ਅੰਬਾਲਾ ਛਾਉਣੀ ਨੇੜੇ ਮਾਲ ਗੱਡੀ ਦੇ ਡੱਬੇ ਲੀਹੋਂ ਲੱਥੇ

By December 29, 2015 0 Comments


gadiਅੰਬਾਲਾ, 29 ਦਸੰਬਰ
ਕੈਂਟ ਰੇਲਵੇ ਸਟੇਸ਼ਨ ਦੇ ਨੇਡ਼ੇ ਅੰਬਾਲਾ-ਲੁਧਿਆਣਾ ਰੇਲਵੇ ਲਾਈਨ ’ਤੇ ਯਾਰਡ ਕੋਲ ਮਾਲ ਗੱਡੀ ਦੇ ਦੋ ਡੱਬੇ ਅੱਜ ਪਟੜੀ ਤੋਂ ਲਹਿ ਗਏ। ੲਿਸ ਕਰਕੇ ਅੰਬਾਲਾ-ਲੁਧਿਆਣਾ ਰੇਲ ਮਾਰਗ ’ਤੇ ਤਿੰਨ ਘੰਟੇ ਗੱਡੀਆਂ ਦੀ ਆਵਾਜਾਈ ਬੰਦ ਰਹੀ।

ੲਿਸ ਮੌਕੇ ਪੁੱਜੇ ਡੀਆਰਐਮ ਦਿਨੇਸ਼ ਕੁਮਾਰ ਨੇ ਦੱਸਿਆ ਕਿ ਖਾਲੀ ਮਾਲ ਗੱਡੀ ਅੰਬਾਲਾ ਤੋਂ ਲੁਧਿਆਣਾ ਵੱਲ ਜਾ ਰਹੀ ਸੀ। ਜਦੋਂ ਇਹ ਯਾਰਡ ਦੇ ਨੇੜੇ ਪੁੱਜੀ ਤਾਂ ਇਸ ਦੇ ਦੋ ਕੰਟੇਨਰ ਪਟੜੀ ਤੋਂ ਲਹਿ ਗਏ।

Posted in: ਪੰਜਾਬ