ਸੁਖਬੀਰ ਦੀ ਮੋਦੀ ਨੂੰ ਬੇਨਤੀ – ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ‘ਯਾਤਰੀ ਕਾਰੀਡੋਰ’ ਬਣਾ ਦਿਉ

By December 25, 2015 0 Comments


sukhbirਚੰਡੀਗੜ੍ਹ, 25 ਦਸੰਬਰ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪਾਕਿਸਤਾਨ ਫੇਰੀ ਦਾ ਪੁਰਜ਼ੋਰ ਸਵਾਗਤ ਕਰਦੇ ਹੋਏ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਇਹ ਕਦਮ ਜਿੱਥੇ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਮਜ਼ਬੂਤੀ ਬਖ਼ਸ਼ੇਗਾ ਉੱਥੇ ਹੀ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਵੀ ਨਜ਼ਦੀਕ ਲੈ ਕੇ ਆਵੇਗਾ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ. ਬਾਦਲ ਨੇ ਕਿਹਾ ਕਿ ‘ਇਹ ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਲਈ ਉਸਾਰੂ ਪਹਿਲ ਹੈ ਅਤੇ ਪ੍ਰਧਾਨ ਮੰਤਰੀ ਦਾ ਇਹ ਕਦਮ ਸਪਸ਼ਟ ਦਰਸਾਉਂਦਾ ਹੈ ਕਿ ‘ਰਾਸ਼ਟਰ ਨੀਤੀ’ ਦਾ ਥਾਂ ‘ਰਾਜਨੀਤੀ’ ਤੋਂ ਉੱਪਰ ਹੈ’। ਉਨ੍ਹਾਂ ਕਿਹਾ ਕਿ ‘ਕੌਮੀ ਹਿਤ ਸਭ ਤੋਂ ਉੱਪਰ ਹੈ ਅਤੇ ਰਾਜਨੀਤੀ ਨੂੰ ਕਦੇ ਵੀ ਉਨ੍ਹਾਂ ‘ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ’।

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਲਾਂਘੇ ਲਈ ਕਾਰੀਡੋਰ ਸਥਾਪਿਤ ਕਰਨ ਲਈ ਪ੍ਰਧਾਨ ਮੰਤਰੀ ਨੂੰ ਅਪੀਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸਾਹਿਬ ਭਾਰਤੀ ਸਰਹੱਦ ਤੋਂ ਕੇਵਲ 2 ਕਿੱਲੋਮੀਟਰ ਹੈ, ਜਿਸ ਲਈ ਕਾਰੀਡੋਰ ਬਣਾ ਕੇ ਸ਼ਰਧਾਲੂਆਂ ਨੂੰ ਗੁਰਧਾਮ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਵਾਏ ਜਾ ਸਕਦੇ ਹਨ।

Posted in: ਪੰਜਾਬ