ਪਿਸ਼ਾਵਰ ਵਿੱਚ ਫਿਦਾੲੀਨ ਹਮਲਾ; 23 ਮਰੇ

By December 29, 2015 0 Comments


pakਪਿਸ਼ਾਵਰ, 29 ਦਸੰਬਰ- ਪਾਕਿਸਤਾਨ ਦੇ ੳੁੱਤਰ ਪੱਛਮੀ ਹਿੱਸੇ ਵਿੱਚ ਇੱਕ ਆਤਮਘਾਤੀ ਹਮਲਾਵਰ ਵੱਲੋਂ ਆਪਣੀ ਮੋਟਰਸਾੲੀਕਲ ਭੀਡ਼ਭਾਡ਼ ਵਾਲੇ ਇੱਕ ਸਰਕਾਰੀ ਦਫ਼ਤਰ ਦੇ ਗੇਟ ਨਾਲ ਟਕਰਾੳੁਣ ਅਤੇ ਫਿਰ ਆਤਮਘਾਤੀ ਧਮਾਕਾ ਕਰਨ ਨਾਲ ਘੱਟੋ ਘੱਟ 23 ਲੋਕਾਂ ਦੀ ਮੌਤ ਹੋ ਗੲੀ। ਇਹ ਧਮਾਕਾ ਖੈਬਰ ਪਖ਼ਤੂਨਖ਼ਵਾ ਦੇ ਮਰਦਾਨ ਵਿੱਚ ਨੈਸ਼ਨਲ ਡਾਟਾਬੇਸ ਐਂਡ ਰਜਿਸਟਰੇਸ਼ਨ ਅਥਾਰਿਟੀ (ਐਨਡੀਆਰਏ) ਦੇ ਨੇਡ਼ੇ ਹੋਇਆ ਜਿਸ ਨਾਲ ਇਸ ਇਮਾਰਤ ਦੇ ਦਰਵਾਜ਼ੇ ਅਤੇ ਬਾਰੀਆਂ ਵੀ ਨੁਕਸਾਨੀਆਂ ਗੲੀਆਂ। ਐਨਡੀਆਰਏ ਸਰਕਾਰੀ ਪਛਾਣ ਪੱਤਰ ਜਾਰੀ ਕਰਦਾ ਹੈ।