ਡਿਪਟੀ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਮੱਕੜ ਦੀ ਮੁੱਛ ਦੇ ਵਾਲ ਸਮਝੇ ਜਾਂਦੇ ਮਨਜੀਤ ਸਿੰਘ ਦਾ ਚੰਡੀਗੜ• ਵਿਖੇ ਤਬਾਦਲਾ

By December 26, 2015 0 Comments


ਕੀਤੀ ਗਈ ਭਰਤੀ ਤੇ ਲਈਆ ਗਈਆ ਤਰੱਕੀਆ ਦੀ ਜਾਂਚ ਸ਼ੁਰੂ
avtar singh makkar
ਅੰਮ੍ਰਿਤਸਰ 25 ਦਸੰਬਰ (ਜਸਬੀਰ ਸਿੰਘ ਪੱਟੀ ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀ ਮੁੱਛ ਦੇ ਵਾਲ ਸਮਝੇ ਜਾਂਦੇ ਪੰਜ ਤਰੱਕੀਆ ਲੈ ਕੇ ਸੁਪਰਵਾਈਜ਼ਰ ਤੋ ਲੈ ਕੇ ਸ਼੍ਰੋਮਣੀ ਕਮੇਟੀ ਦੇ ਸਿਖਰਲੇ ਆਹੁਦੇ ਸਕੱਤਰ ਤੱਕ ਪੁੱਜੇ ਮਨਜੀਤ ਸਿੰਘ ਦਾ ਤਬਾਦਲਾ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਦੇ ਆਦੇਸ਼ਾਂ ਤਹਿਤ ਅੰਮ੍ਰਿਤਸਰ ਤੋ ਚੰਡੀਗੜ੍ਵ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਗੈਰ ਕਨੂੰਨੀ ਤਰੀਕੇ ਨਾਲ ਲਈਆ ਗਈਆ ਤਰੱਕੀਆ ਤੇ ਦਸ ਵਾਰੀ ਤਨਖਾਹ ਵਿੱਚ ਕੀਤੇ ਗਏ ਵਾਧੇ ਦੀ ਰਿਪੋਰਟ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਸ਼੍ਰੋਮਣੀ ਕਮੇਟੀ ਵਿੱਚ ਇਸ ਵੇਲੇ ਇਸ ਕਦਰ ਹਲਚਲ ਮੱਚ ਗਈ ਹੈ ਕਿ ਕਨੂੰਨਾਂ ਦੀ ਉਲੰਘਣਾ ਕਰਕੇ ਬਾਕੀ ਤਰੱਕੀਆ ਲੈਣ ਵਾਲੇ ਮੁਲਾਜ਼ਮਾਂ ਵਿੱਚ ਵੀ ਦਹਿਸ਼ਤ ਪਾਈ ਜਾ ਰਹੀ ਹੈ।

ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੇ ਨਾ ਚਾਹੁੰਦਿਆ ਵੀ ਆਪਣੇ ਸੱਜੇ ਹੱਥ ਮੰਨੇ ਜਾਂਦੇ ਮਨਜੀਤ ਸਿੰਘ ਸਕੱਤਰ ਦਾ ਤਬਾਦਲਾ ਅੰਮ੍ਰਿਤਸਰ ਤੋ ਚੰਡੀਗੜ• ਕਰ ਦਿੱਤਾ ਜਿਸ ਨੂੰ ਪੰਜਾਬੀ ਭਾਸ਼ਾ ਵਿੱਚ ਖੁੱਡੇ ਲਗਾਉਣਾ ਹੀ ਕਿਹਾ ਜਾ ਸਕਦਾ ਹੈ। ਸ਼੍ਰੋਮਣੀ ਕਮੇਟੀ ਵਿੱਚ ਕਲਰਕ ਭਰਤੀ ਹੋਏ ਮਨਜੀਤ ਸਿੰਘ ਨੇ ਸੁਪਰਵਾਈਜਰ ਤੋ ਪੰਜ ਛੜੱਪੇ ਮਾਰ ਤੇ ਆਪਣੀ ਨਾਲ ਭਰਤੀ ਹੋਏ ਸਾਰੇ ਮੁਲਾਜ਼ਮਾਂ ਨੂੰ ਪਿੱਛੇ ਛੱਡ ਕੇ ਸਕੱਤਰ ਦੇ ਵਕਾਰੀ ਆਹੁਦੇ ਤੇ ਕਬਜ਼ਾ ਕੀਤਾ ਹੈ ਅਤੇ ਜਦ ਕਿ ਕਰੀਬ 15 ਉਸ ਦੇ ਸਾਥੀ ਹਾਲੇ ਵੀ ਉਹਨਾਂ ਹੀ ਆਹੁਦਿਆ ਤੇ ਕੰਮ ਕਰ ਰਹੇ ਹਨ। ਬੀਤੇ ਸਮੇਂ ਦੌਰਾਨ ਮਨਜੀਤ ਸਿੰਘ ਨੇ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਪੀ.ਏ ਬਣਨ ਉਪਰੰਤ ਸੈਕੜਿਆ ਦੀ ਗਿਣਤੀ ਵਿੱਚ ਬੇਲੋੜੀ ਭਰਤੀ ਕਰਵਾਈ ਜਿਸ ਬਾਰੇ ਚਰਚਾ ਹੈ ਕਿ ਮੋਟੀਆ ਰਕਮਾਂ ਦਾ ਵੀ ਲੈਣ ਦੇਣ ਹੋਇਆ ਹੈ ਤੇ ਵਧੇਰੇ ਕਰਕੇ ਵਿਚੋਲਗੀ ਉਸ ਦੇ ਡਰਾਈਵਰ ਦੀ ਹੁੰਦੀ ਸੀ। ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਮਨਜੀਤ ਸਿੰਘ ਦੀਆ ਮੁਸ਼ਕਲਾਂ ਵਿੱਚ ਹੋਰ ਵਾਧਾ ਕਰਦਿਆ ਉਸ ਦੀਆ ਆਪਣੀਆ ਤਰੱਕੀਆ ਤੋ ਇਲਾਵਾ ਸਾਰੇ ਕਾਇਦੇ ਕਨੂੰਨ ਉਲੰਘਣ ਕਰਕੇ ਭਰਤੀ ਕੀਤੇ ਗਏ ਮੁਲਾਜਮਾਂ ਦੀ ਲਿਸਟ ਮੰਗ ਲਈ ਹੈ। ਮਨਜੀਤ ਸਿੰਘ ਤੇ ਵੱਖ ਵੱਖ ਸਕੂਲਾਂ ਦੀਆ ਅਧਿਆਪਕਾਵਾਂ ਨੂੰ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਛੁੱਟੀ ਹੋਣ ਉਪੰਰਤ ਦਫਤਰ ਵਿੱਚ ਬੁਲਾਉਣ ਦੀਆ ਵੀ ਕਈ ਗੁੰਮਨਾਮ ਚਿੱਠੀਆ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਪ੍ਰਾਪਤ ਹੋਈ ਜਿਹਨਾਂ ਨੂੰ ਪ੍ਰਧਾਨ ਨੇ ਦਰਕਿਨਾਰ ਕਰਕੇ ਕੋਈ ਵੀ ਕਾਰਵਾਈ ਨਹੀ ਕੀਤੀ ਸੀ। ਇਹਨਾਂ ਚਿੱਠੀਆ ਵਿੱਚੋ ਕਈ ਚਿੱਠੀਆ ਕਈ ਅਖਬਾਰਾਂ ਤੱਕ ਵੀ ਪੁੱਜੀਆ ਸਨ ਤੇ ਖਬਰਾਂ ਵੀ ਪ੍ਰਕਾਸ਼ਤ ਹੋਈਆ ਸਨ ਫਿਰ ਵੀ ਪਰਧਾਨ ਨੇ ਕੋਈ ਕਾਰਵਾਈ ਨਾ ਕੀਤੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਜਿਥੇ ਸੰਸਥਾ ਦੇ ਵਕਾਰੀ ਆਹੁਦਿਆ ਨੂੰ ਕਲੰਕਤ ਕਰਦਿਆ ਇੱਕ ਆਹਦੇ ਤੇ ਕਈ ਕਈ ਅਧਿਕਾਰੀ ਨਿਯੁਕਤ ਕੀਤੇ ਹਨ ਉਥੇ ਸ੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਵੇਖਣ ਲਈ ਸਿਰਫ ਇੱਕ ਮੈਨੇਜਰ ਦੀ ਬਜਾਏ ਪਰ ਦੋ ਦਰਜਨ ਤੋ ਵੀ ਉਪਰ ਗਿਣਤੀ ਪੁੱਜ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ ਸ਼੍ਰੋਮਣੀ ਕਮੇਟੀ ਦੇ ਵਕਾਰ ਨੂੰ ਮੁੜ ਬਹਾਲ ਕਰਨ ਦੀ ਸ਼ੁਰੂ ਕੀਤੀ ਗਈ ਪ੍ਰੀਕਿਰਿਆ ਤਹਿਤ ਮਨਜੀਤ ਸਿੰਘ ਉਹਨਾਂ ਦੀ ਕਰੋਪੀ ਦੇ ਪਹਿਲੇ ਸ਼ਿਕਾਰ ਬਣੇ ਹਨ ਅਤੇ ਮੱਕੜ ਪ੍ਰਸਤ ਹੋਣ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਵੀ ਵਾਰੀ ਆ ਸਕਦੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੂੰ ਜਦੋ ਕੁਝ ਅਧਿਕਾਰੀਆ ਮਨਜੀਤ ਸਿੰਘ ਦੇ ਉਹਨਾਂ ਦੇ ਖਾਸ ਹੋਣ ਦਾ ਵਾਸਤਾ ਪਾਇਆ ਤਾਂ ਅੱਗੋ ਪ੍ਰਧਾਨ ਬੇਬਸੀ ਜ਼ਾਹਿਰ ਕਰਦਿਆ ਕਿਹਾ ਕਿ ਜੇਕਰ ਉਹ ਮਨਜੀਤ ਸਿੰਘ ਦੀ ਬਦਲੀ ਨਾ ਕਰ ਸਕਿਆ ਤਾਂ ਉਹਨਾਂ ਦੀ ਆਪਣੀ ਬਦਲੀ ਹੋ ਸਕਦੀ ਹੈ। ਮਨਜੀਤ ਸਿੰਘ ਦੇ ਖਿਲਫ ਪੁੱਜੀਆ ਸ਼ਕਾਇਤਾਂ ‘ਤੇ ਕਾਰਵਾਈ ਕਰਨ ਲਈ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਨੇ ਕਈ ਦਿਨ ਮਨਜੀਤ ਸਿੰਘ ਦੀ ਫਾਈਲ ਮੰਗਵਾ ਕੇ ਅਧਿਆਨ ਕੀਤਾ ਤੇ ਉਸ ਤੋ ਬਾਅਦ ਸਾਰੀ ਰਿਪੋਰਟ ਡਿਪਟੀ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ। ਮੱਕੜ ਦੀ ਮੁੱਛ ਦੀ ਮੁੱਛ ਦਾ ਵਾਲ ਸਮਝੇ ਜਾਂਦੇ ਮਨਜੀਤ ਸਿੰਘ ਨੂੰ ਲਾਂਭੇ ਕੀਤੇ ਜਾਣ ਉਪਰੰਤ ਸ਼੍ਰੋਮਣੀ ਕਮੇਟੀ ਵਿੱਚ ਮੱਕੜ ਮਾਰਕਾ ਮੁਲਾਜਮਾਂ ਦਹਿਸ਼ਤ ਪਾਈ ਜਾ ਰਹੀ ਹੈ ਅਤੇ ਇਮਾਨਦਾਰ ਤੇ ਲਾਵਾਰਸ਼ ਸਮਝਦੇ ਜਾਂਦੇ ਮੁਲਾਜ਼ਮਾਂ ਵਿੱਚ ਇਸ ਕਾਰਵਾਈ ਨਾਲ ਕੁਝ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਮਨਜੀਤ ਸਿੰਘ ਦੀ ਵਿਦਿਅਕ ਯੋਗਤਾ ਦੇ ਦਸਤੇਵੇਜ਼ਾਂ ਦੀ ਵਿਜੀਲੈਂਸ ਜਾਂਚ ਵੀ ਕਿਸੇ ਵੇਲੇ ਹੀ ਸ਼ੁਰੂ ਹੋ ਸਕਦੀ ਹੈ ਜਿਹੜੀ ਮੱਕੜ ਲਈ ਵੀ ਕਈ ਪ੍ਰਕਾਰ ਦੀਆ ਮੁਸੀਬਤਾਂ ਖੜੀਆ ਕਰ ਸਕਦੀ ਹੈ। ਹਾਲ ਦੀ ਘੜੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨਾਲ ਉਹਨਾਂ ਦੇ ਮੋਬਾਇਲ ਫੋਨ ਤੋ ਗੱਲ ਨਹੀ ਹੋ ਸਕੀ ਪਰ ਖੁਫੀਆ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਕੁਝ ਜਿੰਮੇਵਾਰੀ ਅਧਿਕਾਰੀਆ ਨੇ ਇਸ ਬਦਲੀ ਦੀ ਪੁਸ਼ਟੀ ਕਰ ਦਿੱਤੀ ਹੈ ਪਰ ਮਨਜੀਤ ਸਿੰਘ ਇਸ ਵੇਲੇ ਛੁੱਟੀ ਤੇ ਹੈ ਤੇ ਉਸ ਨੇ 28 ਦਸੰਬਰ ਨੂੰ ਡਿਊਟੀ ਤੇ ਹਾਜਰ ਹੋਣਾ ਹੈ।