ਕਮਲਦੀਪ ਕੌਰ ਨੇ ਝੁਠਲਾਇਆ ਪਿੰਕੀ ਵੱਲੋਂ ਰਾਜੋਆਣਾ ਦੀ ਭੁੱਖ ਹੜਤਾਲ ਦਾ ਦਾਅਵਾ

By December 27, 2015 0 Comments


Rajoana and Kamaldeep kaurਪਟਿਆਲਾ, 28 ਦਸੰਬਰ : ਬਰਖਾਸਤ ਪੁਲਿਸ ਮੁਲਾਜ਼ਮ ਗੁਰਮੀਤ ਸਿੰਘ ਪਿੰਕੀ ਦੇ ਹਵਾਲੇ ਨਾਲ ਬਲਵੰਤ ਸਿੰਘ ਰਾਜੋਆਣਾ ਵੱਲੋਂ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਭੁੱਖ ਹੜਤਾਲ ਸ਼ੁਰੂ ਕਰ ਦੇਣ ਸਬੰਧੀ ਮੀਡੀਆ ਵਿਚ ਛਪੀਆਂ ਖ਼ਬਰਾਂ ਨੂੰ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਨੇ ਸਿਰੋਂ ਤੋਂ ਨਕਾਰ ਦਿੱਤਾ | ਪਿੰਕੀ ਦੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦਿਆਂ, ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਵਿਚ ਕੋਈ ਸਚਾਈ ਨਹੀਂ ਹੈ | ਕਿਉਂਕਿ ਕੋਈ ਅਜਿਹੀ ਵਜ੍ਹਾ ਹੀ ਨਹੀਂ ਹੈ, ਜਿਸ ਤਹਿਤ ਉਹ ਭੁੱਖ ਹੜਤਾਲ ਕਰਨ |

ਅੱਜ ਇੱਥੇ ਜਾਰੀ ਬਿਆਨ ਰਾਹੀਂ ਕਮਲਦੀਪ ਕੌਰ ਦਾ ਕਹਿਣਾ ਸੀ ਕਿ ਸਨਿਚਰਵਾਰ ਹੋਣ ਨਾਤੇ ਉਸ ਨੇ ਸ੍ਰੀ ਰਾਜੋਆਣਾ ਦੇ ਨਾਲ ਕੱਲ੍ਹ ਹੀ ਮੁਲਾਕਾਤ ਕੀਤੀ ਹੈ | ਜਿਸ ਦੌਰਾਨ ਭੁੱਖ ਹੜਤਾਲ ਵਾਲੀ ਕੋਈ ਗੱਲ ਨਹੀਂ ਸੀ ਤੇ ਨਾ ਹੀ ਉਨ੍ਹਾਂ ਦਾ ਅਜਿਹਾ ਕੋਈ ਪ੍ਰੋਗਰਾਮ ਹੀ ਸੀ | ਬੀਬੀ ਕਮਲਦੀਪ ਕੌਰ ਦਾ ਕਹਿਣਾ ਸੀ ਕਿ ਰਾਜੋਆਣਾ ਵੱਲੋਂ ਕਿਸੇ ਦੇ ਿਖ਼ਲਾਫ਼ ਕੋਈ ਸ਼ਿਕਾਇਤ ਵੀ ਨਹੀਂ ਦਰਜ ਕਰਵਾਈ ਫਿਰ ਕਿਸੇ ਦੇ ਿਖ਼ਲਾਫ਼ ਕਾਰਵਾਈ ਲਈ ਭੁੱਖ ਹੜਤਾਲ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ |

ਗੁਰਮੀਤ ਪਿੰਕੀ ਨੇ ਚੰਡੀਗੜ੍ਹ ਵਿਚ ਕੀਤੀ ਪੈੱ੍ਰਸ ਕਾਨਫ਼ਰੰਸ ਦੌਰਾਨ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਿਖ਼ਲਾਫ਼ ਕਾਰਵਾਈ ਲਈ ਸਰਕਾਰ ‘ਤੇ ਦਬਾਓ ਪਾਉਣ ਲਈ ਰਾਜੋਆਣਾ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ | ਜਦਕਿ ਅਸਲ ਵਿਚ ਅਜਿਹਾ ਨਹੀਂ ਹੈ ਕਿਉਂਕਿ ਸੰਪਰਕ ਕਰਨ ‘ਤੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਭੁਪਿੰਦਰਜੀਤ ਸਿੰਘ ਵਿਰਕ ਨੇ ਵੀ ਰਾਜੋਆਣਾ ਵੱਲੋਂ ਭੁੱਖ ਹੜਤਾਲ ਕਰਨ ਦੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਇਨ੍ਹਾਂ ਨੂੰ ਬੇਬੁਨਿਆਦੀ ਦੱਸਿਆ ਸੀ | ਕਮਲਦੀਪ ਕੌਰ ਦਾ ਕਹਿਣਾ ਸੀ ਕਿ ਪਿੰਕੀ ਵੱਲੋਂ ਪਹਿਲਾਂ ਹੀ ਕਥਿਤ ਤੌਰ ‘ਤੇ ਨਜਾਇਜ਼ ਢੰਗ ਨਾਲ ਨਿੱਜੀ ਲੋਭ, ਲਾਲਚ ਕਰਕੇ ਸੈਂਕੜੇ ਨੌਜਵਾਨਾਂ ਨੂੰ ਮਰਵਾ ਦਿੱਤਾ ਗਿਆ ਤੇ ਹੁਣ ਵੀ ਝੂਠਾ ਇਲਜ਼ਾਮ ਲਗਾ ਰਿਹਾ ਹੈ | ਰਾਜੋਆਣਾ ਨੇ ਕਮਲਦੀਪ ਰਾਹੀਂ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੰਦਿਆਂ ਇਸ ਨੂੰ ਵੀ ਇੱਕ ਸਾਜ਼ਿਸ਼ ਦਾ ਹਿੱਸਾ ਦੱਸਿਆ |