ਸੰਧੂ-ਭਾਈ ਰਾਜੋਆਣਾ ਮਾਮਲਾ: ਨਾਮਜ਼ਦ ਜੇਲ੍ਹ ਮੁਲਾਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਸ਼ੁਰੂ

By December 27, 2015 0 Comments


rajonaਪਟਿਆਲਾ, 27 ਦਸੰਬਰ- ਪਟਿਆਲਾ ਜੇਲ੍ਹ ਵਿੱਚ ਸੀਨੀਅਰ ਪੱਤਰਕਾਰ ਕੰਵਰ ਸੰਧੂ ਅਤੇ ਬਲਵੰਤ ਸਿੰਘ ਰਾਜੋਆਣਾ ਮੁਲਾਕਾਤ ਦੇ ਮਾਮਲੇ ਨੂੰ ਲੈ ਕੇ ਸਹਾਇਕ ਸੁਪਰਡੈਂਟ ਸਮੇਤ ਨਾਮਜ਼ਦ ਕੀਤੇ ਗਏ ਅੱਧੀ ਦਰਜਨ ਜੇਲ੍ਹ ਮੁਲਾਜ਼ਮ ਗ੍ਰਿਫ਼ਤਾਰੀ ਤੇ ਡਰੋਂ ਡਿਊਟੀ ਤੋਂ ਗ਼ੈਰਹਾਜ਼ਰ ਹਨ|

ਪੁਲੀਸ ਵੱਲੋਂ ਜੇਲ੍ਹ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰ ਕੇ ਇਨ੍ਹਾਂ ਦੇ ਪਤੇ ਹਾਸਲ ਕਰ ਲਏ ਗਏ ਹਨ ਤੇ ਛਾਪੇਮਾਰੀ ਸ਼ੁਰੂ ਕੀਤੀ ਜਾ ਰਹੀ ਹੈ, ਕਿਉਂਕਿ ਸਰਕਾਰ ਇਸ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਵਧਾਉਣ ਦੇ ਰੌਂਅ ਵਿੱਚ ਹੈ| ਇਸ ਮਾਮਲੇ ਵਿੱਚ ਕੰਵਰ ਸੰਧੂ ਅਤੇ ਗੁਰਮੀਤ ਸਿੰਘ ਪਿੰਕੀ ਦੀ ਭੂਮਿਕਾ ਦੀ ਜਾਂਚ ਲਈ ਵੀ ਪੁਲੀਸ ਵੱਲੋਂ ਅੰਦਰੂਨੀ ਤੌਰ ’ਤੇ ਸਬੂਤ ਜੁਟਾਏ ਜਾ ਰਹੇ ਹਨ। ਇਸ ਤਹਿਤ ਇਨ੍ਹਾਂ ’ਤੇ ਵੀ ਕੇਸ ਵਿੱਚ ਨਾਮਜ਼ਦ ਕੀਤੇ ਜਾਣ ਦੀ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ|