ਛੱਤੀਸ਼ਗੜ ਦੇ ਧਾਰਮਿਕ ਸਮਾਗਮ ਵਿੱਚ ਸੰਗਤਾਂ ਨੇ ਮੱਕੜ ਦੀ ਸ਼ਮੂਲੀਅਤ ‘ਤੇ ਰੋਕ ਲਗਾਉਣ ਦਾ ਕੀਤਾ ਫੈਸਲਾ

By December 27, 2015 0 Comments


ਸਰਹੰਦ ਵਿਖੇ ਕੱਢੇ ਜਾਣ ਵਾਲੇ ਨਗਰ ਕੀਤਰਨ ਵਿੱਚ ਤਖਤਾਂ ਦੇ ਜਥੇਦਾਰਾਂ ਦੀ ਸ਼ਮੂਲੀਅਤ ‘ਤੇ ਲੱਗਾ ਪ੍ਰਸ਼ਨ ਚਿੰਨ•

27Dec15Letter Chhatishgarh ਅੰਮ੍ਰਿਤਸਰ 27 ਦਸੰਬਰ (ਜਸਬੀਰ ਸਿੰਘ ਪੱਟੀ) ਬੀਤੀ ਕਲ• ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਛੋਟੇ ਸਾਹਿਬਜਾਦਿਆ ਦੇ ਸ਼ਹੀਦੀ ਸਮਾਗਮ ਸਮੇਂ ਹੋਏ ਇਕੱਠ ਸਮੇਂ ਸੰਗਤਾਂ ਨੇ ਸਟੇਜ ਤੋ ਬੋਲਣ ਨਾ ਦੇਣ ਉਪਰੰਤ ਛੱਤੀਸ਼ਗੜ• ਦੀਆ ਸੰਗਤਾਂ ਨੇ ਮੱਕੜ ਨੂੰ ਅਗਾਊ ਸੂਚਨਾ ਦੇ ਦਿੱਤੀ ਕਿ ਉਹਨਾਂ ਦੇ ਸਮਾਗਮ ਵਿੱਚ ਸੰਗਤਾਂ ਵੱਲੋ ਵਿਰੋਧ ਹੋ ਸਕਦਾ ਹੈ ਇਸ ਲਈ ਇਸ ਵਾਰੀ ਉਹ ਸਮਾਗਮ ਵਿੱਚ ਸ਼ਮੂਲੀਅਤ ਨਾ ਕਰਨ।

ਛੱਤੀਸ਼ਗੜ ਸੂਬੇ ਵਿੱਚ ਕਰੀਬ ਡੇਢ ਦਰਜਨ ਗੁਰਦੁਆਰਾ ਕਮੇਟੀਆ ਹਨ ਜਿਹੜੀਆ ਹਰ ਸਾਲ ਰਲ ਕੇ ਇੱਕ ਵੱਡਾ ਸਮਾਗਮ ਕਰਦੀਆ ਹਨ ਤੇ ਹਰ ਵਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਸ਼ਾਮਲ ਹੋ ਕੇ ਉਸ ਵਿੱਚ ਹਾਜ਼ਰੀ ਲਗਵਾਉਦੇ ਆ ਰਹੇ ਹਨ ਪਰ ਇਸ ਵਾਰੀ ਉਹਨਾਂ ਵੱਲੋ ਸਿਹਤ ਨਾ ਠੀਕ ਹੋਣ ਦਾ ਬਹਾਨਾ ਲਗਾ ਕੇ ਸਮਾਗਮ ਵਿੱਚ ਸ਼ਾਮਲ ਨਹੀ ਹੋ ਰਹੇ। ਛਤੀਸਗੜ ਤੋ ਇੱਕ ਸਿੰਘ ਨੇ ਜਾਣਕਾਰੀ ਦਿੰਦਿਆ ਕਿ ਭਾਂਵੇ ਸ਼੍ਰੋਮਣੀ ਕਮੇਟੀ ਵੱਲੋ ਸੂਬੇ ਵਿੱਚ ਧਰਮ ਪ੍ਰਚਾਰ ਦੇ ਕਈ ਉਪਰਾਲੇ ਕੀਤੇ ਗਏ ਹਨ ਪਰ ਇਸ ਵਾਰੀ ਬਰਗਾੜੀ ਕਾਂਡ ਨੂੰ ਲੈ ਕੇ ਸੰਗਤਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਆਪਣਾ ਫਰਜ਼ ਸਹੀ ਢੰਗ ਨਾਲ ਨਹੀ ਨਿਭਾਇਆ ਹੈ ਅਤੇ ਨਾ ਹੀ ਸਰਕਾਰ ਤੇ ਦੋਸ਼ੀਆ ਵਿਰੁੱਧ ਕਾਰਵਾਈ ਕਰਨ ਲਈ ਦਬਾ ਪਾਇਆ ਹੈ ਜਿਸ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋ ਰਹੀ ਸੀ ਤੇ ਸੰਗਤਾਂ ਸੜਕਾਂ ਤੇ ਆ ਕੇ ਰੋਸ ਪ੍ਰਗਟ ਕਰ ਰਹੀਆ ਸਨ ਪਰ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਨੇ ਇਸ ਇਕੱਠ ਵਿੱਚ ਸ਼ਾਮਲ ਹੋਣ ਦੀ ਬਜਾਏ ਰੋਸ ਕਰ ਰਹੀਆ ਸੰਗਤਾਂ ਦੀ ਕਿਸੇ ਪ੍ਰਕਾਰ ਦੀ ਮਦਦ ਨਹੀ ਕੀਤੀ ਤੇ ਨਾ ਹੀ ਸ਼੍ਰੋਮਣੀ ਕਮੇਟੀ ਨੇ ਸਰਕਾਰ ਤੇ ਦੋਸ਼ੀਆ ਫੜਣ ਲਈ ਦਬਾਅ ਪਾਇਆ।

ਇਸੇ ਤਰ੍ਰਾ ਪੁਲੀਸ ਨੇ ਦੋ ਸਿੰਘਾਂ ਨੂੰ ਗੋਲੀਆ ਮਾਰ ਕੇ ਸ਼ਹੀਦ ਕਰ ਦਿੱਤਾ ਪਰ ਫਿਰ ਵੀ ਸ਼੍ਰੋਮਣੀ ਕਮੇਟੀ ਨੇ ਕੋਈ ਠੋਸ ਕਾਰਵਾਈ ਨਹੀ ਕੀਤੀ ਸਗੋ ਆਪਣੇ ਦਫਤਰ ਦੇ ਏ.ਸੀ.ਕਮਰੇ ਵਿੱਚ ਬੈਠ ਕੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਠੰਡੀਆ ਹਵਾਵਾਂ ਦਾ ਅਨੰਦ ਮਾਣਦੇ ਰਹੇ ਜਿਸ ਕਾਰਨ ਮੱਕੜ ਦੀ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਵਿੱਚ ਹੋਰ ਵਾਧਾ ਹੋ ਗਿਆ। ਇਥੇ ਹੀ ਬੱਸ ਨਹੀ ਸ਼ਰੋਮਣੀ ਕਮੇਟੀ ਨੇ ਅੱਜ ਤੱਕ ਦੋ ਸਿੰਘਾਂ ਦੇ ਕਾਤਲ ਪੁਲੀਸ ਅਫਸਰਾਂ ਦੇ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਾਉਣ ਲਈ ਵੀ ਕੋਈ ਕਾਰਵਾਈ ਨਹੀ ਕੀਤੀ ਤੇ ਕਾਤਲ ਦਨਦਨਾਉਦੇ ਫਿਰ ਰਹੇ ਹਨ। ਉਹਨਾਂ ਦੱਸਿਆ ਕਿ ਇਸ ਵਾਰੀ ਮੱਕੜ ਦੇ ਆਉਣ ਤੇ ਜਿਥੇ ਉਹਨਾਂ ਨੂੰ ਕਈ ਪ੍ਰਕਾਰ ਦੇ ਸਵਾਲਾ ਦੇ ਜਵਾਬ ਦੇਣੇ ਪੈਣੇ ਹਨ ਉਥੇ ਸੰਗਤਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਮੱਕੜ ਜਾਂ ਕਿਸੇ ਵੀ ਜਥੇਦਾਰ ਨੂੰ ਕਿਸੇ ਵੀ ਸਟੇਜ ਤੋ ਬੋਲਣ ਨਹੀ ਦਿੱਤਾ ਜਾਵੇਗਾ ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਲੋਕਾਂ ਦਾ ਗੁੱਸਾ ਹਾਲੇ ਵੀ ਮੱਕੜ, ਜਥੇਦਾਰਾਂ ਤੇ ਅਕਾਲੀ ਲੀਡਰਾਂ ਦੇ ਖਿਲਾਫ ਬਰਕਰਾਰ ਹੈ। ਸ਼੍ਰੋਮਣੀ ਕਮੇਟੀ ਦੇ ਸੂਤਰਾਂ ਤੋ ਜਾਣਕਾਰੀ ਮਿਲੀ ਹੈ ਕਿ ਮੱਕੜ ਸਾਹਿਬ ਦੀ ਸਿਹਤ ਠੀਕ ਨਹੀ ਹੈ ਤੇ ਉਹ ਇਸ ਵਾਰੀ ਛੱਤੀਸ਼ਗੜ• ਤੇ ਹੋਰ ਪੰਥਕ ਸਮਾਗਮਾਂ ਵਿੱਚ ਭਾਗ ਨਹੀ ਲੈਣਗੇ।ਛੱਡੀਸ਼ਗੜ ਵਿਖੇ ਵੀ ਭਲਕੇ 28 ਦਸੰਬਰ ਨੂੰ ਧਾਰਮਿਕ ਸਮਾਗਮ ਕੀਤੇ ਜਾ ਰਹੇ ਹਨ। ਇਸ ਸਬੰਧੀ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਹੀਦ ਊਧਮ ਸਿੰਘ ਨਗਰ ਟਾਈਬੰਧ ਰਾਇਪੁਰ (ਛਤੀਸ਼ਗੜ•) ਵੱਲੋ ਧਰਮ ਪ੍ਰਚਾਰ ਦੇ ਸਕੱਤਰ ਸ੍ਰੀ ਬਲਵਿੰਦਰ ਸਿੰਘ ਜੌੜਾਸਿੰਘਾਂ ਨੂੰ ਇੱਕ ਪੱਤਰ ਲਿੱਖ ਕੇ ਵੀ ਸੂਚਿਤ ਕਰ ਦਿੱਤਾ ਗਿਆ ਹੈ ਕਿ 24 ਦੰਸਬਰ ਤੋ 30 ਦਸੰਬਰ ਤੱਕ ਚੱਲਣ ਵਾਲੇ ਗੁਰਮਤਿ ਸਮਾਗਮ ਵਿੱਚ ਮੱਕੜ ਨੂੰ ਨਾ ਭੇਜਿਆ ਜਾਵੇ।

ਇਸੇ ਤਰ•ਾ ਭਲਕੇ 28 ਦਸੰਬਰ ਨੂੰ ਸਰਹੰਦ ਵਿਖੇ ਨਿਕਲਣ ਵਾਲੇ ਨਗਰ ਕੀਤਰਨ ਦੌਰਾਨ ਕੀਤੇ ਜਾਣ ਵਾਲੇ ਸਮਾਗਮ ਵਿੱਚ ਵੀ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਤਖਤਾਂ ਦੇ ਜਥੇਦਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਹ ਜੇਕਰ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਆਪਣੀ ਜ਼ਿੰਮੇਵਾਰੀ ਤੇ ਸ਼ਾਮਲ ਹੋ ਕੇ ਸਕਦੇ ਹਨ ਕਿਉਕਿ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਹੈ ਅਤੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਚਨਾ ਮੁਤਾਬਕ ਛੱਤੀਸ਼ਗੜ• ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਬਜਾਏ ਕੋਈ ਪ੍ਰਚਾਰਕ ਹੀ ਸਮਾਗਮ ਵਿੱਚ ਸ਼ਾਮਲ ਹੋਵੇਗਾ ਤੇ ਭਲਕੇ ਸਰਹੰਦ ਵਿਖੇ ਨਿਕਲਣ ਵਾਲੇ ਨਗਰ ਕੀਤਰਨ ਵਿੱਚ ਕਿਸੇ ਵੀ ਜਥੇਦਾਰਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ।
Tags: ,