ਪੈਰ ਪੈਰ ਤੇ ਠੇਕੇ ਖੋਲਣ ਵਾਲੀ ਪੰਜਾਬ ਸਰਕਾਰ ਦੇ ਸਕੂਲ ਹੁਣ ਅਧਿਆਪਕਾਂ ਨੂੰ ਤਰਸੇ

By December 26, 2015 0 Comments


ਅਸੀਂ ਕਈ ਵਾਰ ਮਸਲੇ ਨੂੰ ਮੰਤਰੀ ਮਲੂਕਾ ਦੇ ਧਿਆਨ ਵਿਚ ਲਿਆ ਚੁੱਕੇ ਹਾ : ਅਕਾਲੀ ਆਗੂ
school
ਭਾਈ ਰੂਪਾ 26 ਦਸੰਬਰ ( ਅਮਨਦੀਪ ਸਿੰਘ ) : ਪੰਜਾਬ ਨੂੰ ਕੈਲੇਫੋਰਨੀਆ ਬਣਾ ਕੇ ਪਾਣੀ ਵਿਚ ਬੱਸਾ ਚਲਾਉਣ ਦੇ ਫੋਕੇ ਦਾਅਵੇ ਕਰਨ ਵਾਲੀ ਅਤੇ ਹਰ ਪੱਖ ਤੇ ਫੇਲ ਸਾਬਤ ਹੋਈ ਬਾਦਲ ਸਰਕਾਰ ਦੇ ਰਾਜ ਵਿਚ ਹੁਣ ਸਰਕਾਰੀ ਸਕੂਲਾ ਵਿਚ ਪੜਾਈ ਦਾ ਵੀ ਬੁਰਾ ਹਾਲ ਹੈ ਜਿਸ ਦੀ ਤਾਜਾ ਮਿਸਾਲ ਨਗਰ ਭਾਈ ਰੂਪਾ ਤੋ ਨੇੜਲੇ ਪਿੰਡ ਸੇਲਬਰਾਹ ਤੋ ਮਿਲੀ ਜਿਥੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਖੇ ਇਕ ਦੋ ਨਹੀ ਬਲਕੇ ਪ੍ਰਿੰਸੀਪਲ ਸਮੇਤ ਪੂਰੇ ਦਸ ਅਧਿਆਪਕਾ ਦੀ ਘਾਟ ਹੈ ਜਿੰਨਾ ਵਿਚ ਤਿੰਨ ਲੈਕਚਰਆਰ ਅੰਗਰੇਜੀ, ਸਾਇੰਸ, ਮੈਥ ਤੋ ਇਲਾਵਾ ਬਾਕੀ ਦੇ ਤਕਰੀਬਨ ਸਾਰੇ ਵਿਸ਼ਿਆ ਦੇ ਛੇ ਹੋਰ ਅਧਿਆਪਕਾ ਦੀ ਬਹੁਤ ਵੱਡੀ ਘਾਟ ਹੈ | ਜਿਕਰਯੋਗ ਹੈ ਕਿ ਇਸ ਸਕੂਲ ਵਿਚ ਤਿੰਨ ਪਿੰਡਾ ਦੇ ਬੱਚੇ ਪੜਾਈ ਲਈ ਆਉਂਦੇ ਹਨ ਜਿਨਾ ਵਿਚ ਸੇਲਬਰਾਹ , ਕੌਲੋਕੇ ਅਤੇ ਬੁਰਜ ਗਿੱਲ ਹਾਜਰ ਹਨ | ਇਸ ਸਬੰਧੀ ਪਿੰਡ ਸੇਲਬਰਾਹ ਦੇ ਗੁਰੁਦੁਵਾਰਾ ਸਾਹਿਬ ਵਿਖੇ ਹੋਈ ਮੀਟਿੰਗ ਸਮੇ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ( ਪੰਜਾਬ ) ਦੇ ਜਿਲਾ ਆਗੂ ਕੁਲਵੰਤ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰਦਿਆ ਜਾਣਕਾਰੀ ਦਿੰਦੇ ਹੋਏ ਦਸਿਆ ਕੇ ਸਾਡੇ ਵਲੋਂ ਪਹਿਲਾ ਵੀ ਇਸ ਮਸਲੇ ਦੇ ਸਬੰਧ ਵਿਚ ਕਈ ਵਾਰ ਆਵਾਜ ਉਠਾਈ ਜਾ ਚੁੱਕੀ ਹੈ ਪਰ ਕੋਈ ਸੁਣਵਾਈ ਨਹੀ ਹੋ ਰਹੀ, ਉਹਨਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਾਡੇ ਬੱਚਿਆ ਨਾਲ ਪਿਛਲੇ ਲੰਮੇ ਸਮੇ ਤੋ ਬੇਇਨਸਾਫੀ ਕੀਤੀ ਜਾ ਰਹੀ ਹੈ ਉਹਨਾ ਕਿਹਾ ਇਥੇ ਹੀ ਬੱਸ ਨਹੀ, ਸਕੂਲ ਦੀ ਹਾਲਤ ਅਤੇ ਬੱਚਿਆ ਦੀਆ ਜਰੂਰੀ ਸੇਵਾਵਾ ਦਾ ਵੀ ਬੁਰਾ ਹਾਲ ਹੈ ਉਹਨਾ ਕਿਹਾ ਕਿ ਕਮਰਿਆ ਦੀ ਘਾਟ ਕਾਰਣ ਸਕੂਲ ਦੇ ਇੱਕ ਇੱਕ ਕਮਰੇ ਵਿਚ ਇਕੋ ਸਮੇ ਕਈ ਕਈ ਕਲਾਸਾ ਲੱਗ ਰਹੀਆ ਹਨ | ਉਹਨਾ ਕਿਹਾ ਸਰਕਾਰ ਵਲੋਂ ਪਿਛਲੇ ਲੰਮੇ ਸਮੇ ਤੋ ਸਾਡੀਆ ਮੰਗਾ ਵੱਲ ਕੋਈ ਧਿਆਨ ਨਾ ਦੇਣ ਕਾਰਣ ਹੁਣ ਸਾਡਾ ਵਫਦ ਐਸ ਡੀ ਐਮ ਅਤੇ ਡੀ ਓ ਨੂੰ ਮਿਲੇਗਾ ਤੇ ਕੋਈ ਹੱਲ ਨਾ ਹੋਣ ਤੇ ਜਲਦੀ ਹੀ ਸਾਡੇ ਵਲੋਂ ਸਰਕਾਰ ਖਿਲਾਫ਼ ਸਖਤ ਸੰਘਰਸ ਕਰਨ ਦਾ ਐਲਾਨ ਕਰ ਦਿੱਤਾ ਜਾਵੇਗਾ ਉਹਨਾ ਕਿਹਾ ਕਿ ਬੱਚਿਆ ਦੇ ਭਵਿੱਖ ਲਈ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਅਸੀਂ ਪਿੱਛੇ ਨਹੀ ਹਟਾਗੇ | ਇਸ ਸਬੰਧੀ ਜਦੋ ਸਿਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਅਤੇ ਹਲਕੇ ਦੇ ਮੌਜੂਦਾ ਐਮ ਐਲ ਏ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਗੱਲ ਕਰਨੀ ਚਾਹੀ ਤਾ ਪਹਿਲਾ ਵਾਂਗ ਉਹਨਾ ਨੇ ਆਪਣਾ ਫੋਨ ਰਸੀਵ ਨਾ ਕੀਤਾ | ਸਕੂਲ ਦੀ ਦੇਖ ਰੇਖ ਕਰਨ ਵਾਲੇ ਅਕਾਲੀ ਆਗੂ ਢਾਡੀ ਮੱਖਣ ਸਿੰਘ ਨਾਲ ਜਦੋ ਫੋਨ ਤੇ ਗੱਲ ਕੀਤੀ ਤਾ ਉਹਨਾ ਕਿਹਾ ਪੰਜਾਬ ਦੇ ਸਾਰੇ ਸਕੂਲਾ ਦਾ ਹੀ ਬੁਰਾ ਹਾਲ ਹੈ ਨਾਲ ਹੀ ਉਹਨਾ ਕਿਹਾ ਕਿ ਸਾਡੇ ਵਲੋਂ ਪਹਿਲਾ ਵੀ ਕਈ ਵਾਰ ਮੰਤਰੀ ਮਲੂਕਾ ਅਤੇ ਉਹਨਾ ਦੇ ਲੜਕੇ ਗੁਰਪ੍ਰੀਤ ਸਿੰਘ ਮਲੂਕਾ ਦੇ ਧਿਆਨ ਵਿਚ ਇਹ ਮਸਲਾ ਲਿਆਂਦਾ ਗਿਆ ਹੈ ਤੇ ਉਹਨਾ ਨੇ ਸਾਨੂੰ ਥੋੜੇ ਸਮੇ ਚ ਹੀ ਇੱਕ ਦੋ ਅਧਿਆਪਕ ਭੇਜਣ ਦਾ ਭਰੋਸਾ ਦਿੱਤਾ ਹੈ ਕਮਰਿਆ ਸਬੰਧੀ ਪੁੱਛੇ ਜਾਣ ਤੇ ਉਹਨਾ ਕਿਹਾ ਕਿ ਸਾਡੇ ਵਲੋਂ ਜਿਆਦਾ ਖਰਾਬ ਹਾਲਤ ਵਾਲੇ ਪੰਜ ਕਮਰਿਆ ਵਿਚੋ ਦੋ ਕਮਰੇ ਢਾਹ ਦਿੱਤੇ ਗਏ ਹਨ ਜਿਹਨਾ ਨੂੰ ਜਲਦੀ ਨਵੇ ਬਨਵਾ ਦਿੱਤਾ ਜਾਵੇਗਾ, ਸਕੂਲ ਦੀ ਮੌਜੂਦਾ ਪੜਾਈ ਸਬੰਧੀ ਉਹਨਾ ਕਿਹਾ ਕਿ ਸਾਡੇ ਵਲੋਂ ਕੁਝ ਪ੍ਰਾਈਵੇਟ ਅਧਿਆਪਕ ਰੱਖੇ ਹੋਏ ਹਨ ਜਿਨਾ ਨੂੰ ਅਸੀਂ ਆਪਣੇ ਪੀ ਟੀ ਏ ਫੰਡ ਵਿਚੋ ਤਨਖਾਹ ਦੇ ਰਹੇ ਹਾ | ਮੀਟਿੰਗ ਸਮੇ ਹੋਰਨਾ ਤੋ ਇਲਾਵਾ ਬਾਬਾ ਸਿਧ ਸਪੋਰਟਸ ਕਲੱਬ ਦੇ ਪ੍ਰਧਾਨ ਜੀਤ ਸਿੰਘ, ਦਸਤਾਰ ਬੰਦੀ ਕੱਲਬ ਦੇ ਆਗੂ ਭਾਈ ਅਨੋਖ ਸਿੰਘ, ਬਾਬਾ ਜੀਵਨ ਸਿੰਘ ਕਲੱਬ ਦੇ ਆਗੂ ਇਕਬਾਲ ਸਿੰਘ, ਸਤਨਾਮ ਸਿੰਘ ਸੱਤੀ, ਬਲਜੀਤ ਸਿੰਘ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜਰ ਸਨ |