ਕਿਸਾਨਾਂ ਦੇ ਲੱਖਾਂ ਰੁਪਏ ਹੜੱਪ ਕਰਨ ਵਾਲੇ ਆੜ੍ਹਤੀਏ ਖਿਲਾਫ਼ ਮਾਮਲਾ ਦਰਜ

By December 28, 2015 0 Comments


ਹੁਸ਼ਿਆਰਪੁਰ, 28 ਦਸੰਬਰ – ਚੱਬੇਵਾਲ ਪੁਲਿਸ ਨੇ ਕਿਸਾਨਾਂ ਦੇ ਲੱਖਾਂ ਰੁਪਏ ਹੜੱਪ ਕਰਨ ਵਾਲੇ ਇਕ ਆੜ੍ਹਤੀਏ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਕੋਲ ਕੀਤੀ ਸ਼ਿਕਾਇਤ ‘ਚ ਅਮਰਜੀਤ ਸਿੰਘ ਵਾਸੀ ਜੰਡੋਲੀ ਨੇ ਦੱਸਿਆ ਕਿ ਚੱਬੇਵਾਲ ਮੰਡੀ ‘ਚ ਸੰਨੀ ਟਰੇਡਰਜ਼ ਨਾਂਅ ਦੀ ਦੁਕਾਨ ਦੇ ਮਾਲਿਕ ਗੋਬਿੰਦ ਸਿੰਘ ਵਾਸੀ ਭਾਮ ਕੋਲ ਕਿਸਾਨਾਂ ਨੇ ਆਪਣੀ ਮਟਰਾਂ ਦੀ ਫ਼ਸਲ ਵੇਚੀ ਜਿਸ ਦੇ ਏਵਜ ‘ਚ ਉਸ ਨੇ ਕਿਸਾਨਾਂ ਨੂੰ ਲਗਭਗ 15-16 ਲੱਖ ਰੁਪਏ ਦੀ ਅਦਾਇਗੀ ਕਰਨੀ ਸੀ ਜੋ ਉਹ ਨਹੀਂ ਕਰ ਰਿਹਾ। ਉਸ ਨੇ ਦੋਸ਼ ਲਗਾਇਆ ਕਿ ਗੋਬਿੰਦ ਕਿਸਾਨਾਂ ਦੇ ਲੱਖਾਂ ਰੁਪਏ ਹੜੱਪ ਲਏ ਹਨ। ਪੁਲਿਸ ਨੇ ਅਮਰਜੀਤ ਦੀ ਸ਼ਿਕਾਇਤ ‘ਤੇ ਗੋਬਿੰਦ ਸਿੰਘ ਖਿਲਾਫ਼ ਧਾਰਾ 420/406 ਆਈ.ਪੀ.ਸੀ ਤਹਿਤ ਮਾਮਲਾ ਦਰਜ ਕੀਤਾ ਹੈ

Posted in: ਪੰਜਾਬ