ਧਾਰਮਿਕ ਸਟੇਜ ਉਤੇ ਦਸਤਾਰ ਦਾ ਅਪਮਾਨ ਕਰਨ ਅਤੇ ਗਾਲ੍ਹਾਂ ਕੱਢਣ ਵਾਲੇ “ਚੰਦੂਮਾਜਰੇ” ਵਰਗਿਆਂ ਨੂੰ ਸਿੱਖ ਕੌਮ ਕਿਸੇ ਵੀ ਸਮਾਗਮ ਵਿੱਚ ਦਾਖਲ ਨਾ ਹੋਣ ਦੇਵੇ :- ਮਾਨ

By December 27, 2015 0 Comments


mannਫਤਿਹਗੜ੍ਹ ਸਾਹਿਬ 27 ਦਸੰਬਰ : “ਆਪਣੇ ਆਪ ਨੂੰ ਸਿੱਖ ਕੌਮ ਦੇ ਆਗੂ ਅਖਵਾਉਣ ਵਾਲੇ ਬਾਦਲ ਦਲੀਆਂ ਦੇ ਕਿਦਾਰ ਵਿੱਚ ਇੰਨ੍ਹਾਂ ਨਿਘਾਰ ਆ ਚੁਕਾ ਹੈ ਕਿ ਉਹ ਧਾਰਮਿਕ ਅਤੇ ਸਿਆਸੀ ਸਟੇਜ਼ਾ ਉਤੇ ਵਿਚਰ ਦੇ ਹੋਏ ਹਉਮੈਂ ਵਿੱਚ ਆ ਕੇ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ, ਦਸਤਾਰ ਜੋ ਸਿੱਖੀ ਦੀ ਆਨ-ਸ਼ਾਨ ਦੀ ਨਿਸ਼ਾਨੀ ਹੈ ਦੇ ਸਤਕਾਰ, ਸਿੱਖੀ ਸਲੀਕੇ ਅਤੇ ਤਹਿਜ਼ੀਬ ਨੂੰ ਵੀ ਭੁਲ ਜਾਂਦੇ ਹਨ ਅਤੇ ਤਾਕਤ ਦੇ ਨਸ਼ੇ ਵਿੱਚ ਗੁਰ ਸਿੱਖਾਂ ਨੂੰ ਜ਼ਲੀਲ ਕਰ ਕੇ ਖੁਸ਼ ਹੂੰਦੇ ਹਨ। ਅਜਿਹੇ ਕਿਸੇ ਅਖੋਤੀ ਆਗੂ ਨੂੰ ਸਿੱਖ ਕੌਮ ਕਿਸੇ ਵੀ ਸਮਾਜਿਕ ਜਾਂ ਧਾਰਮਿਕ ਸਮਾਗਮ ਵਿੱਚ ਨਾ ਤਾਂ ਸੱਦਾ ਦੇਵੇ, ਜੇਕਰ ਅਜਿਹੇ ਆਗੂ ਢੀਠਤਾ ਨਾਲ ਕਿਸੇ ਸਮਾਗਮ ਵਿੱਚ ਦਾਖਲ ਹੋਣ ਤਾਂ ਕਾਲੀਆਂ ਝੰਡੀਆਂ, ਮੁਰਦਾਬਾਦ ਅਤੇ ਪੰਥ ਦੇ ਗਦਾਰ ਆਦਿ ਨਾਰਿਆਂ ਨਾਲ ਵਿਰੋਧ ਕੀਤਾ ਜਾਵੇ।”

ਇਹ ਉਪ੍ਰੌਕਤ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼ੋਮਨੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਿਤੇ ਦਿਨੀਂ ਚਮਕੌਰ ਸਾਹਿਬ ਵਿਖੇ ਐਸ.ਜੀ.ਪੀ.ਸੀ ਦੀ ਧਾਰਮਿਕ ਸਟੇਜ ਵਾਲੇ ਪੰਡਾਲ ਵਿੱਚ ਸ਼ੋਮਨੀ ਅਕਾਲੀ ਦਲ (ਅੰਮ੍ਰਿਤਸਰ) ਦੇ ਰੋਪੜ ਦੇ ਜਥੇਦਾਰ ਸ. ਰਣਜੀਤ ਸਿੰਘ ਸੰਤੋਖਗੜ੍ਹ ਅਤੇ ਉਹਨਾਂ ਦੇ ਸਾਥੀਆਂ ਵਲੋਂ ਸ਼ਹੀਦਾਂ ਨੂੰ ਨਤਮੱਸਤਕ ਹੋਣ ਸਮੇ ਪ੍ਰੇਮ ਸਿੰਘ ਚੰਦੂਮਾਜਰ ਵਲੋ ਉਹਨਾਂ ਦੀ ਦਸਤਾਰ ਲਾਹੁਣ ਅੱੇ ਸ਼੍ਰੀ ਗੁਰੁ ਗੰ੍ਰਥ ਸਾਹਿਬ ਦੀ ਹਜੂਰੀ ਵਿੱਚ ਉਹਨਾ ਨੂੰ ਗਾਲਾ ਕੱਢਣ ਦੇ ਅਤਿ ਸ਼ਰਮਨਾਕ ਅਮਲਾ ਦੀ ਪੂਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਚੰਦੂਮਾਜ਼ਰੇ ਵਰਗੇ ਅਖੋਤੀਆਂ ਨੂੰ ਇਸ ਦੇ ਮਾਰੂ ਨਤੀਜਿਆਂ ਦਾ ਸਾਹਮਣਾ ਕਰਨ ਸੰਬੰਧੀ ਖਬਰਦਾਰ ਕਰਦੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜੋ ਸ. ਪ੍ਰਕਾਸ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਵਲੋਂ ਚੰਦੂਮਾਜਰੇ ਦੀ ਇਸ ਘਿਣਾਉਣੀ ਕਾਰਵਾਈ ਦੀ ਪਿੱਠ ਪੂਰਦੇ ਹੋਏ ਬਿਆਨ ਬਾਜੀ ਕੀਤੀ ਗਈ ਹੈ, ਇਸ ਤੋ ਸਾਬਿਤ ਹੋ ਜਾਂਦਾ ਹੈ ਕਿ ਸਮੁਚਾ ਬਾਦਲ ਦਲ ਗੈਰ ਧਾਰਮਿਕ ਅਤੇ ਅਣਮਨੁੰਖੀ ਕਾਰਵਾਈਆ ਕਰਨ ਵਾਲਾ ਉਹ ਹਜੂਮ ਹੈ, ਜਿਨ੍ਹਾਂ ਨੇ ਆਪਨੇ ਸ਼ਰਮਨਾਕ ਅਮਲਾ ਦੀ ਬਦੋਲਤ “ਅਕਾਲੀ” ਨਾਮ ਦੇ ਸ਼ਬਦ ਦੀ ਦੁਰਵਰਤੋ ਕਰਕੇ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਤੇ ਬਦਨਾਮੀ ਕਰ ਰਹੇ ਹਨ। ਜਦੋਂ ਕਿ ਅਕਾਲੀ ਅਤੇ ਅਕਾਲੀ ਦਲ ਦੇ ਨਾਮ ਸਿੱਖ ਕੌਮ ਵਲੋ ਵੱਡੀਆਂ ਕੁਰਬਾਨੀਆਂ ਕਰਨ ਅਤੇ ਕੌਮਾਂਤਰੀ ਪੱਧਰ ਤੇ ਇਖਲਾਕੀ ਉੱਦਮ ਕਰਨ ਦੀ ਬਦੋਲਤ ਸਥਾਪਿਤ ਹੋਏ ਹਨ। ਸ. ਮਾਨ ਨੇ ਦੋਵੇ ਬਾਦਲਾ ਅਤੇ ਚੰਦੂਮਾਜਰੇ ਵਰਗੇ ਅਖੋਤੀ ਆਗੂਆਂ ਨੂੰ ਅਜਿਹੀਆਂ ਸ਼ਰਮਨਾਕ ਪੰਥ ਵਿਰੋਧੀ ਕਾਰਵਾਈਆ ਦੇ ਨਤੀਜੇ ਭੁਗਤਣ ਤੋਂ ਵੀ ਖਬਰਦਾਰ ਕੀਤਾ। ਉਹਨਾਂ ਕਿਹਾ ਇੱਕ ਪਾਸੇ ਤਾਂ ਇਹ ਅਖੋਤੀ ਇਖਲਾਕ ਅਤੇ ਧਰਮ ਤੌ ਡਿੱਗ ਕੇ ਐਸ.ਜੀ.ਪੀ.ਸੀ ਦੇ ਧਾਰਮਿਕ ਪੰਡਾਲ ਵਿੱਚ ਸਿੱਖਾ ਦੀਆਂ ਦਸਤਾਰਾਂ ਲਾ ਕੇ ਅਤੇ ਗਾਲਾ ਕੱਢ ਕੇ ਸਿਖੀ ਪ੍ਰੰਪ੍ਰਾਵਾਂ ਦਾ ਜਿਨਾਜ਼ਾ ਕੱਢ ਰਹੇ ਹਨ ਤੇ ਦੂਸਰੇ ਪਾਸੇ ਸ਼ਹਾਦਤਾਂ ਵਾਲੇ ਦਿਨ ਸ਼ਰਧਾ ਦੇ ਫੂਲ ਭੇਟ ਕਰਨ ਦੀਆਂ ਗਲਾਂ ਕਰ ਰਹੇ ਹਨ। ਸ.ਮਾਨ ਨੇ ਸਿੱਖ ਕੌਮ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਅਜਿਹੇ ਆਗੂਆਂ ਨੂੰ ਧਾਰਮਿਕ, ਸਿਆਸੀ ਅਤੇ ਸਮਾਜਿਕ ਸਟੇਜਾ ਉਤੇ ਬਿਲਕੁਲ ਵੀ ਬੋਲਣ ਨਾ ਦਿੱਤਾ ਜਾਵੇ। ਤਾਂ ਕੇ ਅਜਿਹੇ ਆਗੂ ਆਪਣੀਆ ਲੱਛੇਦਾਰ ਤਕਰੀਰਾਂ ਰਾਹੀ ਸਿੱਖ ਕੌਮ ਨੂੰ ਨਾ ਤਾਂ ਗੁਮਰਾਹ ਕਰ ਸਕਣ ਅਤੇ ਨਾ ਸਿੱਖ ਕੌਮ ਨੂੰ ਹਿੰਦੂਤਵ ਤਾਕਤਾਂ ਦੇ ਗੁਲਾਮ ਬਣ ਕੇ ਕੌਮਾਂਤਰੀ ਪੱਧਰ ਤੇ ਸਿੱਖ ਕੌਮ ਨੂੰ ਬਦਨਾਮ ਕਰ ਸਕਣ।

Posted in: ਪੰਜਾਬ