ਪਾਕਿਸਤਾਨ ਵਿੱਚ ਮੋਦੀ ਦੇ ਨਿੱਘੇ ਸਵਾਗਤ ਤੇ ਹਫਿਜ਼ ਸਈਦ ਨੂੰ ਚੜਿਆ ਗੁੱਸਾ

By December 27, 2015 0 Comments


hafizਨਵੀਂ ਦਿੱਲੀ, 27 ਦਸੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਚਾਨਕ ਪਾਕਿਸਤਾਨ ਦੌਰੇ ‘ਤੇ ਉਥੇ ਹੋਏ ਨਿੱਘੇ ਸਵਾਗਤ ਤੋਂ ਹਾਫਿਜ਼ ਸਈਦ ਭੜਕ ਪਿਆ। ਉਸ ਨੇ ਮੋਦੀ ਦੇ ਸਵਾਗਤ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਮੋਦੀ ਨੇ ਪਾਕਿਸਤਾਨ ਆਉਣ ਤੋਂ ਪਹਿਲਾਂ ਇਥੋਂ ਦੀ ਜਨਤਾ ਦਾ ਦਿਲ ਦੁਖਾਇਆ ਹੈ।

ਸਈਦ ਨੇ ਟਵਿਟਰ ‘ਤੇ ਕਿਹਾ ਕਿ ਪਾਕਿਸਤਾਨ ਆਉਣ ਤੋਂ ਪਹਿਲਾਂ ਮੋਦੀ ਨੇ ਅਫਗਾਨਿਸਤਾਨ ‘ਚ ਪਾਕਿਸਤਾਨ ਨੂੰ ਅੱਤਵਾਦ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਕਰਾਰ ਦਿੱਤਾ ਤੇ ਅਫਗਾਨੀਆਂ ਨੂੰ ਪਾਕਿਸਤਾਨ ਖਿਲਾਫ ਭੜਕਾਇਆ। ਉਸ ਤੋਂ ਬਾਅਦ ਲਾਹੌਰ ਪੁੱਜ ਕੇ ਨਵਾਜ ਸ਼ਰੀਫ ਨੂੰ ਦੋਸਤੀ ਦੀ ਬੁਨਿਆਦ ‘ਤੇ ਵਧਾਈ ਦਿੱਤੀ।

ਸਈਦ ਨੇ ਕਿਹਾ ਕਿ ਮੋਦੀ ਪਾਕਿਸਤਾਨ ਨੂੰ ਬਦਨਾਮ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੰਦੇ। ਉਸ ਨੇ ਕਿਹਾ ਮੋਦੀ ਨੇ ਬੰਗਲਾਦੇਸ਼ ਜਾ ਕੇ ਪਾਕਿਸਤਾਨ ਨੂੰ ਤੋੜਨ ਦੀ ਗੱਲ ਕਹੀ ਸੀ।

Posted in: ਰਾਸ਼ਟਰੀ