ਸੁਖਪਾਲ ਖਹਿਰਾ ਬਣੇ ਆਮ ਆਦਮੀ

By December 25, 2015 0 Comments


khaira
ਚੰਡੀਗੜ੍ਹ, 25 ਦਸੰਬਰ – ਆਖ਼ਿਰਕਾਰ ਅੱਜ ਕਾਂਗਰਸ ਦਾ ਹੱਥ ਛੱਡ ਕੇ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਮੋੜ ਹੈ।

ਸੰਸਦ ਮੈਂਬਰ ਭਗਵੰਤ ਮਾਨ, ਸੰਜੈ ਸਿੰਘ ਤੇ ਹੋਰ ਆਪ ਆਗੂਆਂ ਦੀ ਹਾਜ਼ਰੀ ‘ਚ ਉਹ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਸਿਆਸੀ ਹਲਕਿਆਂ ‘ਚ ਖਹਿਰਾ ਦੇ ਆਪ ਪਾਰਟੀ ‘ਚ ਸ਼ਾਮਲ ਹੋਣ ਨੂੰ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।