ਸ਼ਿਵ ਸੈਨਾ ਦਾ ਮੋਦੀ ਤੇ ਹਮਲਾ

By December 28, 2015 0 Comments


ਮੁੰਬਈ, 28 ਦਸੰਬਰ (ਏਜੰਸੀ) – ਭਾਜਪਾ ਦੇ ਦਿੱਗਜ ਨੇਤਾਵਾਂ ਅਟੱਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਦਾ ਉਦਾਹਰਨ ਦਿੰਦੇ ਹੋਏ ਸ਼ਿਵਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਾਹੌਰ ਦੀ ਅਚਾਨਕ ਯਾਤਰਾ ਦੀ ਆਲੋਚਨਾ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਦੇ ਜ਼ਿਆਦਾ ਨਜ਼ਦੀਕ ਜਾਣ ਵਾਲੇ ਨੇਤਾਵਾਂ ਦਾ ਰਾਜਨੀਤਕ ਕਰਿਆ ਹੇਠਾਂ ਵੱਲ ਚਲਾ ਗਿਆ ਹੈ।

ਸ਼ਿਵਸੈਨਾ ਨੇ ਕਿਹਾ ਕਿ ਗੁਆਂਢੀ ਦੇਸ਼ ਦੀ ਜ਼ਮੀਨ ਨੂੰ ‘ਸਰਾਪ’ ਹੈ ਕਿਉਂਕਿ ਇਹ ਲੱਖਾਂ ਨਿਰਦੋਸ਼ ਭਾਰਤੀਆਂ ਦੇ ਖ਼ੂਨ ਨਾਲ ਰੰਗੀ ਹੈ। ਪਾਰਟੀ ਨੇ ਆਪਣੇ ਮੁੱਖ ਪੱਤਰ ‘ਸਾਮਣਾ’ ‘ਚ ਕਿਹਾ ਕਿ ਇਹ ਯਾਦ ਰੱਖੇ ਜਾਣ ਦੀ ਲੋੜ ਹੈ ਕਿ ਇਸ ਪ੍ਰਕਾਰ ਦੀ ਮਾਨਤਾ ਹੈ ਕਿ ਅਤੀਤ ‘ਚ ਪਾਕਿਸਤਾਨ ਦੇ ਬਹੁਤ ਨਜ਼ਦੀਕ ਹੋਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਰਾਜਨੇਤਾ ਦਾ ਰਾਜਨੀਤਕ ਕਰਿਅਰ ਬਹੁਤ ਜ਼ਿਆਦਾ ਨਹੀਂ ਚੱਲਿਆ।

ਲਾਲ ਕ੍ਰਿਸ਼ਨ ਅਡਵਾਨੀ ਇੱਕ ਵਾਰ ( ਮੁਹੰਮਦ ਅਲੀ ) ਜ਼ਿਨਾਹ ਦੀ ਮਜ਼ਾਰ ‘ਤੇ ਗਏ ਸਨ ਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਸੀ। ਇਸਤੋਂ ਬਾਅਦ ਉਨ੍ਹਾਂ ਦਾ ਰਾਜਨੀਤਕ ਗਰਾਫ਼ ਡਿੱਗਣ ਲੱਗਾ ਤੇ ਅੱਜ ਉਹ ਅਲੱਗ ਥਲੱਗ ਪੈ ਗਏ ਹਨ। shiv sena





Posted in: ਰਾਸ਼ਟਰੀ