ਅਮਰੀਕਾ ਦੇ ਮਾਲ ‘ਚ ਗੋਲਾਬਾਰੀ, ਅਫ਼ਰਾ ਤਫ਼ਰੀ ਮਚੀ

By December 25, 2015 0 Comments


ਅਮਰੀਕਾ, 25 ਦਸੰਬਰ (ਏਜੰਸੀ) – ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ਭੀੜ-ਭਾੜ ਵਾਲੇ ਇੱਕ ਮਾਲ ਵਿਚ ਕ੍ਰਿਸਮਸ ‘ਤੇ ਇੱਕ ਵਿਅਕਤੀ ਦੀ ਮੌਤ ਹੋ ਗਈ । ਪੁਲਿਸ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਰਥ ਲੇਕ ਮਾਲ ਵਿਚ ਹੋਈ ਗੋਲਾਬਾਰੀ ਦੀ ਜਾਂਚ ਕਰ ਰਹੇ ਹੈ ।

ਪੁਲਿਸ ਨੇ ਇੱਕ ਬਿਆਨ ‘ਚ ਦੱਸਿਆ ਕਿ ਮਾਲ ਵਿਚ ਕੰਮ ਕਰਨ ਵਾਲੇ ਅਧਿਕਾਰੀਆਂ ਦੇ ਵਿਵਾਦ ਦੇ ਬਾਅਦ ਹਥਿਆਰਬੰਦ ਵਿਅਕਤੀ ਨੂੰ ਗੋਲੀ ਲੱਗੀ ਅਤੇ ਘਟਨਾ ਸਥਾਨ ‘ਤੇ ਹੀ ਉਸ ਦੀ ਮੌਤ ਹੋ ਗਈ । ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ ।