ਕਾਗਰਸੀ ਨੇਤਾ ਨੇ ਸਮ੍ਰਿਤੀ ਇਰਾਨੀ ਅਤੇ ਮੋਦੀ ਬਾਰੇ ਦਿੱਤਾ ਘਟੀਆ ਬਿਆਨ – ਮੋਦੀ ਦੀ ਦੂਸਰੀ ਪਤਨੀ ਕਿਹਾ

By December 28, 2015 0 Comments


modi
ਗੁਹਾਟੀ, 27 ਦਸੰਬਰ (ਏਜੰਸੀ)-ਆਸਾਮ ‘ਚ ਅੱਜ ਇਕ ਸਾਬਕਾ ਕਾਂਗਰਸੀ ਮੰਤਰੀ ਨੇ ਅਪਮਾਨਜਨਕ ਢੰਗ ਨਾਲ ਕੇਂਦਰੀ ਮੰਤਰੀ ਸਮਿ੍ਤੀ ਈਰਾਨੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਦੂਸਰੀ ਪਤਨੀ’ ਦੱਸਕੇ ਵਿਵਾਦ ਖੜਾ ਕਰ ਦਿੱਤਾ | ਸਾਬਕਾ ਮੰਤਰੀ ਨੀਲਾਮਨੀ ਸੇਨ ਡੇਕਾ ਨੇ ਨਲਬਾਰੀ ਦੀ ਰੈਲੀ ਦੌਰਾਨ ਕਿਹਾ ਕਿ ਕੁਝ ਕੁਆਟਰਾਂ ‘ਚ ਚਰਚਾ ਹੈ ਕਿ ਈਰਾਨੀ, ਮੋਦੀ ਦੀ ਦੂਸਰੀ ਪਤਨੀ ਹੈ |

ਸਾਬਕਾ ਮੰਤਰੀ ਦਾ ਇਹ ਵਿਵਾਦਤ ਬਿਆਨ ਸ੍ਰੀਮਤੀ ਈਰਾਨੀ ਦੀ ਸਵੇਰੇ ਨਲਬਾਰੀ ‘ਚ ਹੋਣ ਵਾਲੀ ਰੈਲੀ ਤੋਂ ਪਹਿਲਾਂ ਆਇਆ ਹੈ, ਆਸਾਮ ਭਾਜਪਾ ਮੁਖੀ ਤੇ ਕੇਂਦਰੀ ਮੰਤਰੀ ਸਰਬਨੰਦਾ ਸੋਨੋਵਾਲ ਨੇ ਇਸ ਬਿਆਨ ਨੂੰ ਸਭ ਔਰਤਾਂ ਦੀ ਬੇਇੱਜਤੀ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾ ਅਜਿਹੇ ਅਪਮਾਨਜਨਕ ਬਿਆਨ ਸੂਬੇ ‘ਚ ਭਾਜਪਾ ਦੀ ਵੱਧ ਰਹੀ ਲੋਕਪਿ੍ਅਤਾ ਤੋਂ ਘਬਰਾਕੇ ਬੁਖਲਾਹਟ ‘ਚ ਆਕੇ ਦੇ ਰਹੇ ਹਨ | ਭਾਜਪਾ ਵਰਕਰਾਂ ਨੇ ਡੇਕਾ ਦੇ ਸੂਬੇ ‘ਚ ਵੱਖ-ਵੱਖ ਥਾਂਵਾਂ ‘ਤੇ ਪੁਤਲੇ ਸਾੜੇ ਹਨ |