ਉਪ ਰਾਜਪਾਲ ਨਜੀਬ ਜੰਗ ਅਤੇ ਕੇਜਰੀਵਾਲ ਵਿੱਚ ਨਵਾਂ ਰੱਫੜ ਸ਼ੁਰੂ

By December 25, 2015 0 Comments


ਨਵੀਂ ਦਿੱਲੀ, 25 ਦਸੰਬਰ – ਦਿੱਲੀ ਸਰਕਾਰ ਵੱਲੋਂ ਡੀਡੀਸੀਏ ਦੀ ਜਾਂਚ ਲਈ ਬਣਾਏ ਕਮਿਸ਼ਨ ਦੇ ਮਾਮਲੇ ਵਿੱਚ ਦਖ਼ਲ ਦੇਣ ਬਾਰੇ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਦੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ ਦੇ ‘ਲੀਕ’ ਹੋਣ ਪਿੱਛੋਂ ਕੇਜਰੀਵਾਲ ਸਰਕਾਰ ਤੇ ਨਜੀਬ ਜੰਗ ਦਰਮਿਆਨ ਨਵਾਂ ਰੱਫੜ ਸ਼ੁਰੂ ਹੋ ਗਿਆ ਹੈ।
ਸ੍ਰੀ ਕੇਜਰੀਵਾਲ ਨੇ ਇਸ ਮੁੱਦੇ ’ਤੇ ਤੁਰੰਤ ਪਲਟਵਾਰ ਕਰਦੇ ਹੋਏ ਕਿਹਾ, ‘‘ਅਸੀਂ ਉਨ੍ਹਾਂ ਦੀ ਸੀਬੀਆਈ ਤੇ ਪੁਲੀਸ ਤੋਂ ਨਹੀਂ ਡਰਦੇ, ਫਿਰ ੳੁਹ ਇਕ ਜਾਂਚ ਕਮਿਸ਼ਨ ਤੋਂ ਕਿਉਂ ਭੱਜ ਰਹੇ ਹਨ?’’ ਸੂਤਰਾਂ ਮੁਤਾਬਕ ਨਜੀਬ ਜੰਗ ਵੱਲੋਂ ਜੋ ਚਿੱਠੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੀ ਗਈ ਹੈ, ਉਸ ਵਿੱਚ 1952 ਦੇ ਜਾਂਚ ਕਮਿਸ਼ਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਐਕਟ ਕੇਂਦਰ ਤੇ ਰਾਜ ਸਰਕਾਰਾਂ ਨੂੰ ਜਾਂਚ ਕਮਿਸ਼ਨ ਬਣਾਉਣ ਦੇ ਅਧਿਕਾਰ ਦਿੰਦਾ ਹੈ ਪਰ ਦਿੱਲੀ ਕੇਂਦਰ ਸਾਸ਼ਤ ਪ੍ਰਦੇਸ਼ ਹੈ, ਜਿਸ ਕਰ ਕੇ ਦਿੱਲੀ ਸਰਕਾਰ ਉਪ ਰਾਜਪਾਲ ਰਾਹੀਂ ਹੀ ਕੋਈ ਜਾਂਚ ਕਰਵਾ ਸਕਦੀ ਹੈ। ਜਨਾਬ ਜੰਗ ਨੇ ਕਿਹਾ ਕਿ ਡੀਡੀਸੀਏ ਨੂੰ ਦਿੱਲੀ ਸਰਕਾਰ ਤੋਂ ਇਲਾਵਾ ਹੋਰ ਰਾਜਾਂ ਤੋਂ ਵੀ ਫੰਡ ਮਿਲਦੇ ਹਨ, ਜਿਸ ਕਰ ਕੇ ਇਹ ਦਿੱਲੀ ਸਰਕਾਰ ਦਾ ਅਧਿਕਾਰ ਖੇਤਰ ਨਹੀਂ ਹੈ।

Posted in: ਰਾਸ਼ਟਰੀ