ਲਉ ਜੀ ਰਾਹੁਲ ਗਾਂਧੀ ਯੂਰਪ ਚ ਮਨਾਉ ਨਵਾਂ ਸਾਲ

By December 28, 2015 0 Comments


ਨਵੀਂ ਦਿੱਲੀ , 28 ਦਸੰਬਰ [ਏਜੰਸੀ]- ਇਹ ਪਹਿਲਾ ਮੌਕਾ ਹੈ ਜਦੋਂ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਵਿਦੇਸ਼ ਯਾਤਰਾ ਦੇ ਬਾਰੇ ਜਾਣਕਾਰੀ ਦਿੱਤੀ ਹੈ । ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਹ ਅਗਲੇ ਕੁੱਝ ਦਿਨ ਯੂਰੋ ਦੀ ਯਾਤਰਾ ‘ਤੇ ਰਹਿਣਗੇ । ਰਾਹੁਲ ਨੇ ਟਵਿਟਰ ਰਾਹੀ ਆਪਣੇ ਇਸ ਵਿਦੇਸ਼ ਦੌਰੇ ਦੀ ਜਾਣਕਾਰੀ ਦਿੱਤੀ । ਰਾਹੁਲ ਨੇ ਆਪਣੇ ਤਾਜ਼ਾ ਟਵੀਟ ‘ਚ ਲਿਖਿਆ , ‘ਅਗਲੇ ਕੁੱਝ ਦਿਨ ਯੂਰੋ ਦੀ ਯਾਤਰਾ ‘ਤੇ ਰਹਾਂਗਾ । ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ । ਉਨ੍ਹਾਂ ਦੀਆਂ ਪਿਛਲੀਆਂ ਦੋ ਵਿਦੇਸ਼ ਯਾਤਰਾਵਾਂ ਦੀ ਮੀਡੀਆ ‘ਚ ਕਾਫ਼ੀ ਚਰਚਾ ਰਹੀ ਹੈ ।

Posted in: ਰਾਸ਼ਟਰੀ