ਫਤਿਹਗੜ ਸਾਹਿਬ ਜੋੜ ਮੇਲੇ ਵਿੱਚ ਆਪ ਦੀ ਕਾਨਫਰੰਸ ਦੀ ਜਿੰਮੇਵਾਰੀ ਗੁੱਲ ਪਨਾਗ ਸੰਭਾਲੇਗੀ

By December 26, 2015 0 Comments


gullਚੰਡੀਗਡ਼੍ਹ, 26 ਦਸੰਬਰ-ਅਾਮ ਅਾਦਮੀ ਪਾਰਟੀ (ਅਾਪ) ਨੇ ਪੰਜਾਬ ’ਚ ਸਟਾਰ ਪ੍ਰਚਾਰਕ ਵਜੋਂ ਗੁਲ ਪਨਾਗ ਨੂੰ ਮੈਦਾਨ ’ਚ ੳੁਤਾਰਨ ਦਾ ਫ਼ੈਸਲਾ ਕੀਤਾ ਹੈ। ਬੁਲੇਟ ਮੋਟਰਸਾੲੀਕਲ ’ਤੇ ਸਵਾਰ ਹੋ ਕੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਪ੍ਰਚਾਰ ਕਰਨ ਵਾਲੀ ਗੁਲ ਪਨਾਗ ਭਲਕੇ ਫ਼ਤਹਿਗਡ਼੍ਹ ਸਾਹਿਬ ’ਚ ਜੋਡ਼ ਮੇਲ ਦੌਰਾਨ ਹੋਣ ਵਾਲੀ ‘ਅਾਪ’ ਦੀ ਕਾਨਫਰੰਸ ’ਚ ਸ਼ਿਰਕਤ ਕਰੇਗੀ। ਜ਼ਿਕਰਯੋਗ ਹੈ ਕਿ ਗੁਲ ਪਨਾਗ ਫ਼ਤਹਿਗਡ਼੍ਹ ਸਾਹਿਬ ਦੇ ਪਿੰਡ ਮੱਦੀਅਾਂ ਨਾਲ ਸਬੰਧਤ ਹੈ।

ਅਾਮ ਅਾਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਸ਼ੁੱਕਰਵਾਰ ਨੂੰ ਦਿੱਲੀ ’ਚ ਬੈਠਕ ਕਰ ਕੇ ਗੁਲ ਪਨਾਗ ਨੂੰ ਪੰਜਾਬ ’ਚ ਸਟਾਰ ਪ੍ਰਚਾਰਕ ਵਜੋਂ ਅੱਗੇ ਲਿਅਾੳੁਣ ਦਾ ਫ਼ੈਸਲਾ ਲਿਅਾ। ਪਾਰਟੀ ਸੂਤਰਾਂ ਨੇ ਕਿਹਾ ਕਿ ਪੰਜਾਬ ਦੀ ਹੋਣ ਕਰ ਕੇ ਗੁਲ ਪਨਾਗ ਲੋਕਾਂ ਨਾਲ ਕੁਦਰਤੀ ਤੌਰ ’ਤੇ ਅਾਸਾਨੀ ਨਾਲ ਰਾਬਤਾ ਬਣਾ ਲੲੇਗੀ। ਸੂਤਰਾਂ ਨੇ ਕਿਹਾ,‘‘ੳੁਹ 2017 ਦੀਅਾਂ ਵਿਧਾਨ ਸਭਾ ਚੋਣਾਂ ਤਕ ਪੰਜਾਬ ’ਚ ਰਹੇਗੀ। ਰਾਜ ’ਚ ਅਾਪ ਦੀ ਜਿੱਤ ਯਕੀਨੀ ਬਣਾੳੁਣ ਲੲੀ ੳੁਸ ਨੂੰ ਨਵਾਂ ਜ਼ਿੰਮਾ ਸੌਂਪਿਅਾ ਗਿਅਾ ਹੈ।’’

ਟ੍ਰਿਬਿੳੂਨ ਨਾਲ ਗੱਲਬਾਤ ਕਰਦਿਅਾਂ ਗੁਲ ਪਨਾਗ ਨੇ ਕਿਹਾ ਕਿ ੳੁਹ ਨਵੀਂ ਜ਼ਿੰਮੇਵਾਰੀ ਅਤੇ ਭਲਕੇ ਦੀ ਕਾਨਫਰੰਸ ਲੲੀ ਤਿਅਾਰ ਹੈ। ਸਾਬਕਾ ਸੁੰਦਰੀ ਅਤੇ ਸਮਾਜਕ ਕਾਰਕੁਨ ਗੁਲ ਪਨਾਗ ਨੇ ਕਿਹਾ,‘‘ਮੈਂ ਬਦਲਾਅ ਲੲੀ ਯੋਗਦਾਨ ਪਾੳੁਣ ਲੲੀ ੳੁਤਾਵਲੀ ਹਾਂ। ਮੈਂ ਰਾਜ ’ਚ ਸਭ ਤੋਂ ਵੱਧ ਸਮਾਂ ਬਿਤਾੲਿਅਾ ਹੈ ਅਤੇ ਅਾਪਣੀ ਪਡ਼੍ਹਾੲੀ ਵੀ ਬੱਸੀ ਪਠਾਣਾਂ ’ਚ ਕੀਤੀ ਹੈ। ਛੋਟੇ ਹੁੰਦਿਅਾਂ ਮੈਂ ਕੲੀ ਵਾਰ ਜੋਡ਼ ਮੇਲ ਦੇਖਿਅਾ ਪਰ ਹੁਣ ਪਹਿਲੀ ਵਾਰ ਕਾਨਫਰੰਸ ’ਚ ਹਿੱਸਾ ਲਵਾਂਗੀ।’’ ੳੁਸ ਨੇ ਕਿਹਾ ਕਿ ਪੰਜਾਬ ਮੁਸ਼ਕਲ ਦੌਰ ’ਚੋਂ ਗੁਜ਼ਰ ਰਿਹਾ ਹੈ। ‘ਦੁਨੀਅਾ ਭਰ ’ਚ ਪੰਜਾਬੀਅਾਂ ਦੀ ਧਾਂਕ ਹੈ ਪਰ ਅਾਪਣੇ ਘਰ ’ਚ ਖ਼ਰਾਬ ਹਾਲਾਤ ਲੲੀ ਸਾਨੂੰ ਯਤਨ ਕਰਨੇ ਪੈਣਗੇ। ਲੋਕਾਂ ਨੂੰ ਪ੍ਰਚੱਲਤ ਸਿਅਾਸੀ ਪ੍ਰਬੰਧ ਤੋਂ ਨਿਕਲਣ ਦਾ ੲਿਤਿਹਾਸਕ ਫ਼ੈਸਲਾ ਲੈਣਾ ਪੲੇਗਾ।’

ਕੲੀ ਫਿਲਮਾਂ ’ਚ ਅਦਾਕਾਰੀ ਦੇ ਜੌਹਰ ਦਿਖਾੳੁਣ ਵਾਲੀ ਗੁਲ ਪਨਾਗ ਨੇ ਕਿਹਾ ਕਿ ਬੁਲਟ ਮੋਟਰਸਾੲੀਕਲ ਚਲਾ ਕੇ ਪ੍ਰਚਾਰ ਕਰਨ ਦਾ ਫਾਰਮੂਲਾ ਪਹਿਲਾਂ ਹੀ ਹਿਟ ਹੋ ਚੁੱਕਿਅਾ ਹੈ ਅਤੇ ਹੁਣ ੳੁਹ ਨਵੇਂ ਸਟਾੲੀਲ ਨਾਲ ਲੋਕਾਂ ਨੂੰ ਹੈਰਾਨ ਕਰ ਸਕਦੀ ਹੈ।

Posted in: ਪੰਜਾਬ