ਤੇਲੰਗਾਨਾਂ ਵਿਖੇ ਮਾਰੇ ਗਏ ਸਿ¤ਖ ਨੌਜਵਾਨ ਦੀ ਮੌਤ ਦੀ ਜਾਂਚ ਕਰਵਾਈ ਜਾਵੇ: ਜੱਸੀ

By December 23, 2015 0 Comments


ਅੰਮ੍ਰਿਤਸਰ 23 ਦਸੰਬਰ (ਜਸਬੀਰ ਸਿੰਘ) ਹੈਦਰਾਬਾਦ ਧਰਮ ਪ੍ਰਚਾਰ ਕਮੇਟੀ, ਗੁਰੂਦੁਆਰਾ ਪ੍ਰਬੰਧਕ ਬੋਰਡ ਦੇ ਮੈਂਬਰ ਮਨਪ੍ਰੀਤ ਸਿੰਘ ਜੱਸੀ ਨੇ ਤੇ¦ਗਾਨਾਂ ਕਰੀਮਨਗਰ ’ਚ ਰਹਿੰਦੇ ਸਿੱਖ ਨੌਜਵਾਨ ਬਲਵਿੰਦਰ ਸਿੰਘ ਦੀ ਮੌਤ ਤੇ ਬੇਹੱਦ ਅਫਸੋਸ ਪ੍ਰਗਟ ਕਰਦਿਆ ਤੇ¦ਗਾਨਾ ਦੇ ਮੁ¤ਖ ਮੰਤਰੀ ਕੇ.ਸੀ.ਆਰ ਵੱਲੋਂ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਜਾਰੀ ਇੱਕ ਬਿਆਨ ਰਾਹੀ ਜੱਸੀ ਨੇ ਕਿਹਾ ਕਿ ਸਿੱਖ ਨੌਜਵਾਨ ਦਿਮਾਗੀ ਪਰੇਸ਼ਾਨੀ ਕਾਰਨ ਆਪੇ ਤੋ ਬਾਹਰ ਹੋ ਗਿਆ ਪਰ ਉਸ ਨੂੰ ਫੜਣ ਦੇ ਹੋਰ ਵੀ ਕਈ ਤਰੀਕੇ ਸਨ। ਉਹਨਾਂ ਕਿਹਾ ਕਿ ਉਸਨੇ ਤਲਵਾਰ ਦੇ ਵਾਰ ਨਾਲ ਪਰਿਵਾਰਿਕ ਮੈਂਬਰਾਂ ਅਤੇ ਕੁਝ ਵਿਅਕਤੀਆਂ ਨੂੰ ਵੀ ਜ਼ਖਮੀ ਕੀਤਾ ਜਰੂਰ ਕੀਤਾ ਹੈ ਪਰ ਪੁਲੀਸ ਵੱਲੋ ਸਿੱਧੀ ਗੋਲੀ ਮਾਰ ਕੇ ਉਸ ਨੂੰ ਮਾਰ ਦੇਣਾ ਕੋਈ ਮਾਨਵੀ ਨਹੀ ਹੈ। ਉਹਨਾਂ ਕਿਹਾ ਕਿ ਇਸ ਤਰ•ਾ ਹਿੰਦੋਸਤਾਨ ਵਿੱਚ ਕਿਸੇ ਜਾਨਵਰ ਨੂੰ ਵੀ ਨਹੀ ਮਾਰਿਆ ਜਾਂਦਾ ਸਗੋ ਉਸ ਨੂੰ ਫੜਿਆ ਜਾਂਦਾ ਹੈ ਪਰ ਇਹ ਤਾਂ ਮਨੁੱਖ ਸੀ ਅਤੇ ਮਨੁੱਖ ਗੋਲੀ ਮਾਰਨਾ ਤਾਂ ਇੱਕ ਕਤਲ ਹੈ। ਜੱਸੀ ਨੇ ਕਿਹਾ ਕਿ ਸਿ¤ਧਾ ਨੌਜਵਾਨ ਨੂੰ ਗੋਲੀ ਮਾਰਨ ਨੂੰ ਮਨੁ¤ਖੀ ਅਧਿਕਾਰਾਂ ਦਾ ਘਾਣ ਹੈ।
ਜੱਸੀ ਨੇ ਕਿਹਾ ਕਿ ਹੈਦਰਾਬਾਦ ਦੇ ਸਮੂਹ ਸਿੱਖ ਬਲਵਿੰਦਰ ਸਿੰਘ ਦੇ ਪਰਿਵਾਰ ਨਾਲ ਹਨ ਅਤੇ ਸਮੂਹ ਸਿੱਖ ਭਾਈਚਾਰਾ ਸਮੁੱਚੇ ਰੂਪ ਵਿੱਚ ਮਾਣਯੋਗ ਮੁ¤ਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੂੰ ਅਪੀਲ ਕਰਦਾ ਹੈ ਕਿ ਦੋਸ਼ੀ ਪੁਲੀਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਲਈ ਜਾਂਚ ਕਮਿਸ਼ਨ ਬਣਾਇਆ ਜਾਵੇ ਹੈ। ਉਹਨਾਂ ਕਿਹਾ ਕਿ ਉਸ ਦੀ ਲੱਤ ਜਾਂ ਕਿਸੇ ਪੈਰ ਵਿੱਚ ਵੀ ਗੋਲੀ ਮਾਰ ਕੇ ਉਸ ਨੂੰ ਫੱਟੜ ਕਰਕੇ ਫੜਿਆ ਜਾ ਸਕਦਾ ਸੀ ਤਾਂ ਕਿ ਉਸ ਦੀ ਜਾਨ ਬੱਚ ਜਾਂਦੀ ਪਰ ਇਹ ਤਾਂ ਸਿੱਧਾ ਸਿੰਘ ਕੌਮ ਨਾਲ ਧੱਕੇਸ਼ਾਹੀ ਹੈ। ਇਸ ਮੌਕੇ ਗੁਰਚਰਨ ਸਿੰਘ ਬੱਗਾ, ਬਲਦੇਵ ਸਿੰਘ ਬੱਗਾ, ਦਰਸ਼ਨ ਸਿੰਘ ਅਮੀਰਪੇਟ, ਤ੍ਰਿਲੋਕ ਸਿੰਘ, ਹਰਮਿੰਦਰ ਸਿੰਘ ਹੈਦਰਾਬਾਦ, ਅਜੀਤ ਸਿੰਘ ਨਿਸ਼ਾਨਚੀ, ਕੁਲਦੀਪ ਸਿੰਘ ਬੱਗਾ, ਆਦਿ ਹਾਜ਼ਰ ਸਨ।

Posted in: ਰਾਸ਼ਟਰੀ