ਰੋਜ਼ੀ ਰੋਟੀ ਕਮਾਉਣ ਗਏ ਸ਼ਾਹਪੁਰ ਦੇ ਨੌਜਵਾਨ ਦੀ ਦੁਬਈ ‘ਚ ਸੜਕ ਹਾਦਸੇ ‘ਚ

By December 25, 2015 0 Comments


ਇਲਾਕੇ ‘ਚ ਸੋਗ ਦੀ ਲਹਿਰ
dubai
ਵਡਾਲਾ ਬਾਂਗਰ, 25 ਦਸੰਬਰ : ਨਜ਼ਦੀਕੀ ਪਿੰਡ ਸ਼ਾਹਪੁਰ-ਅਮਰਗੜ੍ਹ ਦੇ ਇਕ ਨੌਜਵਾਨ ਸੁੱਚਾ ਸਿੰਘ ਦੀ ਪੁਰਾਣੀ ਦੁਬਈ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਦੇਹ ਬੀਤੀ ਸ਼ਾਮ ਪਿੰਡ ਸ਼ਾਹਪੁਰ ਵਿਖੇ ਪੁੱਜਣ ‘ਤੇ ਪਿੰਡ ਅਤੇ ਇਲਾਕੇ ਵਿਚ ਮਾਤਮ ਛਾ ਗਿਆ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਸੁੱਚਾ ਸਿੰਘ, ਜੋ ਦੋ ਬੱਚਿਆਂ ਦਾ ਬਾਪ ਹੈ, ਰੋਜ਼ੀ-ਰੋਟੀ ਕਮਾਉਣ ਵਾਸਤੇ ਕਰੀਬ 4 ਮਹੀਨੇ ਦੁਬਈ ਵਿਖੇ ਮਕੈਨਿਕ ਵਜੋਂ ਦੁਬਈ ਗਿਆ ਹੋਇਆ ਸੀ ਕਿ ਪਿਛਲੇ ਵੀਰਵਾਰ ਪੁਰਾਣੀ ਦੁਬਈ ਵਿਖੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਉਸਦੇ ਭਰਾ ਸੁੱਚਾ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਜਿਸ ਦੀ ਮ੍ਰਿਤਕ ਦੇਹ ਨੂੰ ਇਕ ਹਫ਼ਤੇ ਬਾਅਦ ਜੱਦੋ-ਜਹਿਦ ਨਾਲ ਵੀਰਵਾਰ ਨੂੰ ਉਸ ਦੇ ਜ਼ੱਦੀ ਪਿੰਡ ਸ਼ਾਹਪੁਰ ਅਮਰਗੜ੍ਹ ਵਿਖੇ ਰਾਜਾਸਾਂਸੀ ਏਅਰਪੋਰਟ ਰਾਹੀਂ ਲਿਆਂਦਾ ਗਿਆ। ਨਿਸ਼ਾਨ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੀ ਧੀ ਸੁਖਮਣਪ੍ਰੀਤ 9 ਸਾਲ ਅਤੇ ਪੁੱਤਰ ਮਨਜੋਤ ਸਿੰਘ 11 ਹਨ। ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਸੁੱਚਾ ਸਿੰਘ ਦਾ ਬੀਤੀ ਸ਼ਾਮ ਪਿੰਡ ਸ਼ਾਹਪੁਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ।

Posted in: ਪੰਜਾਬ