ਜਾਸੂਸੀ ਦੇ ਦੋਸ਼ ਹੇਠ ਭਾਰਤੀ ਹਵਾੲੀ ਫ਼ੌਜ ਦਾ ਬਰਖ਼ਾਸਤ ਅਧਿਕਾਰੀ ਗ੍ਰਿਫ਼ਤਾਰ

By December 29, 2015 0 Comments


police
ਨਵੀਂ ਦਿੱਲੀ, 29 ਦਸੰਬਰ-ਹਵਾੲੀ ਫੌਜ ਦੇ ਇੱਕ ਬਰਖ਼ਾਸਤ ਅਧਿਕਾਰੀ ਨੂੰ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਨੇ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਹੈ। ੳੁਸ ’ਤੇ ਪਾਕਿਸਤਾਨ ਦੀ ਆੲੀਐਸਆੲੀ ਦੀ ਹਮਾਇਤ ਵਾਲੀ ਖੁਫੀਆ ਏਜੰਸੀ ਨਾਲ ਕਥਿਤ ਤੌਰ ’ਤੇ ਗੁਪਤ ਦਸਤਾਵੇਜ਼ ਸਾਂਝੇ ਕਰਨ ਦਾ ਦੋਸ਼ ਹੈ।

ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰਣਜੀਤ ਵਜੋਂ ਹੋੲੀ ਹੈ ਜੋ ਬਠਿੰਡਾ ਵਿੱਚ ਭਾਰਤੀ ਹਵਾੲੀ ਫੌਜ ਵਿੱਚ ਇੱਕ ਅਧਿਕਾਰੀ ਸੀ ਅਤੇ ਸੁਰੱਖਿਆ ਏਜੰਸੀਆਂ ਵੱਲੋਂ ੳੁਸ ਖ਼ਿਲਾਫ਼ ਸਬੂਤ ਮਿਲਣ ਮਗਰੋਂ ੳੁਸ ਨੂੰ ਹਾਲ ਹੀ ਵਿੱਚ ਹਵਾੲੀ ਫੌਜ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।