ਪਿੰਡ ਵੜੈਡ ਦੀ ਜ਼ਮੀਨ ਦੀ 4 ਜਨਵਰੀ ਨੂੰ ਹੋਣ ਵਾਲੀ ਬੋਲੀ ਤੇ ਹਾਈਕੋਰਟ ਨੇ ਰੋਕ ਲਗਾ ਕੇ ਪੀੜਤਾਂ ਨੂੰ ਦਿੱਤੀ ਰਾਹਤ – ਸਿਰਸਾ

By December 28, 2015 0 Comments


ਅੰਮ੍ਰਿਤਸਰ 28 ਦਸੰਬਰ (ਜਸਬੀਰ ਸਿੰਘ) ਲੋਕ ਭਲਾਈ ਇਨਸਾਫ ਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਐੰਡ ਹਰਿਆਣਾ ਹਾਈ ਕੋਰਟ ਨੇ ਜਿਲ•ਾ ਪ੍ਰਸ਼ਾਸ਼ਨ ਵੱਲੋ ਡੇਰਾ ਰਾਧਾ ਸੁਆਮੀ ਨੂੰ ਵੜੈਚ ਪਿੰਡ ਦੀ ਜ਼ਮੀਨ ਦੀ ਰਸਮੀ ਬੋਲੀ ਕਰਵਾ ਕੀਤੀ ਜਾਣ ਵਾਲੀ ਜ਼ਾਅਲਸਾਜੀ ‘ਤੇ ਰੋਕ ਲਗਾ ਕੇ ਪਿੰਡ ਵਾਸੀਆ ਨੂੰ ਹਾਲ ਦੀ ਘੜੀ ਰਾਹਤ ਦਿੱਤੀ ਹੈ ਤੇ ਪੀੜਤਾਂ ਪਰਿਵਾਰਾਂ ਵਿੱਚ ਅਦਾਲਤ ਦੇ ਇਹਨਾਂ ਨੂੰ ਆਦੇਸ਼ਾਂ ਨੂੰ ਲੈ ਕੇ ਖੁਸ਼ੀ ਮਹਿਸੂਸ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਲੋਕ ਭਲਾਈ ਇਨਸਾਫ ਤੇ ਵੈਲਫੇਅਰ ਸੁਸਾਇਟੀ ਨੇ ਹਮੇਸ਼ਾਂ ਵੀ ਉਹਨਾਂ ਲੋਕਾਂ ਦਾ ਦੁੱਖ ਵੰਡਾਇਆ ਹੈ ਜਿਹੜੇ ਦੱਬੇ ਕੁਚਲੇ ਤੇ ਸੱਤਾਧਾਰੀਆ ਵੱਲੋ ਸਤਾਏ ਹੁੰਦੇ ਹਨ। ਉਹਨਾਂ ਦੱਸਿਆ ਕਿ ਅੱਜ ਸੱਤਾਧਾਰੀਆ ਵੱਲੋ ਸਰਕਾਰੀ ਤੇ ਗੈਰ ਸਰਕਾਰੀ ਦੀਆ ਜਾਇਦਾਦਾ ਤੋ ਕਬਜ਼ੇ ਕਰਕੇ ਸੂਬੇ ਦੇ ਲੋਕਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਾਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਡੇਰਾ ਬਿਆਸ ਰਾਧਾ ਸੁਆਮੀ ਨੇ ਬਹੁਤ ਸਾਰੇ ਪਿੰਡਾਂ ਦੀ ਜ਼ਮੀਨ ਕੌਡੀਆ ਦੇ ਭਾਅ ਖਰੀਦ ਕੇ ਜਾਂ ਫਿਰ ਉਹਨਾਂ ਫਿਰ ਨਜਾਇਜ਼ ਕਬਜ਼ੇ ਕਰਕੇ ਖੁਸ਼ਹਾਲੀ ਦਾ ਪ੍ਰਤੀਕ ਖੇਤੀਬਾੜੀ ਦੇ ਧੰਦੇ ਦੀ ਬਰਬਾਦੀ ਕਰਕੇ ਉਥੇ ਕੰਕਰੀਟ ਦੀ ਖੇਤੀ ਕਰਕੇ ਮਹਿਲ ਵਾੜੀਆ ਉਸਾਰ ਦਿੱਤੇ ਹਨ ਜਿਹੜੇ ਰਾਧਾ ਸੁਆਮੀ ਸੰਪਰਦਾ ਦੇ ਪੈਰੋਕਾਰਾਂ ਦੀ ਐਸ਼ੋ ਇਸ਼ਰਤ ਦਾ ਟਿਕਾਣਾ ਬਣਦੇ ਹਨ। ਉਹਨਾਂ ਕਿਹਾ ਕਿ ਧਰਮ ਦੀ ਆੜ ਹੇਠ ਰਾਧਾ ਸੁਆਮੀ ਡੇਰੇ ਵਾਲੇ ਸਿਆਸਤਦਾਨਾਂ ‘ਤੇ ਵੀ ਆਪਣੇ ਪੈਰੋਕਾਰਾਂ ਦੀਆ ਵੋਟਾਂ ਦਾ ਪ੍ਰਭਾਵ ਪਾ ਕੇ ਉਹਨਾਂ ਕੋਲੋ ਗਲਤ ਕੰਮ ਕਰਾਉਦੇ ਹਨ। ਉਹਨਾਂ ਦੱਸਿਆ ਕਿ 1995 ਵਿੱਚ ਗਰਾਮ ਪੰਚਾਇਤ ਵੜੈਚ ਦੀ 42 ਏਕੜ ਜ਼ਮੀਨ ਪਟਵਾਰੀ, ਤਹਿਸੀਲਦਾਰ, ਪੰਚਾਇਤ ਅਤੇ ਡੇਰਾ ਬਿਆਸ ਦੇ ਮੁੱਖੀਆ ਆਦਿ ਸਾਰਿਆ ਦੀ ਮਿਲੀ ਭੁਗਤ ਨਾਲ ਇੱਕ ਸਾਜਿਸ਼ ਤਹਿਤ ਸਾਲ 1997-98 ਦੀ ਨਵੀ ਜਮਾਬੰਦੀ ਬਣਾਉਣ ਸਮੇ ਗਰਾਮ ਪੰਚਾਇਤ ਦੇ ਨਾਮ ਦੀ ਥਾਂ ਮਾਲ ਵਿਭਾਗ ਦੇ ਰਿਕਾਰਡ ਵਿੱਚ ਰਾਧਾ ਸੁਆਮੀ ਸੰਪਰਦਾ ਸਤਿਸੰਗ ਬਿਆਸ ਰਜਿਸਟਰਡ ਸੁਸਾਇਟੀ ਦਾ ਨਾਮ ਖਾਨਾ ਮਾਲਕੀ ਵਿੱਚ ਦਰਜ ਕਰ ਦਿੱਤਾ ਗਿਆ ਕੇ ਸੂਬਾ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਥੇ ਹੀ ਬੱਸ ਨਹੀ ਕਿ ਧਰਮ ਦੇ ਨਾਮ ‘ਤੇ ਡੇਰੇ ਵੱਲੋ ਇਸੇ ਤਰ•ਾ ਹੋਰ ਵੀ ਕਈ ਪਿੰਡਾਂ ਦੀ ਜ਼ਮੀਨ ਹਜ਼ਾਰਾ ਏਕੜ ਪੰਚਾਇਤੀ, ਨਿੱਜੀ ਮਾਲਕੀ ਵਾਲੀ ਅਤੇ ਗੁਰੂਦੁਆਰਿਆ ਆਦਿ ਦੀ ਜ਼ਮੀਨ ਨੂੰ ਗੈਰ ਕਨੂੰਨੀ ਤੌਰ ਤੇ ਹੜੱਪਿਆ ਜਾ ਚੁੱਕਾ ਹੈ ।
ਉਹਨਾਂ ਦੱਸਿਆ ਕਿ ਉਹ ਕਈ ਵਾਰੀ ਵੜੈਚ ਪਿੰਡ ਦੇ ਪੀੜਤ ਲੋਕਾਂ ਨੂੰ ਨਾਲ ਲੈ ਕੇ ਜਿਲ•ਾ ਪ੍ਰਸ਼ਾਸ਼ਨ ਤੇ ਸਰਕਾਰ ਤੱਕ ਪਹੁੰਚ ਕਰ ਚੁੱਕੇ ਹਨ ਪਰ ਕੋਈ ਇਨਸਾਫ ਨਹੀ ਮਿਲਿਆ ਸਗੋ ਸਰਕਾਰ ਨਾਲ ਮਿਲ ਕੇ ਪਿੰਡ ਵੜੈਚ ਨੂੰ ਪੂਰੀ ਤਰ•ਾ ਨੇਸਤੋ ਨਬੂਦ ਕਰਦਿਆ ਪਿੰਡ ਦੀ 80 ਏਕੜ ਜ਼ਮੀਨ ਦੇ ਫਰਜ਼ੀ ਬੋਲੀ ਕਰਵਾ ਕੇ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਪਰ ਉਹਨਾਂ ਵੱਲੋ ਆਪਣੇ ਵਕੀਲ ਇਸ਼ਪ੍ਰੀਤ ਸਿੰਘ ਤੇ ਬੀਬੀ ਜਤਿੰਦਰਜੀਤ ਕੌਰ ਦੇ ਰਾਹੀ ਪੰਜਾਬ ਐੰਡ ਹਰਿਆਣਾ ਹਾਈਕੋਰਟ ਵਿੱਚ ਇੱਕ ਲੋਕ ਹਿੱਤੂ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਇਸ ਜ਼ਮੀਨ ਦੀ 4 ਜਨਵਰੀ 2016 ਨੂੰ ਹੋ ਰਹੀ ਬੋਲੀ ‘ਤੇ ਰੋਕ ਲਗਾ ਕੇ ਜ਼ਾਅਲਸ਼ਾਜੀ ਹੋਣ ਤੋ ਰੋਕਿਆ ਜਾਵੇ। ਉਹਨਾਂ ਦੱਸਿਆ ਕਿ ਪਟੀਸ਼ਨ ਤੇ ਸੁਣਵਾਈ ਕਰਦਿਆ ਮਾਨਯੋਗ ਜੱਜ ਸ੍ਰੀ ਐਸ.ਕੇ ਮਿੱਤਲ ਅਤੇ ਸ੍ਰੀ ਸ਼ੇਖਰ ਧਵਨ ਦੇ ਡਬਲ ਬੈਂਚ ਨੇ ਨਿਲਾਮੀ ਤੇ ਰੋਕ ਲਗਾ ਦਿੱਤੀ ਹੈ ਜਿਸ ਨਾਲ ਹੁਣ ਪੀੜਤ ਵਿਅਕਤੀਆ ਨੂੰ ਇਨਸਾਫ ਮਿਲਣ ਦੀ ਥੋੜੀ ਜਿਹੀ ਇਨਸਾਫ ਦੀ ਕਿਰਨ ਜਰੂਰ ਨਜ਼ਰ ਆਉਣ ਲੱਗ ਪਈ ਹੈ ਅਤੇ ਪਟੀਸ਼ਨ ਤੇ ਅਗਲੀ ਸੁਣਵਾਈ 2 ਫਰਵਰੀ 2016 ਨੂੰ ਹੋਵੇਗੀ। ਉਹਨਾਂ ਕਿਹਾ ਕਿ ਉਹ ਇਨਸਾਫ ਲਈ ਲੋੜ ਪੈਣ ਤੇ ਸੁਪਰੀਮ ਕੋਰਟ ਤੱਕ ਵੀ ਕੇਸ ਦੀ ਪੈਰਵਾਈ ਕਰਨਗੇ ਪਰ ਰਾਧਾ ਸੁਆਮੀ ਸੰਪਰਦਾ ਤੇ ਪ੍ਰਸ਼ਾਸ਼ਨ ਨੂੰ ਮਨਮਾਨੀ ਨਹੀ ਕਰਨ ਦੇਣਗੇ।
ਇਸੇ ਤਰ•ਾ ਸ੍ਰ ਸਿਰਸਾ ਨੇ ਏ.ਡੀ.ਸੀ ਬੀਬੀ ਅਮਨਦੀਪ ਕੌਰ ਨੂੰ ਮੰਗ ਪੱਤਰ ਵੀ ਦਿੱਤਾ ਤੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ। ਏ.ਡੀ.ਸੀ ਨੇ ਕਿਹਾ ਕਿ ਉਹ 15-20 ਦਿਨਾਂ ਵਿੱਚ ਜਾਂਚ ਪੂਰੀ ਕਰਕੇ ਲੋੜੀਦੀ ਕਾਰਵਾਈ ਕਰ ਲੈਣਗੇ।

Posted in: ਪੰਜਾਬ