ਮੰਤਰੀ ਮਲੂਕਾ ਨੇ ਦਿੱਤੇ ਨੰਗੇ ਸਿਰ ਵਾਲਿਆ ਨੂੰ ਸਿਰੋਪੇ, ਜੱਥੇਦਾਰ ਨੰਦਗੜ ਨੇ ਕੀਤੀ ਨਿਖੇਧੀ

By December 25, 2015 0 Comments


siropeਭਾਈ ਰੂਪਾ 24 ਦਸੰਬਰ ( ਅਮਨਦੀਪ ਸਿੰਘ ) : ਕੋਈ ਸਮਾ ਹੋਇਆ ਕਰਦਾ ਸੀ ਲੋਕ ਸ੍ਰੋਮਣੀ ਅਕਾਲੀ ਦਲ ਦਾ ਨਾਮ ਪੂਰੇ ਫਖਰ ਨਾਲ ਲਿਆ ਕਰਦੇ ਸਨ ਪਰ ਅਜੋਕੇ ਸਮੇ ਵਿਚ ਜੇਕਰ ਸ੍ਰੋਮਣੀ ਅਕਾਲੀ ਦਲ ਨੂੰ ਸਿੱਖਾ ਦੀ ਸਭ ਤੋ ਵੱਡੀ ਦੁਸਮਣ ਪਾਰਟੀ ਕਹਿ ਲਿਆ ਜਾਵੇ ਤਾ ਇਸ ਵਿਚ ਕੋਈ ਅਤਿਕਥਨੀ ਨਹੀ ਹੋਵੇਗੀ ਕਿਉਕਿ ਸਿੱਖ ਕੌਮ ਦੀਆ ਜਰੂਰੀ ਮੰਗਾ ਨੂੰ ਮਨਵਾਉਣ ਲਈ ਸੰਘਰਸ ਕਰਨ ਲਈ ਹੋਂਦ ਵਿਚ ਆਈ ਪਾਰਟੀ ਹੁਣ ਸਤਾ ਪ੍ਰਾਪਤ ਕਰ ਕੇ ਕੁਰਸੀ ਦੇ ਨਸੇ ਵਿਚ ਆਪਣੇ ਅਸਲੀ ਵਜੂਦ ਨੂੰ ਭੁੱਲ ਕੇ ਸਿੱਖ ਕੌਮ ਦੀਆ ਮੰਗਾ ਯਾਦ ਕਰਵਾਉਣ ਵਾਲਿਆ ਤੇ ਹੀ ਤਸੱਦਦ ਕਰਨ ਲੱਗ ਪਈ ਹੈ ਅਤੇ ਖੁਦ ਸਿੱਖੀ ਸਿਧਾਤਾ ਦੀ ਉਲੰਘਣਾ ਕਰਨ ਲੱਗ ਪਈ ਹੈ ਇਸੇ ਤਰਾ ਦਾ ਮਸਲਾ ਪਿੰਡ ਭਾਈ ਰੂਪਾ ਵਿਖੇ ਦੇਖਣ ਨੂੰ ਮਿਲਿਆ ਜਿਥੇ ਬੀਤੇ ਦਿਨੀ ਹਲਕਾ ਰਾਮਪੁਰਾ ਫੂਲ ਦੇ ਮੌਜੂਦਾ ਐਮ ਐਲ ਏ ਅਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵਲੋ ਅਕਾਲੀ ਪਾਰਟੀ ਵਿਚ ਸਾਮਲ ਹੋਣ ਵਾਲੇ ਲੋਕਾ ਨੂੰ ਨੰਗੇ ਸਿਰਾ ਦੇ ਵਾਵਜੂਦ ਵੀ ਸਿਰੋਪੇ ਦੇ ਦਿੱਤੇ ਗਏ | ਜਿਕਰਯੋਗ ਹੈ ਕਿ ਸਿੱਖ ਧਰਮ ਵਿਚ ਸਿਰੋਪੇ ਭਾਵ ਸਿਰੋਪਾਉ ਦਾ ਅਹਿਮ ਸਥਾਨ ਹੈ ਜੋ ਕਿਸੇ ਖਾਸ ਵਿਅਕਤੀ ਨੂੰ ਪੂਰੀ ਮਰਿਯਾਦਾ ਨਾਲ ਗੁਰੂ ਸਾਹਿਬ ਜੀ ਦੀ ਹਜੂਰੀ ਵਿਚ ਦਿੱਤਾ ਜਾਂਦਾ ਹੈ ਪਰ ਅੱਜ ਕੱਲ ਦੇ ਸਿਆਸੀ ਲੋਕਾ ਨੇ ਆਪਣਾ ਸਿਆਸੀ ਲਾਹਾ ਲੈਣ ਲਈ ਪਵਿਤਰ ਸਿਰੋਪਾਉ ਦੀ ਮਰਿਯਾਦਾ ਤਾਰ ਤਾਰ ਕਰ ਦਿੱਤੀ ਹੈ ਜੋ ਕੇ ਆਪਣੀਆ ਪਾਰਟੀਆ ਵਿਚ ਸਾਮਲ ਹੋਣ ਵਾਲੇ ਲੋਕਾ ਦੇ ਧੜਾ ਧੜ ਸਿਰੋਪੇ ਪਾ ਕੇ ਪਵਿਤਰ ਮਰਿਯਾਦਾ ਦਾ ਮਜਾਕ ਉਡਾ ਰਹੇ ਹਨ ਇਸ ਸਬੰਧੀ ਜਦੋ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਬਲਵੰਤ ਸਿੰਘ ਨੰਦਗੜ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਬਾਦਲਕਿਆ ਨੂੰ ਹੁਣ ਸਿਫਰ ਵੋਟਾ ਮੁੱਖ ਰਹਿ ਗਈਆ ਹਨ ਇਸੇ ਕਾਰਣ ਹੀ ਇਹਨਾ ਦੇ ਲੀਡਰ ਆਪਣਾ ਸਿਆਸੀ ਲਾਹਾ ਲੈਣ ਲਈ ਪਵਿਤਰ ਸਿਰੋਪਾਉ ਦੀ ਮਰਿਯਾਦਾ ਦੀਆ ਸਰੇਆਮ ਧੱਜੀਆ ਉਡਾ ਰਹੇ ਹਨ |