ਵਿਦੇਸ਼ ਭੇਜਣ ਦੇ ਨਾਂਅ ‘ਤੇ ਸਾਢੇ ਅੱਠ ਲੱਖ ਦੀ ਠੱਗੀ

By December 25, 2015 0 Comments


ਬੰਗਾ, 25 ਦਸੰਬਰ – ਥਾਣਾ ਸਿਟੀ ਬੰਗਾ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ ‘ਤੇ ਧੋਖਾਧੜੀ ਕਰਨ ਦੇ ਦੋਸ਼ ਤਹਿਤ ਤੇ ਸਾਢੇ 8 ਲੱਖ ਦੀ ਠੱਗੀ ਮਾਰਨ ‘ਤੇ ਏਜੰਟ ਜਸਇਕਬਾਲ ਸਿੰਘ ਖਿਲਾਫ ਹਰਜੀਤ ਕੌਰ ਪੁੱਤਰੀ ਭਜਨ ਸਿੰਘ ਬੰਗਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕੀਤਾ।

ਹਰਜੀਤ ਕੌਰ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਦਰਖਾਸਤ ‘ਚ ਦੋਸ਼ ਲਗਾਇਆ ਕਿ ਉਕਤ ਏਜੰਟ ਨੇ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਾਉਣ ਲਈ 21,521 ਆਸਟ੍ਰੇਲੀਆ ਡਾਲਰ ‘ਚ ਵਿਦੇਸ਼ ਭੇਜਣ ਦਾ ਸੌਦਾ ਕੀਤਾ ਤੇ ਵੀਜ਼ਾ ਨਾ ਲੱਗਣ ਦੀ ਸੂਰਤ ‘ਚ ਸਾਰੀ ਰਕਮ ਵਾਪਸ ਕਰਨ ਦਾ ਭਰੋਸਾ ਦਿੱਤਾ ਸੀ।

ਉਸ ਨੇ ਪਹਿਲਾ 60 ਹਜ਼ਾਰ ਰਕਮ ਦਿੱਤੀ ਤੇ ਬਾਅਦ ‘ਚ ਸਾਰੀ ਰਕਮ ਅਦਾ ਕੀਤੀ। ਉਸ ਨੇ ਕਿਹਾ ਕਿ ਏਜੰਟ ਨੇ ਸਾਢੇ ਲੱਖ ਤੋਂ ਉੱਪਰ ਰਕਮ ਲਈ , ਜਦਕਿ ਸਟੱਡੀ ਕੇਸ ‘ਤੇ ਉਸ ਦਾ 12 ਲੱਖ ਦੇ ਕਰੀਬ ਨੁਕਸਾਨ ਹੋਇਆ। ਅਪਰਾਧ ਵਿੰਗ ਨਵਾਂਸ਼ਹਿਰ ਦੀ ਪੜਤਾਲ ਤੋਂ ਬਾਅਦ ਏਜੰਟ ਤੇ ਮਾਮਲਾ ਦਰਜ ਹੋਇਆ।

Posted in: ਪੰਜਾਬ