ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਲਈ 442 ਲੋਕ ਦੋਸ਼ੀ ਪਾਏ ਗਏ-ਸਰਕਾਰ

By December 23, 2015 0 Comments


1984ਨਵੀਂ ਦਿੱਲੀ, 23 ਦਸੰਬਰ (ਏਜੰਸੀ) – ਅੱਜ ਰਾਜ ਸਭਾ ‘ਚ ਜਾਣਕਾਰੀ ਦਿੱਤੀ ਗਈ ਕਿ 1984 ਸਿੱਖ ਕਤਲੇਆਮ ‘ਚ ਹੁਣ ਤੱਕ 442 ਲੋਕ ਦੋਸ਼ੀ ਪਾਏ ਗਏ ਹਨ। ਇਸ ਸਬੰਧ ‘ਚ ਇਨ੍ਹਾਂ ਦੋਸ਼ੀਆਂ ਖਿਲਾਫ ਦਿੱਲੀ ਦੀਆਂ ਵੱਖ ਵੱਖ ਅਦਾਲਤਾਂ ‘ਚ ਮਾਮਲੇ ਦਰਜ ਹਨ। ਕੇਂਦਰੀ ਰਾਜ ਗ੍ਰਹਿ ਮੰਤਰੀ ਹਰੀਭਾਈ ਪ੍ਰਾਥੀਭਾਈ ਚੌਧਰੀ ਨੇ ਕਿਹਾ ਕਿ ਗ੍ਰਹਿ ਮੰਤਰਾਲਾ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਹੈ ਜੋ 1984 ਸਿੱਖ ਕਤਲੇਆਮ ਦੇ ਮਾਮਲਿਆਂ ਦੀ ਦੁਬਾਰਾ ਜਾਂਚ ਕਰੇਗੀ ਜਿਹੜੇ ਦਿੱਲੀ ‘ਚ ਦਰਜ ਕੀਤੇ ਗਏ ਸਨ।
Tags: