ਅਬੋਹਰ ਕਾਂਡ: ਪੀੜਤ ਪਰਿਵਾਰਾਂ ਨੂੰ ਸੁਰੱਖਿਅਾ ਮੁਹੱੲੀਅਾ

By December 25, 2015 0 Commentsਅਬੋਹਰ, 25 ਦਸੰਬਰ – ਅਬੋਹਰ ਕਾਂਡ ਦੇ ਸਬੰਧ ਵਿੱਚ ਪੰਜਾਬ ਅਤੇ ਹਰਿਅਾਣਾ ਹਾੲੀ ਕੋਰਟ ਦੇ ਨਿਰਦੇਸ਼ਾਂ ਅਧੀਨ ਜਿੱਥੇ ਗੁਰਜੰਟ ਸਿੰਘ ਜੰਟਾ ਅਤੇ ਮ੍ਰਿਤਕ ਭੀਮ ਟਾਂਕ ਦੇ ਘਰ ਅੱਗੇ ਪੁਲੀਸ ਮੁਲਾਜ਼ਮਾਂ ਦੀ ਪੰਜ-ਪੰਜ ਮੈਂਬਰੀ ਟੀਮ ਤਾੲਿਨਾਤ ਕਰ ਦਿੱਤੀ ਗੲੀ ਹੈ ਅਤੇ ੲਿਸ ਕੇਸ ਵਿੱਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਅਾ ਗਿਅਾ ਹੈ, ੳੁਥੇ ਹੀ ਭੀਮ ਟਾਂਕ ਹੱਤਿਅਾ ਸੰਘਰਸ਼ ਕਮੇਟੀ ਨੇ ਸ਼ਨਿਚਰਵਾਰ ਤੋਂ ਲਡ਼ੀਵਾਰ ਭੁੱਖ ਹਡ਼ਤਾਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਅੱਜ ਮੁਲਜ਼ਮ ਰਾਜਵਿੰਦਰ ਸਿੰਘ ਅਤੇ ਸਨੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਅਾ। ਅਦਾਲਤ ਵੱਲੋਂ ੳੁਨ੍ਹਾਂ ਦੇ ਤਿੰਨ ਦਿਨਾ ਪੁਲੀਸ ਰਿਮਾਂਡ ਦੇ ਹੁਕਮ ਦਿੱਤੇ ਗੲੇ ਹਨ। ੲਿਸ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਗਿਣਤੀ 20 ਹੋ ਗੲੀ ਹੈ।

Posted in: ਪੰਜਾਬ