਸ ਕਰ ਦਿੱਤੇ ਜਾਣਗੇ ਅਤੇ ਮੰਗਲ ਸਿੰਘ ਤਰਲੋਕ ਮੁਅੱਤਲ ਜਦ ਕਿ ਮੇਜਰ ਸਿੰਘ ਰੀਟਾਇਰ ਹੋ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਨਿਯਮਾਂ ਮੁਤਾਬਕ ਜਿਹੜਾ ਮੁਲਾਜ਼ਮ ਲਗਾਤਰ ਆਪਣੀ ਡਿਊਟੀ ਤੋ ਨੌ ਦਿਨ ਗੈਰ ਹਾਜਰ ਹੋ ਜਾਂਦਾ ਹੈ ਉਸ ਨੂੰ ਸ਼੍ਰੋਮਣੀ ਕਮੇਟੀ ਡਿਸਮਿਸ ਕਰ ਸਕਦੀ ਹੈ ਜਿਸ ਦੀ ਕਿਸੇ ਵੀ ਅਦਾਲਤ ਵਿੱਚ ਵੀ ਸੁਣਵਾਈ ਨਹੀ ਹੋ ਸਕਦੀ।